ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੰਜਾਬੀ ਵਿਭਾਗ ਅਤੇ ਐੱਨ. ਐੱਸ. ਐੱਸ ਵਿੰਗ ਵੱਲੋਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਜੀ ਦੀ ਯੋਗ ਅਗਵਾਈ ਹੇਠ ‘ਆਖ਼ਰ ਕਦੋਂ ਤੱਕ’ ਨੁੱਕੜ ਨਾਟਕ ਕਰਵਾਇਆ ਗਿਆ। ਇਸ ਨਾਟਕ ਦੀ ਪੇਸ਼ਕਾਰੀ ਰੈੱਡ ਕਲੱਬ ਪੰਜਾਬ ਦੇ ਸਿਰਮੌਰ ਅਦਾਕਾਰ ਹਰਿੰਦਰ ਸਿੰਘ, ਮਲਕੀਤ ਅਤੇ ਉਹਨਾਂ ਦੇ ਸਾਥੀ ਕਲਾਕਾਰ ਵੱਲੋਂ ਦਿੱਤੀ ਗਈ। ਨਾਟਕ ਦਾ ਵਿਸ਼ਾ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਵਿਅਕਤੀ (ਖ਼ਾਸ ਕਰਕੇ ਨੌਜਵਾਨ ਪੀੜ੍ਹੀ) ਕਿਵੇਂ ਆਪਣੀ ਜੀਵਨ ਸ਼ੈਲੀ ਤਬਾਹ ਕਰ ਲੈਂਦੇ ਹਨ ਦੇ ਬਾਰੇ ਸੁਚੇਤ ਕਰਨ ਸੰਬੰਧੀ ਸੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਅਜਿਹੀ ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਉਤਪੰਨ ਕਰਨ ਦਾ ਸੁਨੇਹਾ ਦਿੱਤਾ ਜਿਸ ਨਾਲ ਸਮਾਜ ਵਿਚ ਅਜਿਹੀਆਂ ਬੁਰੀਆਂ ਅਲਾਮਤਾਂ ਨਾ ਪਨਪ ਸਕਣ ਅਤੇ ਹਰ ਵਿਅਕਤੀ ਨਰੋਈ ਜ਼ਿੰਦਗੀ ਜੀਅ ਸਕੇ। ਇਸ ਮੌਕੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਵੱਧ ਚੜ੍ਹ ਕੇ ਸਹਿਯੋਗ ਕਰਨ ਦਾ ਅਹਿਦ ਵੀ ਲਿਆ ਗਿਆ।ਪੰਜਾਬੀ ਵਿਭਾਗ ਦੇ ਮੁਖੀ ਡਾ. ਨਿਰਮਲਜੀਤ ਕੌਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਨਾਟਕ ਦੇ ਮੰਚਨ ਸਮੇਂ ਐੱਨ. ਐੱਸ. ਐੱਸ ਵਿੰਗ ਦੇ ਕੋਆਰਡੀਨੇਟਰ ਪ੍ਰੋ. ਵਿਪਨ,ਪ੍ਰੋ.ਸੁਨਿਧੀ ਮਿਗਲਾਨੀ,ਪ੍ਰੋ. ਆਬਿਦ ਵਕਾਰ ਡਾ. ਗੁਰਵਿੰਦਰ ਸਿੰਘ, ਪ੍ਰੋ. ਪੂਜਾ, ਪ੍ਰੋ ਤਜਿੰਦਰ ਸਿੰਘ, ਪ੍ਰੋ. ਮਨਮੰਤ ਸਿੰਘ,ਡਾ. ਕੁਮਾਰੀ ਸਿਖਾ, ਸ. ਪਰਮਜੀਤ ਸਿੰਘ ਸੁਪਰਡੈਂਟ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj