HOME ਗੀਤ

ਗੀਤ

ਗੁਰਮੀਤ ਡੁਮਾਣਾ
 (ਸਮਾਜ ਵੀਕਲੀ) 
ਪਹਿਲਾਂ ਵੀ ਏਵੇ ਹੀ ਸੀ ਜਿਵੇਂ ਹੁਣ ਕਰਦੇ ਆ
ਖਾਣ ਪਾਣ ਗੱਲਾਂ ਦੇ ਨਾਲ ਮੁਹਰੇ ਇਹ ਧਰਦੇ ਆ
ਦਿੰਦੇ ਨਹੀਂ ਕੱਖ ਕਿਸੇ ਨੂੰ,ਸੱਭ ਕੁਝ ਪਚਾਅ ਲਿਆ
ਲੋਕਾਂ ਦੇ ਮੁੱਦੇ ਭੁੱਲ ਕੇ,
ਧਰਮਾਂ ਦਾ ਝੰਡਾ ਉਠਾ ਲਿਆ
ਲੋਕਾਂ ਦੇ ਮੁੱਦੇ ਭੁੱਲ ਕੇ
ਥਾਂ ਥਾਂ ਤੇ ਢੇਰ ਕੂੜੇ ਦੀ ਹਰ ਪਾਸੇ ਗੰਦਗੀ ਆ
ਦੇਸ਼ ਦੀ ਹੋਵੇ ਤਰੱਕੀ, ਕਰਦੇ ਇਹ ਬੰਦਗੀ ਆ
ਅਸੀਂ ਤੁਹਾਡੀ ਸੇਵਾ ਕਰਦੇ, ਕਹਿਕੇ ਭਰਮਾ ਲਿਆ
ਲੋਕਾਂ ਦੇ ਮੁੱਦੇ ਭੁੱਲ ਕੇ
ਧਰਮਾਂ ਦਾ ਝੰਡਾ ਉਠਾ ਲਿਆ
ਲੋਕਾਂ ਦੇ ਮੁੱਦੇ ਭੁੱਲ ਕੇ
ਜ਼ਿੰਦਗੀ ਲਾਈ ਦੇਸ਼ ਦੇ ਲੇਖੇ, ਸਾਨੂੰ ਇਹ ਕਹਿੰਦੇ ਆ
ਕਰਦੇ ਮਨਮਾਨੀ ਆਪਣੀਂ, ਮੌਜਾਂ ਵਿਚ ਰਹਿੰਦੇ ਆ
ਕੰਮਾਂ ਲਈ ਬਜਟ ਬਣਾਕੇ,ਆਪੇ ਹੀ ਖਾ ਲਿਆ
ਲੋਕਾਂ ਦੇ ਮੁੱਦੇ ਭੁੱਲ ਕੇ,,
ਧਰਮਾਂ ਦਾ ਝੰਡਾ ਉਠਾ ਲਿਆ
ਲੋਕਾਂ ਦੇ ਮੁੱਦੇ ਭੁੱਲ ਕੇ
ਗੁਰਮੀਤ ਡੁਮਾਣੇ ਵਾਲਿਆ, ਏਦਾਂ ਹੁਣ ਸਰਨਾਂ ਨਹੀਂ
ਅੱਗੇ ਤੋਂ ਲੋਕਾਂ ਨੇ ਵੀ, ਕਮਲੇ ਬਾਈ ਬਣਨਾਂ ਨਹੀਂ
ਲੈਅ ਕੇ ਤੁਸੀਂ ਵੋਟਾਂ ਸਾਥੋਂ, ਚੱਕਰਾਂ ਵਿੱਚ ਪਾ ਲਿਆ
ਲੋਕਾਂ ਦੇ ਮੁੱਦੇ ਭੁੱਲ ਕੇ
ਧਰਮਾਂ ਦਾ ਝੱਡਾ ਉਠਾ ਲਿਆ
ਲੋਕਾਂ ਦੇ ਮੁੱਦੇ ਭੁੱਲ ਕੇ
      ਗੁਰਮੀਤ ਡੁਮਾਣਾ
      ਲੋਹੀਆਂ ਖਾਸ
       ਜਲੰਧਰ 
Previous articleਇੰਟਰਨੈੱਟ ਸਿਸਟਮ ਵਿੱਚ ਪਿਆਰ ਬਾਰੇ ਸਿਰਜੇ ਮਜ਼ਾਕੀਆ ਵਾਕਾਂਸ਼
Next articleਸਬਕ