ਵਿਦੇਸ਼ਾਂ ਚ’ ਵੱਸਦੇ ਲੱਖਾਂ ਪੰਜਾਬੀਆਂ ਦੀ ਪਹਿਲੀ ਪਸੰਦ ਬਣਨ ਜਾ ਰਿਹਾ , ਸਿੰਗਲ ਟਰੈਕ ‘ਪਿੰਡ’ :- ਗੀਤਕਾਰ ਗੁਰਪ੍ਰੀਤ ਸਿੰਘ ਚਾਹਿਲ ਕਨੇਡਾ

ਪੰਜਾਬੀ ਸੰਗੀਤ ਜਗਤ ਚ’ ਆਪਣੀ ਨਿਵੇਕਲੀ ਛਾਪ ਛੱਡਣ ਜਾ ਰਿਹਾ ਸਿੰਗਲ ਟਰੈਕ ‘ਪਿੰਡ’ :- ਸੂਫ਼ੀ ਗਾਇਕ ਸਲੀਮ ਅਖ਼ਤਰ

ਸ਼ਿਵਨਾਥ ਦਰਦੀ (ਸਮਾਜ ਵੀਕਲੀ): ਆਪਣੀ ਮੌਲਿਕ ਗਾਇਕੀ ਤੇ ਬੁਲੰਦ ਆਵਾਜ਼ ਸਦਕਾ ,ਸੰਗੀਤ ਜਗਤ ਚ’ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੈ, ਅਖ਼ਤਰ ਪਰਿਵਾਰ ਦੇ ਫਰਜੰਦ , ਸੂਫੀ ਗਾਇਕ ਸਲੀਮ ਅਖ਼ਤਰ ਨੇ । ਅੱਜ ਸੂਫੀ ਗਾਇਕ ਸਲੀਮ ਅਖ਼ਤਰ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ । ਓਨਾਂ ਗਾਇਕੀ ਸੰਗੀਤ ਪ੍ਰੇਮੀਆਂ ਦੇ ਕੰਨਾਂ ਚ’ ਮਿਠਾਸ ਘੋਲ , ਰੂਹ ਚ’ ਉਤਰਦੀ ਹੈ । ਸਰੋਤਿਆਂ ਨੂੰ ਸੂਫ਼ੀ ਗਾਇਕ ਸਲੀਮ ਅਖ਼ਤਰ ਨਵੇਂ ਗੀਤ ਦੀ ਹਮੇਸ਼ਾਂ ਉਡੀਕ ਰਹਿੰਦੀ ਹੈ ।

ਸਰੋਤਿਆਂ ਦੀ ਉਮੀਦ ਤੇ ਖਰੇ ਉਤਰਦਿਆਂ , ਸੂਫੀ ਗਾਇਕ ਸਲੀਮ ਅਖ਼ਤਰ , ਨਵਾਂ ਸਿੰਗਲ ਟਰੈਕ ‘ਪਿੰਡ’ ਲੈ ਕੇ ਸਰੋਤਿਆਂ ਦੀ ਕਚਹਿਰੀ ਚ’ ਹਾਜ਼ਰ ਹੋ ਰਿਹਾ । ਸਿੰਗਲ ਟਰੈਕ ‘ਪਿੰਡ’ ਚੋ’ ਪਿੰਡ ਦੀ ਮਿੱਟੀ ਮਹਿਕ , ਵਿਦੇਸ਼ਾਂ ਚ’ ਬੈਠੇ ਲੱਖਾਂ ਪੰਜਾਬੀਆਂ ਨੂੰ , ਆਪਣੇ ਆਪਣੇ ਪਿੰਡ ਦੀਆਂ ਯਾਦਾਂ ਤਰੋ ਤਾਜ਼ਾ ਕਰਵਾਉਣਗੀਆਂ ਤੇ ਰੂਹ ਸਕੂਨ ਦੇਣਗੀਆਂ । ਸਿੰਗਲ ਟਰੈਕ ‘ਪਿੰਡ’ ਸੁਣ ,ਅੱਖ ਝਪਕਦੇ ਪਿੰਡ ਦੀ ਤਸਵੀਰ ਆਪ ਮੁਹਾਰੇ ਉਕਰੇਗੀ ।

ਸਿੰਗਲ ਟਰੈਕ ‘ਪਿੰਡ’ ਨੂੰ ਪ੍ਰਸਿੱਧ ਗੀਤਕਾਰ , ਕਲਮ ਦੇ ਧਨੀ , ਸਭਿਅਕ ਗੀਤਕਾਰੀ ਨੂੰ ਪਸੰਦ ਕਰਨ ਵਾਲੇ , ਪ੍ਰਸਿੱਧ ਗੀਤਕਾਰ ਗੁਰਪ੍ਰੀਤ ਸਿੰਘ ਚਾਹਲ ਐਬਸਫੋਰਡ ਕਨੇਡਾ ਜੀ ਨੇ ਲਫ਼ਜ਼ਾਂ ਨੂੰ ਇੱਕ ਲੜੀ ਚ’ ਪਰੋ ਕੇ ਗੀਤ ਦਾ ਰੂਪ ਦਿੱਤਾ ਹੈ । ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਸੰਗੀਤਬੱਧ ਕੀਤਾ ਹੈ , ਸੰਗੀਤ ਜਗਤ ਦੇ ਜਾਣੇ ਪਹਿਚਾਣੇ ਪ੍ਰਸਿੱਧ ਸੰਗੀਤਕਾਰ ਸਨੀ ਸੈਵਨ ਜੀ ਨੇ । ਇਸ ਸਿੰਗਲ ਟਰੈਕ ਦਾ ਖੂਬਸੂਰਤ ਫਿਲਮਾਂਕਣ ਕੀਤਾ ਹੈ , ਫਿਲਮ ਜਗਤ ਦੇ ਕੈਮਰਾਮੈਨ ਮੋਹਿਤ ਭਾਰਤਵਾਜ ਅਤੇ ਓਨਾਂ ਸਹਾਇਕ ਕੈਮਰਾਮੈਨ ਜੋਤ ਉੱਚੀ ਦੌਦ ਤੇ ਅਜੇ ਕਾਂਗੜ ਨੇ ਕਨੇਡਾ ਦੀਆਂ ਖੂਬਸੂਰਤ ਲੁਕੇਸਨਾਂ ਤੇ ਪੂਰੀ ਟੀਮ ਦੇ ਸਹਿਯੋਗ ਨਾਲ ਕੀਤਾ ਹੈ ।

‘ਪਿੰਡ’ ਸਿੰਗਲ ਟਰੈਕ ਚ’ ਵਿਸ਼ੇਸ਼ ਸਹਿਯੋਗੀ ਮਿੱਤਰ ਲੱਖੀ ਲਸੋਈ ਕੈਨੇਡਾ , ਸਮਰਪਾਲ ਬਰਾੜ ਕਨੇਡਾ , ਸਵਰਨਜੀਤ ਸਿੰਘ ਕਨੇਡਾ , ਲਾਲੀ ਕਨੇਡਾ ਅਤੇ ਗੋਰਾ ਕਨੇਡਾ ਜੀ ਨੇ ਦਿੱਤਾ ਹੈ । ‘ਪਿੰਡ’ ਸਿੰਗਲ ਟਰੈਕ ਵਿਦੇਸ਼ਾਂ ਚ’ ਬੈਠੇ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਪਹਿਲੀ ਪਸੰਦ ਬਣੇਗਾ । ਸਿੰਗਲ ਟਰੈਕ ‘ਪਿੰਡ’ ਬਹੁਤ ਵੱਡੇ ਤੇ ਰੀਲੀਜ਼ ਹੋ ਜਾ ਰਿਹਾ ਹੈ । ਸਹੀ ਦਾਦ ਦੇਣ ਵਿੱਚ ਕੰਜੂਸੀ ਵਰਤਣੀ ਦਿਆਨਤ ਵਿੱਚ ਖ਼ਿਆਨਤ ਹੁੰਦੀ ਹੈ । ਮੇਰੀਆਂ ਤਹਿ ਦਿਲੋਂ ਦੁਆਵਾਂ , ਮੇਰੇ ਵੀਰ ਸੂਫੀ ਗਾਇਕ ਸਲੀਮ ਅਖ਼ਤਰ ਤੇ ਕਲਮ ਦੇ ਧਨੀ ਪ੍ਰਸਿੱਧ ਗੀਤਕਾਰ ਗੁਰਪ੍ਰੀਤ ਚਾਹਲ ਐਬਸਫੋਰਡ ਕਨੇਡਾ ਜੀ ਨੂੰ , ਓਹ ਏਦਾਂ ਹੀ ਪੰਜਾਬੀ ਸੰਗੀਤ ਜਗਤ ਦੀ ਸੇਵਾ ਕਰ ,ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ,ਦਿਨ ਰਾਤ ਕਰਦੇ ਰਹਿਣ ਤੇ ਸਰੋਤਿਆਂ ਦੀ ਵਾਹ ਵਾਹ ਖੱਟਦੇ ਰਹਿਣ ।
 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ ਨਹੀਂ ਜਜ਼ਬਾਤ…
Next articleਖ਼ਾਮੋਸ਼ ਵਰਤਾਰੇ