(ਸਮਾਜ ਵੀਕਲੀ)
ਖਾਮੋਸ਼ ਮਨਾਂ ਵਿੱਚੋਂ ਸ਼ਿਰਕਤ ਕਰ ਰਹੀ, ਏ ਜ਼ਿੰਦਗੀ ਅੱਜਕਲ੍ਹ।
ਐਵੇਂ ਖ਼ਾਮੋਸ਼ੀ ਸਾਧ ,ਜ਼ਿੰਦਗੀ ਵਿਚ ਕਦੇ ਸਫ਼ਲਤਾ ਨਹੀਂ ਮਿਲ਼ਦੀ।
ਸਰਲ ਸਾਧਾਰਨ ਸਮਝ ਜ਼ਿੰਦ ਅਣਗੌਲਿਆ ਕੀਤਾ ਹੋਇਆ ਏ।
ਕੌਣ ਸਮਝਾਏ! ਆਸ ਮੁਰਾਦ ਹੋਰਾਂ ਵਲੋਂ ਕਦੇ ਵੀ ਨਹੀਂ ਮਿਲ਼ਦੀ।
ਅੱਤ ਹੋਈ! ਮਨ ਦਾ ਮਕਾਨ ਡਿੱਗਣ ਕਿਨਾਰੇ ਆਇਆ ਸੁਣ ਲੈ ।
ਇੱਕ ਵਾਰ ਉਲਝ ਟੁੱਟੀ ਗੰਢ, ਅਗਾਊਂ ਰੜਕ ਬਣਕੇ ਹੀ ਮਿਲ਼ਦੀ।
ਕੁਰਬਾਨ ਹੋਣ ਵਾਲ਼ੀ ਜਾਨ ਜਾਏਗੀ , ਪਤਾ ਹੈ ਬਿਨ ਕਾਰਨ ਹੀ ।
ਵਾਰੇ! ਜਾਣ ਦੀ ਇਜਾਜ਼ਤ ਫਿਰ ਦਿਲੋਂ ਉਹੋ ਜਿਹੀ ਨਹੀਂ ਮਿਲ਼ਦੀ।
ਕੇਹੀ! ਅੱਜ ਕੱਲ੍ਹ ਕਦਰ ਗੁਆਈ ਇਸ਼ਕ਼ ,ਇਬਾਦਤ, ਮੁਹੱਬਤ ਤੋਂ।
ਚੁੱਪ ਰਹਿ ਗਈ ਤਨਹਾਈ, ਸ਼ਾਇਰੀ ਵਿਚ ਕਦੇ ਵੀ ਨਹੀਂ ਮਿਲ਼ਦੀ।
ਪਾਕੀਜ਼ਗੀ ਜੀਵਨ ਜਿਊਣ ਗੋਚਰੀ ਕੀਤੀ ,,ਸਿਰਫ਼ ਇੱਕੋ ਲਈ ਹੈ।
ਖਾਮੋਸ਼ ਸਦਾ ਕਹਿ ਕੇ,ਸਤਿ ਕਰਿ ਜਾਣ ਖ਼ਾਮੋਸ਼ੀ ਫ਼ਿਰ ਨਹੀਂ ਖਿੜਦੀ।
ਕਰਨੇ ਮੁਆਫ਼ ਉਹ ਸ਼ਬਦ, ਬੜੇ ਹੀ ਅਨੋਖੇ ਅਤੇ ਔਖੇ ਹਨ ਹੁੰਦੇ।
ਤਾਂ ਹੀ ਧਰਮ ਸੰਬੰਧਾਂ ਬਾਰੇ, ਕੋਈ ਖਾਮੋਸ਼ ਵਰਤਾਰੇ ਨਹੀਂ ਮਿਲਦੇ।
ਸ਼ਮਿੰਦਰ ਕੌਰ ਭੁਮੱਦੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly