(ਸਮਾਜ ਵੀਕਲੀ) ਅਜੋਕੇ ਹਲਾਤਾਂ ਵਿੱਚ ਦੇਸ਼ ਗੰਭੀਰ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਸਰਹੱਦ ਤੇ ਵਤਨ ਦੇ ਰਖਵਾਲੇ ਹਿਕ ਤਾਣ ਕੇ ਵਤਨ ਦੀ ਰੱਖਿਆ ਲਈ ਜਾਨ ਤਲੀ ਤੇ ਧਰ ਕੇ ਆਪਣਾ ਫਰਜ਼ ਨਿਭਾ ਰਹੇ ਹਨ। ਪਰ ਅਜਿਹੇ ਨਾਜ਼ੁਕ ਹਲਾਤਾਂ ਵਿੱਚ ਦੇਸ਼ ਦੀ ਜਨਤਾਂ ਵੱਲੋਂ ਵਹੀਰਾਂ ਘੱਤ ਕੇ ਬਜ਼ਾਰਾਂ ਵਿੱਚੋਂ ਕਈ ਕਈ ਮਹੀਨਿਆਂ ਦਾ ਰਾਸ਼ਨ ਜਮਾਂ ਕਰਨਾ ਜਾਂ ਮੈਡੀਕਲ ਸਟੋਰਾਂ ਤੋਂ ਮਹੀਨਿਆਂ ਬੱਧੀ ਦਵਾਈਆਂ ਦਾ ਭੰਡਾਰ ਜਮਾਂ ਕਰਨਾ ਅਤੇ ਪਟਰੋਲ ਪੰਪਾਂ ਤੋਂ ਡੀਜ਼ਲ ਜਾ ਪਟਰੋਲ ਸਟੋਰ ਕਰਕੇ ਐਮਰਜੈਂਸੀ ਵਰਗੇ ਹਲਾਤ ਪੈਦਾ ਕਰਨਾ ਬਹੁਤ ਮੰਦਭਾਗਾ ਹੈ। ਉਹ ਵੀ ਉਸ ਸਮੇ ਜਦੋਂ ਪ੍ਰਸ਼ਾਸਨ ਵੱਲੋਂ ਜਾ ਸਰਕਾਰ ਵੱਲੋਂ ਅਜਿਹੀ ਕਿਸੇ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਇਨ੍ਹਾਂ ਚੀਜਾ ਦੇ ਭੰਡਾਰ ਜਮਾਂ ਕਰਨਾ ਸਬੰਧੀ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਜਿਸ ਨਾਲ ਦੇਸ਼ ਦੀ ਜਨਤਾਂ ਵਿਚ ਹਲਚਲ ਪੈਦਾ ਹੋ ਜਾਵੇ। ਤੇ ਐਮਰਜੈਂਸੀ ਵਰਗੇ ਹਲਾਤ ਪੈਦਾ ਹੋਣ। ਜੇਕਰ ਗੱਲ ਕਰੀਏ ਜ਼ਿਲਿਆਂ ਦੇ ਡੀਸੀ ਵੱਲੋਂ ਕੀਤੀ ਘੋਸ਼ਣਾ ਦੀ ਤਾਂ ਉਨ੍ਹਾਂ ਵੱਲੋਂ ਹਾਲ ਦੀ ਘੜੀ ਸਿਰਫ ਬਲੈਕ ਆਊਟ ਸਬੰਧੀ ਫੁਰਮਾਨ ਜਾਰੀ ਕੀਤੇ ਗਏ ਹਨ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਬੁਧੀਜੀਵੀਆਂ ਅਨੁਸਾਰ ਇਹ ਲੜਾਈ ਕਿਸੇ ਦੂਜੇ ਦੇਸ਼ ਤੇ ਸਿਧਾ ਅਟੈਕ ਨਹੀਂ ਮੰਨੀ ਜਾ ਸਕਦੀ । ਬੁਧੀਜੀਵੀਆਂ ਅਨੁਸਾਰ ਇਹ ਲੜਾਈ ਦੂਜੇ ਦੇਸ਼ ਵਿਚ ਕੁਝ ਦੇਸ ਵਿਰੋਧੀ ਉਨ੍ਹਾਂ ਤਾਕਤਾਂ ਖਿਲਾਫ਼ ਹੈ। ਜਿਨ੍ਹਾਂ ਤੇ ਸਰਕਾਰਾਂ ਵੱਲੋਂ ਇਲਜਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਵੱਲੋਂ ਦੂਜੇ ਦੇਸ਼ਾਂ ਵਿਚ ਅਣਸੁਖਾਵੀਆ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸ ਲਈ ਜੰਗ ਸਬੰਧੀ ਸੋਸ਼ਲ ਮੀਡੀਆ ਤੇ ਵਾਇਰਲ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਜ਼ਿਆਦਾਤਰ ਅਫਵਾਹਾਂ ਹਨ ਅਤੇ ਪ੍ਰਸ਼ਾਸਨ ਵੱਲੋਂ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਜਮਾਂਖੋਰਾਂ ਉਪਰ ਵੀ ਪ੍ਰਸ਼ਾਸਨ ਵੱਲੋਂ ਕਨੂੰਨੀ ਕਾਰਵਾਈ ਸਬੰਧੀ ਫੁਰਮਾਨ ਦਿੱਤਾ ਗਿਆ ਹੈ। ਅਜੋਕੇ ਹਲਾਤਾਂ ਵਿੱਚ ਸਾਨੂੰ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਜਿਥੇ ਭਾਰਤ ਸਰਕਾਰ ਤੇ ਭਰੋਸਾ ਬਰਕਰਾਰ ਰੱਖਣ ਦੀ ਲੋੜ ਹੈ ਉਥੇ ਦੇਸ਼ ਦੇ ਜਵਾਨਾਂ ਦਾ ਹੋਰ ਹੋਸਲਾ ਵਧਾਉਣ ਦੀ ਲੋੜ ਹੈ। ਇਸ ਲਈ ਭਾਰਤ ਦੇ ਸੁਲਝੇ ਹੋਏ ਨਾਗਰਿਕ ਹੋਣ ਨਾਤੇ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਸਰਬੱਤ ਦਾ ਭਲਾ ਮੰਗਦੇ ਹੋਏ ਪਰਮਾਤਮਾ ਵਿਚ ਵਿਸ਼ਵਾਸ ਕਾਇਮ ਰੱਖੀਏ। ਸਾਨੂੰ ਘਰਾਂ ਵਿੱਚ ਲੋੜੀਂਦੇ ਜ਼ਰੂਰਤ ਲਈ ਬਜ਼ਾਰਾਂ ਵਿਚ ਭੀੜ ਦੇ ਰੂਪ ਵਿੱਚ ਸਮਾਨ ਇਕੱਠਾਂ ਕਰਨ ਦੀ ਜਰੂਰਤ ਨਹੀਂ ਹੈ। ਪ੍ਰਸ਼ਾਸਨ ਵੱਲੋਂ ਵਾਰ ਵਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਕਿਸੇ ਵੀ ਨਾਗਰਿਕ ਨੂੰ ਜੇਕਰ ਕਿਸੇ ਸਮਾਨ ਦੀ ਜ਼ਰੂਰਤ ਪਵੇਗੀ ਤਾਂ ਉਹ ਉਨ੍ਹਾਂ ਨੂੰ ਉਪਲੱਬਧ ਕਰਵਾਇਆ ਜਾਵੇਗਾ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ। ਜ਼ਰਾ ਸੋਚੋ ਜਿਵੇਂ ਪਟਰੋਲ ਪੰਪਾਂ ਤੋਂ ਤੇਲ ਖਤਮ ਹੋ ਰਿਹਾ ਹੈ ਅਜਿਹੀ ਐਮਰਜੈਂਸੀ ਵਿਚ ਜੇਕਰ ਸਚਮੁੱਚ ਕਿਸੇ ਨੂੰ ਜ਼ਰੂਰਤ ਪੈ ਜਾਵੇ ਉਸ ਨਾਲ ਕੀ ਬੀਤੇਗੀ ? ਇਹ ਚਿੰਤਾ ਦਾ ਵਿਸ਼ਾ ਹੈ ਇਸ ਤੇ ਸੋਚਣ ਦੀ ਲੋੜ ਹੈ।
ਹਰਜਿੰਦਰ ਸਿੰਘ ਚੰਦੀ ਮਹਿਤਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



