ਵਸੀਅਤਨਾਮਾ

(ਸਮਾਜ ਵੀਕਲੀ)

ਵਸੀਅਤ ਹੁੰਦੀ ਕੰਮ ਦੀ ਚੀਜ ,
ਬੰਦਾ ਮਰਨ ਤੋਂ ਬਾਅਦ ਛੱਡ ਕੇ ਜਾਵੇ ।
ਮੁਰਦਾ ਸਰੀਰ ਤਾਂ ਬਣ ਜਾਂਦੀ ਲੋਥ ,
ਪਿੱਛੇ ਰਹਿ ਗਏ ਮੈਂਬਰ ਕਾਹਲੀ ਕਰਦੇ ,
ਛੇਤੀ ਤੋਂ ਛੇਤੀ ਲੋਥ ਘਰੋਂ ਉੱਠ ਜਾਵੇ
ਕਿਧਰੇ ਮੁਸ਼ਕ ਨਾ ਮਾਰਨ ਲੱਗਜੇ ,
ਸਾਨੂੰ ਭੂਤ ਬਣ ਚਿੰਬੜ ਜਾਵੇ ।
ਵਸੀਅਤ ਹੁੰਦੀ ……………. !

ਬਿਨ ਵਕੀਲਾਂ ਪੱਕੀ ਵਸੀਅਤ ਨਾ ਹੁੰਦੀ,
ਹੱਕੀ ਬੰਦਾ ਦਰ ਦਰ ਠੋਕਰਾਂ ਖਾਵੇ ।
ਵਿਰੋਧੀ ਵਕੀਲ ਫੜ ਫੜ ਘੁੰਡੀਆਂ ,
ਹੱਕੀ ਬੰਦੇ ਦਾ ਹੱਕ ਖੁਹਾਵੇ ।
ਕੱਚੀ ਵਸੀਅਤ ਰਹਿ ਜਾਂਦੀ ਕਾਗਜ਼ ਦਾ ਟੋਟਾ,
ਲੰਘਿਆ ਵਕਤ ਮੁੜ ਨਾ ਆਵੇ ।
ਸਿਆਣੇ ਬੰਦੇ ਦੀ ਲਓ ਨਸੀਹਤ ,
ਕਿਤੇ ਵਕੀਲ ਲੁੱਟ ਕੇ ਨਾ ਖਾ ਜਾਵੇ ।
ਵਸੀਅਤ ਹੁੰਦੀ ……………… !

ਬਿਨਾਂ ਵਕੀਲਾਂ ਵੀ ਸਰ ਜਾਂਦਾ ,
ਮੋਕਾ ਜੇ ਸਾਂਭ ਲਿਆ ਜਾਵੇ ।
ਨੇਡ਼ੇ ਦੀ ਤਹਿਸੀਲ ਕਚਹਿਰੀ ਵਿਚ ਕਰਾਓ ਰਜਿਸਟਰ ,
ਸਮੇਂ ਤੇ ਤੁਹਾਡਾ ਹੱਕ ਤੁਹਾਨੂੰ ਮਿਲ ਜਾਵੇ ।
ਕਾਨੂੰਨੀ ਨੁਕਤਿਆਂ ਅਤੇ ਵਾਰਸਾਂ ਦੀ ,
ਪੜਤਾਲ ਪਹਿਲਾਂ ਹੀ ਕਰਕੇ ਰੱਖੋ ,
ਠੀਕ ਠਾਕ ਕੰਮ ਹੋ ਜਾਵੇ ।
ਵਸੀਅਤ ਹੁੰਦੀ ………………… !

ਸਾਡੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ,
ਸ੍ਰੀ ਪਲਵਿੰਦਰ ਸਿੰਘ ਸੰਦਿਓਡ਼ਾ ਵਰਗਾ ,
ਸੱਚਾ ਸੁੱਚਾ ਵਕੀਲ ਮਿਲ ਜਾਵੇ ,
ਵਾਰੇ ਨਿਆਰੇ ਹੋ ਜਾਵਣ ।
ਸਮਾਂ ਰਹਿੰਦਿਆਂ ਹੀ ਜਾਇਦਾਦ ਦੀ ਤਕਸੀਮ ਹੋ ਜਾਵੇ
ਸਾਰੇ ਝਗੜੇ ਮੁੱਕ ਜਾਵਣ ।
ਹੱਕੀ ਵੀ ਖ਼ੁਸ਼ੀ ਵੱਸਣ ,
ਸਾਰੇ ਖੁਸ਼ੀਆਂ ਮਨਾਵਣ ।
ਵਸੀਅਤ ਹੁੰਦੀ ………….. !

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ ਨੰਬਰ 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ਾਮੋਸ਼ ਵਰਤਾਰੇ
Next articleਮੁਕਾਬਲਾ