HOME ਸੋਹਣ ਲਾਲ ਸਾਂਪਲਾ ਜਰਮਨੀ ਨੇ ਬੁੱਧੀਜੀਵੀਆਂ ਦਾ ਸਨਮਾਨ ਕੀਤਾ

ਸੋਹਣ ਲਾਲ ਸਾਂਪਲਾ ਜਰਮਨੀ ਨੇ ਬੁੱਧੀਜੀਵੀਆਂ ਦਾ ਸਨਮਾਨ ਕੀਤਾ

3
ਅੰਬੇਡਕਰੀ ਅਤੇ ਬੋਧੀ ਆਗੂ ਸ਼੍ਰੀ ਸੋਹਨ ਲਾਲ ਸਾਂਪਲਾ, ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸੋਸਾਇਟੀ ਯੂਰਪ ਜਰਮਨੀ, ਡਾਕਟਰ ਸੂਰਜ ਅਤੇ ਰਵੀ ਪਰਿਵਾਰ ਨੂੰ ਬਾਬਾ ਸਾਹਿਬ ਜੀ ਦੀਆਂ ਪੁਸਤਕਾਂ ਨਾਲ ਸਨਮਾਨਿਤ ਕਰਦੇ ਹੋਏ।(ਫੋਟੋ- ਪ੍ਰਿੰਸੀਪਲ ਪਰਮਜੀਤ ਜੱਸਲ)

ਜਲੰਧਰ   (ਸਮਾਜ ਵੀਕਲੀ)  (ਪਰਮਜੀਤ ਜੱਸਲ)-ਅੰਬੇਡਕਰੀ ਅਤੇ ਬੋਧੀ ਆਗੂ ਸ੍ਰੀ ਸੋਹਨ ਲਾਲ ਸਾਂਪਲਾ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ ਯੂਰਪ,ਜਰਮਨੀ ਨੇ ਇੱਕ ਸਾਦੇ ਸਮਾਗਮ ਵਿੱਚ ਬੁੱਧੀਜੀਵੀ ਡਾ. ਸੂਰਜ ਅਤੇ ਰਵੀ ਪਰਿਵਾਰ ਦਾ ਬਾਬਾ ਸਾਹਿਬ ਜੀ ਦੀਆਂ ਪੁਸਤਕਾਂ ਨਾਲ ਸਨਮਾਨ ਕੀਤਾ। ਇਸ ਮੌਕੇ ‘ਤੇ ਸ੍ਰੀ ਸਾਪਲਾ ਜੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਭਾਰਤੀ ਨਾਰੀ ਦੀ ਜਾਗਰੂਕਤਾ ਲਈ, ਜੋ ਇਤਿਹਾਸਕ ਯੋਗਦਾਨ ਪਾਇਆ, ਉਹ ਦੁਰਲੱਭ ਹੈ। ਉਹਨਾਂ ਨੇ ਸਾਬਿਤ ਕੀਤਾ ਕਿ ਕਲਮ ਕਦੇ ਕਮਜ਼ੋਰ ਨਹੀਂ ਹੁੰਦੀ, ਜਦੋਂ ਉਹ ਹੱਕਾਂ ਲਈ ਲਿਖੀ ਜਾਵੇ। ਸਦੀਆਂ ਤੋਂ ਬੇੜੀਆਂ ਵਿੱਚ ਜਕੜੀਆਂ ਨਾਰੀਆਂ ਲਈ ਅੰਬੇਡਕਰ ਜੀ ਵੱਲੋਂ ਤਿਆਰ ਕੀਤਾ ਹਿੰਦੂ ਕੋਡ ਬਿੱਲ ਇਕ ਇਨਕਲਾਬੀ ਕਦਮ ਸੀ। ਇਸ ਬਿੱਲ ਨੇ ਧੀਆਂ ਨੂੰ ਵਾਰਿਸ ਹੱਕ, ਨਾਰੀ ਨੂੰ ਆਪਣੀ ਪਹਿਚਾਣ, ਅਧਿਕਾਰ ਅਤੇ ਸੰਵਿਧਾਨਕ ਸੁਰੱਖਿਆ ਦਿੱਤੀ। ਨਾਰੀ ਸਮਾਨਤਾ ਦੀ ਇਸ ਚਿੰਗਾਰੀ ਨੇ ਭਾਰਤੀ ਸਮਾਜ ਦੇ ਘਰਾਣਿਆਂ ’ਚ ਇੱਕ ਨਵੀਂ ਜਾਗਰੂਕਤਾ ਪੈਦਾ ਕੀਤੀ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleयूके के नए इमिग्रेशन नियम अल्पसंख्यक परिवारों के लिए मुश्किलें बढ़ा सकते हैं — इंडियन वर्कर्स एसोसिएशन की चेतावनी
Next articleਨਵਜੋਤ ਸਾਹਿਤ ਸੰਸਥਾ ਔਡ਼ ਦਾ 44 ਵਾਂ ‘ਸਥਾਪਨਾ ਸਮਾਗਮ’ 23 ਨੂੰ ਪੰਜ ਸਖ਼ਸ਼ੀਅਤਾਂ ਦਾ ਹੋਵੇਗਾ ਸਨਮਾਨ ਅਤੇ ਕਵੀ ਸਹਿਬਾਨ ਰਚਨਾਵਾਂ ਸੁਣਾਉਣਗੇ