HOME ਇੰਟਰਨੈੱਟ ਸਿਸਟਮ ਵਿੱਚ ਪਿਆਰ ਬਾਰੇ ਸਿਰਜੇ ਮਜ਼ਾਕੀਆ ਵਾਕਾਂਸ਼

ਇੰਟਰਨੈੱਟ ਸਿਸਟਮ ਵਿੱਚ ਪਿਆਰ ਬਾਰੇ ਸਿਰਜੇ ਮਜ਼ਾਕੀਆ ਵਾਕਾਂਸ਼

ਸੁਰਜੀਤ ਸਿੰਘ ਭੁੱਲਰ 
   (ਸਮਾਜ ਵੀਕਲੀ)  ਦੋਸਤੋ, ਇਹ ਜ਼ਰੂਰੀ ਨਹੀਂ ਹੁੰਦਾ ਕਿ ਪਿਆਰ ਦਾ ਜਜ਼ਬਾ ਬਹੁਤਾ ਗੰਭੀਰ ਜਾਂ ਕਾਵਿਕ ਹੋਵੇ। ਮੇਰੀ ਸੋਚ ਹੈ ਕਿ ਜੇ ਕਦੇ-ਕਦਾਈਂ ਇਸ ਵਿੱਚ ਥੋੜ੍ਹੀ ਜਿਹੀ ਹਾਸੇ,ਮਜ਼ਾਕ ਵਾਲੇ ਸ਼ਬਦਾਂ ਦੀ ਚਾਸ਼ਨੀ ਦਾ ਰਲਾ ਕਰ ਦਿੱਤਾ ਜਾਵੇ ਤਾਂ ਇਸ ਨੂੰ ਹੋਰ ਵੀ ਮਿੱਠਾ,ਰਸਦਾਇਕ ​​ਤੇ ਸੁਖਦਾਇਕ ਬਣਾਇਆ ਜਾ ਸਕਦਾ ਹੈ। ਤੁਸੀਂ ਆਪਣੀ ਰੋਮਾਂਟਿਕ ਬੋਲ-ਚਾਲ ਦੇ ਆਦਾਨ-ਪ੍ਰਦਾਨ ਰਾਹੀਂ ਆਪਣੇ ਸਾਥੀ ਜਾਂ ਪ੍ਰੇਮਕਾ ਦੇ ਦਿਲ ਨੂੰ ਖਿੜਾ ਸਕਦੇ ਹੋ ਤੇ ਮਨ ਨੂੰ ਖਿੜਖਿੜਾ ਵੀ ਸਕਦੇ ਹੋ,ਉਸ ਦੇ ਜੀਵਨ ਵਿੱਚ ਨਿਖਾਰ ਲਿਆ ਸਕਦੇ ਹੋ;ਬਹਾਰ ਦਿਖਾ ਸਕਦੇ ਹੋ। ਇਸ ਖ਼ਿਆਲ ਨਾਲ,ਮੈਂ ਕੁੱਝ ਹਲਕੇ-ਫੁਲਕੇ ਅੰਦਾਜ਼ ਵਿੱਚ,ਇੰਟਰਨੈੱਟ ਸਿਸਟਮ ਨੂੰ ਧੁਰਾ ਬਣਾ ਕੇ,ਪਿਆਰ ਬਾਰੇ  ਕੁੱਝ ਮਜ਼ਾਕੀਆ ਵਾਕਾਂਸ਼ ਸਿਰਜੇ ਹਨ,ਜੋ ਪੇਸ਼ ਹਨ। ਉਮੀਦ ਹੈ ਕਿ ਇਹ ‘ਘੜੇ’ ਹੋਏ ਪਿਆਰ ਦੇ ਮਜ਼ੇਦਾਰ ਵਾਕਾਂਸ਼,ਤੁਹਾਨੂੰ ਪੜ੍ਹਦਿਆਂ ਗੋਲ-ਗੱਪਿਆਂ ਵਾਲੇ ਮਸਾਲੇਦਾਰ ਪਾਣੀ ਅਤੇ ਰਸਗੁੱਲਿਆਂ ਦੇ ਰਸ ਦਾ ‘ਮਿਕਸ’ ਸਵਾਦ ਦੇਣ ਦੇ ਯੋਗ ਹੋਣ।
ਇਹ ਪੜ੍ਹਕੇ, ਜੇ ਤੁਹਾਡੇ ਦਿਲ ਵਿੱਚ ਕਿਸੇ ਕਿਸਮ ਦੀ ਗੁਦਗੁਦੀ ਹੋਵੇ,ਤਾਂ ਤੁਸੀਂ ਵੀ ਕੋਈ ਮਜ਼ਾਕੀਆ ਵਾਕ ਕੋਮੈਂਟ ਰਾਹੀ ਲਿਖ ਸਕਦੇ ਹੋ।
ਲਓ,ਹਾਜ਼ਰ ਹੈ:
——
1- ਮੈਨੂੰ GPS ਦੀ ਲੋੜ ਨਹੀਂ ਹੈ—ਤੁਹਾਡਾ ਪਿਆਰ ਹਮੇਸ਼ਾ ਮੇਰਾ ਮਾਰਗ ਦਰਸ਼ਨ ਕਰਦਾ ਹੈ।
2- ਤੁਹਾਡਾ ਪਿਆਰ ਇੰਟਰਨੈੱਟ ਵਰਗਾ ਹੈ—ਮੈਂ ਇਸ ਤੋਂ ਬਿਨਾਂ ਰਹਿ ਨਹੀਂ ਸਕਦਾ!
3- ਸਾਡਾ ਪਿਆਰ ਵਾਈ-ਫਾਈ ਵਰਗਾ ਹੈ—ਕਈ ਵਾਰ ਕਮਜ਼ੋਰ, ਪਰ ਹਮੇਸ਼ਾ ਜੁੜਿਆ ਰਹਿੰਦਾ ਹੈ।
 4- ਤੁਸੀਂ ਮੇਰੀ ਜ਼ਿੰਦਗੀ ਦੀ ਫੇਸ ਬੁੱਕ ਹੋ,ਜੋ ਇਸ ਦਾ ਅਕਾਊਟ ਨੰਬਰ ਰਾਹੀਂ ਬਣ ਕੇ,ਮੇਰੇ ਦਿਲ ਵਿੱਚ ਘਰ ਕਰ ਗਈ ਹੋ।
5- ਮੈਂ ਤੁਹਾਨੂੰ ਪਿਆਰ ਕਰਦਾ ਹਾਂ ਭਾਵੇਂ ਮੈਨੂੰ ਜਾਣਕਾਰੀ ਹੈ ਕਿ ਤੁਸੀਂ ਮੇਰਾ WhatsApp ਜਾਂ ਮੈਸੇਂਜਰ ਡੇਟਾ ਚੋਰੀ ਕਰ ਕੇ ਨਿੱਜੀ ਜਾਣਕਾਰੀ ਲਈ ਵਰਤਦੇ ਹੋ।
6- ਤੁਸੀਂ ਮੇਰੇ ਕੰਪਿਊਟਰ ਦੇ ਪਾਸ ਵਰਡ ਵਾਂਗ ਮੇਰੀ ਰੂਹ ਵਿੱਚ ਸਮਾਏ ਹੋਏ ਹੋ।
7- ਤੁਸੀਂ ਮੇਰੀਆਂ ਅੱਖਾਂ ਵਿੱਚ,ਆਈ ਫ਼ੋਨ ਦੀ ਰੌਸ਼ਨੀ ਵਾਂਗ ਚਮਕਦੇ ਹੋ। ਪਰ ਡਰ ਵੀ ਲੱਗਿਆ ਰਹਿੰਦਾ ਹੈ ਕਿ ਕਦੋਂ ਬੈਟਰੀ ਮੁੱਕ ਜਾਏ।
8- ਤੁਸੀਂ ਮੇਰੇ ਮੋਬਾਈਲ ‘ਸੈਟਿੰਗ’ਵਿੱਚ ਗੁਪਤ ਰੂਪ ਵਿੱਚ ਰੱਖੇ ‘ਕੋਡ ਵਰਡ’ ਵਾਂਗ ਕੀਮਤੀ ਹੋ।ਪਰ ਕੋਈ ‘ਹਾਈਜੈਕ’ਕਰ ਲਵੇ,ਤਾਂ ਮੇਰੀ ਬੇਬਸੀ।
-੦-
ਸੁਰਜੀਤ ਸਿੰਘ ਭੁੱਲਰ 
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article” ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਸਮੇਂ ਦੀ ਲੋੜ “
Next articleਗੀਤ