ਸ੍ਰੀ ਅੰਮ੍ਰਿਤਸਰ ਸਾਹਿਬ (ਸਮਾਜ ਵੀਕਲੀ) (ਜਪਰੈਨ ਸਿੰਘ)ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਦੁਆਰਾ ਭਾਰਤ ਭਰ ਵਿੱਚ ਗਰੀਨ ਸਕੂਲ ਪ੍ਰੋਗਰਾਮ ਪ੍ਰੋਜੈਕਟ ਲਈ ਸਕੂਲਾਂ ਦੀ ਚੋਣ ਕੀਤੀ ਗਈ । ਇਸ ਵਿੱਚ ਦੇਸ਼ ਭਰ ਦੇ ਹਜ਼ਾਰਾਂ ਸਕੂਲਾਂ ਨੇ ਹਿੱਸਾ ਲਿਆ। ਇਸ ਪ੍ਰੋਜੈਕਟ ਦੇ ਵਿੱਚ ਸੂਬਾ ਪੰਜਾਬ ਦੇ ਜਿਲ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪੰਜ ਸਕੂਲਾਂ ਦੀ ਚੋਣ ਹੋਈ ਜਿਸ ਵਿੱਚ ਤਿੰਨ ਪ੍ਰਾਈਵੇਟ ਸਕੂਲ ਸਨ ਅਤੇ ਦੋ ਸਰਕਾਰੀ ਸਕੂਲ ਸਨ। ਸੂਬਾ ਪੰਜਾਬ ਦੇ ਸਰਹੱਦੀ ਹਲਕਾ ਅਜਨਾਲਾ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਿਆਮਪੁਰ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਂਉਦੇ ਹੋਏ ਗਰੀਨ ਸਕੂਲ ਪ੍ਰੋਜੈਕਟ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਦੇ ਨਾਮਵਰ ਸਕੂਲਾਂ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇਸ ਪ੍ਰੋਜੈਕਟ ਲਈ ਅਵਾਰਡ ਦੀ ਚੋਣ ਲਈ ਛੇ ਕੰਪੋਨੈਂਟ ਸਨ । ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਕਿਆਮਪੁਰ ਦੇ ਪ੍ਰਿੰਸੀਪਲ ਸਰਦਾਰ ਗੁਰਪ੍ਰਕਾਸ਼ ਸਿੰਘ ਜੀ ਨੇ ਇਹਨਾਂ ਛੇ ਕੰਪੋਨੈਂਟਜ਼ ਲਈ ਸਕੂਲ ਦੇ ਛੇ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਸੀ। ਇਨਾ ਛੇ ਕੰਪੋਨੈਂਟ ਦੇ ਵਿੱਚ ਹਿੱਸਾ ਲੈਣ ਵਾਲੇ ਅਧਿਆਪਕ ਸਾਹਿਬਾਨ ਦੇ ਨਾਮ ਹਨ ਸਰਦਾਰ ਜਸਬੀਰ ਸਿੰਘ, ਸ੍ਰੀ ਰਮਨਦੀਪ ਸ਼ਰਮਾ, ਸਰਦਾਰ ਸੁਖਦੀਪ ਸਿੰਘ, ਸਰਦਾਰ ਸੁਰਿੰਦਰ ਪਾਲ ਸਿੰਘ, ਸਰਦਾਰ ਬਿਕਰਮਜੀਤ ਸਿੰਘ ਅਤੇ ਮੈਡਮ ਨਿਸ਼ਾ ਜੀ ਹਨ। ਇਨਾ ਛੇ ਕੰਪੋਨੈਂਟ ਦੀ ਕੋਆਰਡੀਨੇਸ਼ਨ ਲਈ ਸਰਦਾਰ ਬਿਕਰਮਜੀਤ ਸਿੰਘ ਨੇ ਵਡਮੁੱਲਾ ਯੋਗਦਾਨ ਪਾਇਆ। ਜ਼ਿਲਾ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਕਿਆਮਪੁਰ ਨੂੰ ਦਿੱਲੀ ਵਿੱਖੇ ਇੰਡੀਆ ਹੈਬੀਟੈਟ ਸੈਂਟਰ ਵਿਖੇ ਕਰਵਾਏ ਗਏ ਸ਼ਾਨਦਾਰ ਪ੍ਰੋਗਰਾਮ ਦੇ ਵਿੱਚ ਗ੍ਰੀਨ ਸਕੂਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਸਕੂਲ ਅਧਿਆਪਕ ਸਰਦਾਰ ਬਿਕਰਮਜੀਤ ਸਿੰਘ ਜੋ ਕਿ ਇਸ ਪ੍ਰੋਜੈਕਟ ਦੇ ਕੋਆਰਡੀਨੇਟਰ ਸਨ ਨੇ ਦਿੱਲੀ ਵਿਖੇ ਪਹੁੰਚ ਕੇ ਸਕੂਲ ਵੱਲੋਂ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ। ਇਸ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਸਰਦਾਰ ਬਿਕਰਮਜੀਤ ਸਿੰਘ ਜੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਕਿਆਮਪੁਰ ਦੇ ਛੇ ਕੰਪੋਨੈਂਟਸ ਜਿਸ ਵਿੱਚ ਹਵਾ, ਪਾਣੀ, ਮਿੱਟੀ, ਊਰਜਾ, ਕੂੜਾ ਪ੍ਰਬੰਧਨ ਅਤੇ ਭੋਜਨ ਦੀ ਗੁਣਵੱਤਾ ਉੱਤਮ ਦਰਜੇ ਦੀ ਸੀ ਜਿਸ ਕਾਰਨ ਸਕੂਲ ਦੀ ਇਸ ਵਿਸ਼ੇਸ਼ ਸਨਮਾਨ ਲਈ ਚੋਣ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਗੁਰਪ੍ਰਕਾਸ਼ ਸਿੰਘ ਜੀ ਨੇ ਸਮੂਹ ਸਟਾਫ ,ਵਿਦਿਆਰਥੀਆਂ, ਐਸਐਮਸੀ ਕਮੇਟੀ, ਪਿੰਡ ਦੀ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਕੂਲ ਨੂੰ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਲਈ ਉਸ ਸਦੈਵ ਤੱਤਪਰ ਰਹਿਣਗੇ।ਦਿੱਲੀ ਤੋਂ ਅਵਾਰਡ ਪ੍ਰਾਪਤ ਕਰਨ ਉਪਰੰਤ ਸਕੂਲ ਅਧਿਆਪਕ ਸਰਦਾਰ ਬਿਕਰਮਜੀਤ ਸਿੰਘ ਜੀ ਨੂੰ ਸਕੂਲ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



