HOME ਨਵਜੋਤ ਸਾਹਿਤ ਸੰਸਥਾ ਔਡ਼ ਦਾ 44 ਵਾਂ ‘ਸਥਾਪਨਾ ਸਮਾਗਮ’ 23 ਨੂੰ ਪੰਜ...

ਨਵਜੋਤ ਸਾਹਿਤ ਸੰਸਥਾ ਔਡ਼ ਦਾ 44 ਵਾਂ ‘ਸਥਾਪਨਾ ਸਮਾਗਮ’ 23 ਨੂੰ ਪੰਜ ਸਖ਼ਸ਼ੀਅਤਾਂ ਦਾ ਹੋਵੇਗਾ ਸਨਮਾਨ ਅਤੇ ਕਵੀ ਸਹਿਬਾਨ ਰਚਨਾਵਾਂ ਸੁਣਾਉਣਗੇ

4
ਕੈਪਸ਼ਨ-1 ਨਵਜੋਤ ਸਾਹਿਤ ਸੰਸਥਾ ਔਡ਼ ਦੇ ਪ੍ਰਧਾਨ ਸੁਰਜੀਤ ਮਜਾਰੀ ਤੇ ਸਕੱਤਰ ਰਜਿੰਦਰ ਜੱਸਲ ‘ਸਥਾਪਨਾ ਸਮਾਗਮ’ ਸਬੰਧੀ ਜਾਣਕਾਰੀ ਦਿੰਦੇ ਹੋਏ।

ਔਡ਼,  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਨਵਜੋਤ ਸਾਹਿਤ ਸੰਸਥਾ (ਰਜਿ.) ਔਡ਼ ਦਾ 44ਵਾਂ ‘ਸਥਾਪਨਾ ਸਮਾਗਮ’ ਔਡ਼ ਵਿਖੇ 23 ਨਵੰਬਰ 2025, ਦਿਨ ਐਤਵਾਰ ਨੂੰ ਸਵੇੇਰੇ 10 ਵਜੇ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਸੰਸਥਾ ਦੇ ਸੰਸਥਾਪਕ ਨਾਮਵਰ ਗ਼ਜ਼ਲਗੋ ਜਨਾਬ ਗੁਰਦਿਆਲ ਰੌਸ਼ਨ ਦੀ ਅਗਵਾਈ ਵਿੱਚ ਹੋਵੇਗਾ। ਸਮਾਗਮ ਦੀ ਰੂਪ ਰੇਖਾ ਉਲੀਕਣ ਲਈ ਕੀਤੀ ਗਈ ਮੀਟਿੰਗ ਵਿੱਚ ਇਹਨਾਂ ਪਲ਼ਾਂ ਨੂੰ ਯਾਦਗਾਰੀ ਬਣਾਉਣ ਲਈ ਵਿਉਂਤਬੰਦੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਪ੍ਰਧਾਨ ਸੁਰਜੀਤ ਮਜਾਰੀ ਅਤੇ ਸਕੱਤਰ ਰਜਿੰਦਰ ਜੱਸਲ ਨੇ ਦੱਸਿਆ ਇਸ ਵਾਰ ਸੰਸਥਾ ਦੀਆਂ ਸਲਾਨਾ ਸਰਗਰਮੀਆਂ ਦੀ ਸਾਂਝ ਪਾਉਂਦਾ ਹੋਇਆ ਸੋਵੀਨਾਰ ‘ਨਵਜੋਤ-2025’ ਵੀ ਰਿਲੀਜ਼ ਕੀਤਾ ਜਾਵੇਗਾ। ਸੰਸਥਾ ਵਲੋਂ ਇਸ ਵਾਰ ਦਿੱਤੇੇ ਜਾਣ ਵਾਲੇ ਪੰਜ ‘ਨਵਜੋਤ ਪੁਰਸਕਾਰ-2025’ ਲਈ ਸਾਹਿਤਕ ਚੇਤਨਾ ਅਤੇ ਸਮਾਜਿਕ ਚਿੰਤਨ ਲਈ ਸਮਰਪਿਤ ਹੋ ਕੇ ਨਿਭਣ ਵਾਲੀਆਂ ਸਖ਼ਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪੁਰਸਕਾਰ ਹਾਸਲ ਕਰਨ ਜਾਣਾ ਵਾਲਿਆਂ ਵਿੱਚ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਸਾਹਿਤਕ ਹਸਤਾਖ਼ਰ ਡਾ. ਕੁਲਵੰਤ ਕੌਰ ਪਟਿਆਲਾ, ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ, ਨਾਮਵਰ ਲੇਖਕ ਮਲਕੀਅਤ ਸਿੰਘ ਔਜਲਾ ਅਤੇ ਪ੍ਰੇਰਕ ਗ਼ਜ਼ਲਗੋ ਜਸਵਿੰਦਰ ਫ਼ਗਵਾਡ਼ਾ ਸ਼ਾਮਲ ਹਨ। ਇਹਨਾਂ ਸ਼ਖ਼ਸੀਅਤਾਂ ਬਾਰੇ ਡਾ. ਕੇਵਲ ਰਾਮ, ਗੁਰਨੇਕ ਸ਼ੇਰ, ਦਵਿੰਦਰ ਬੇਗ਼ਮਪੁਰੀ, ਰਵਿੰਦਰ ਸਿੰਘ ਅਤੇ ਅਮਰ ਜਿੰਦ ਪੰਛੀ ਝਾਤ ਪਾਉਣਗੇ। ਇਸ ਸਮਾਗਮ ਵਿੱਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਮਾਗਮ ਦੇ ਮੰਚ ਸੰਚਾਲਨ ਦੀ ਭੂਮਿਕਾ ਸੰਸਥਾ ਦੇ ਸਕੱਤਰ ਰਾਜਿੰਦਰ ਜੱਸਲ ਕਰਨਗੇ ਅਤੇ ਸਲਾਨਾ ਰਿਪੋਰਟ ਵੀ ਸਾਂਝੀ ਕਰਨਗੇ। ਸਮਾਗਮ ਦੌਰਾਨ ਸੰਸਥਾ ਦੇ ਮੈਂਬਰ ਆਪਣੀਆਂ ਰਚਨਾਵਾਂ ਨਾਲ ਕਵੀ ਦਰਬਾਰ ਵਿਚ ਸ਼ਾਮਿਲ ਹੋਣਗੇ। ਇਸ ਸਬੰਧੀ ਸੰਸਥਾ ਦੇ ਨੁਮਾਇੰਦਿਆਂ ਨੂੰ ਜਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਆਪਣੀ ਉਮਰ ਜਿੰਨੀਆਂ ਪੁਸਤਕਾਂ ਸਾਹਿਤ ਦੀ ਝੋਲੀ ਪਾਉਣ ਵਾਲੀ ਨਵਜੋਤ ਸਾਹਿਤ ਸੰਸਥਾ ਔਡ਼ ਚਾਰ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਸੁਰੱਖਿਆ ਅਤੇ ਉਸਾਰੂ ਸਾਹਿਤ ਦੇ ਪ੍ਰਚਾਰ ਪ੍ਰਸਾਰ ਹਿੱਤ ਵੱਡੇ ਪੱਧਰ ’ਤੇ ਸਰਗਰਮ ਹੈ। ਇਸ ਮੌਕੇ ਸੰਸਥਾ ਦੇ ਖਜ਼ਾਨਚੀ ਹਰੀ ਕਿਸ਼ਨ ਪਟਵਾਰੀ, ਪ੍ਰੈਸ ਸਕੱਤਰ ਹਰਮਿੰਦਰ ਹੈਰੀ ਅਤੇ ਦਫ਼ਤਰ ਇੰਚਾਰਜ ਦਵਿੰਦਰ ਬੇਗਮਪੁਰੀ ਵੀ ਸ਼ਾਮਲ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸੋਹਣ ਲਾਲ ਸਾਂਪਲਾ ਜਰਮਨੀ ਨੇ ਬੁੱਧੀਜੀਵੀਆਂ ਦਾ ਸਨਮਾਨ ਕੀਤਾ
Next articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਹੀਉ ਸਕੂਲੀ ਬੱਚਿਆਂ ਨੂੰ 110 ਬੈਂਗ ਵੰਡੇ ਗਏ