ਅਧਿਆਪਕ ਦਲ ਪੰਜਾਬ ਜਿਲਾ ਕਪੂਰਥਲਾ ਦੇ ਸੀਨੀਅਰ ਮੀਤ ਪ੍ਰਧਾਨ ਵਿਜੇ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਅਧਿਆਪਕ ਦਲ ਪੰਜਾਬ ਕਪੂਰਥਲਾ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਐਸ ਐਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ ਦੀ ਸੇਵਾ ਮੁਕਤੀ ਦੇ ਸਬੰਧ ਵਿੱਚ ਉਹਨਾਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਬੈਸਟ ਵੈਸਟਰਨ ਕਪੂਰਥਲਾ ਵਿਖੇ ਸਮਾਗਮ ਕਰਵਾਇਆ ਗਿਆ। ਅਧਿਆਪਕ ਦਲ ਕਪੂਰਥਲਾ ਦੇ ਪ੍ਰਧਾਨ ਸੁਖਦਿਆਲ ਸਿੰਘ ਝੰਡ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ੍ਰੀ ਵਿਜੇ ਕੁਮਾਰ ਨੇ ਸਿੱਖਿਆ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ ਉਹਨਾਂ ਵੱਲੋਂ ਸਿੱਖਿਆ ਵਿਭਾਗ ਵੱਲੋਂ ਜੋ ਵੀ ਕਾਰਜ ਸੌਂਪੇ ਗਏ ਉਹਨਾਂ ਨੂੰ ਬਾਖੂਬੀ ਨਿਭਾਇਆ ਗਿਆ ਵਿਭਾਗ ਵੱਲੋਂ ਮਿਲੀਆਂ ਜਿੰਮੇਵਾਰੀਆਂ ਨੂੰ ਵੀਂ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ। ਇਸ ਮੌਕੇ ਸਰਦਾਰ ਭਜਨ ਸਿੰਘ ਮਾਨ ਸੂਬਾਈ ਆਗੂ ਨੇ ਸ੍ਰੀ ਵਿਜੇ ਕੁਮਾਰ ਵੱਲੋਂ ਅਧਿਆਪਕ ਹੱਕਾਂ ਲਈ ਕੀਤੇ ਗਏ ਸੰਘਰਸ਼ਾਂ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਅਧਿਆਪਕ ਦਲ ਵੱਲੋਂ ਉਹਨਾਂ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਓ, ਮੂਲ ਮੰਤਰ ਦੀ ਤਸਵੀਰ, ਚਾਂਦੀ ਦਾ ਕੜਾ, ਲੋਈ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੀ ਧਰਮ ਪਤਨੀ ਨੂੰ ਸ਼ਾਲ ਤੇ ਉਹਨਾਂ ਦੀਆਂ ਬੇਟੀਆਂ ਦਾ ਵੀ ਸਟਾਲ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸੂਬਾਈ ਆਗੂ ਸ਼੍ਰੀ ਰਮੇਸ਼ ਕੁਮਾਰ ਭੇਟਾਂ, ਲੈਕਚਰਾਰ ਵਨੀਸ਼ ਸ਼ਰਮਾ, ਸਰਦਾਰ ਗੁਰਮੀਤ ਸਿੰਘ ਖਾਲਸਾ ,ਸਰਦਾਰ ਵੱਸਣਦੀਪ ਸਿੰਘ ਜੱਜ, ਸਰਦਾਰ ਸੁਖਜਿੰਦਰ ਸਿੰਘ ਢੋਲਨ , ਹਰਦੇਵ ਸਿੰਘ ਖਾਨੋਵਾਲ, ਸ਼੍ਰੀਮਤੀ ਨੀਰੂ ਬਾਲਾ, ਜਗਤਾਰ ਸਿੰਘ ਮੰਡ, ਦਵਿੰਦਰ ਕੁਮਾਰ ਸ਼ਰਮਾ ਡੀ ਐਮ ਇੰਗਲਿਸ਼ ਪ੍ਰਿੰਸੀਪਲ ਰਮਾ ਬਿੰਦਰਾ, ਪਾਰਸ ਧੀਰ, ਦੀਦਾਰ ਸਿੰਘ ਡਡਵਿੰਡੀ, ਹਰਜਿੰਦਰ ਸਿੰਘ ਨਾਗਲੂ , ਰਮਿੰਦਰ ਕੌਰ, ਬਲਵਿੰਦਰ ਕੌਰ ਅਮਨਦੀਪ ਕੌਰ ਤੇ ਪਲਵਿੰਦਰ ਕੌਰ ਸਿਧਪੁਰ ਸਤਨਾਮ ਸਿੰਘ ਤੇ ਰਾਜ ਕੁਮਾਰ ਸ਼ੇਖੂਪੁਰ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



