HOME ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦਿਆਂ ਪੰਪਾਂ ਤੇ ਜਮਾਂਖੋਰਾਂ ਦੀਆਂ ਲੱਗੀਆਂ ਲਾਈਨਾਂ 

ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦਿਆਂ ਪੰਪਾਂ ਤੇ ਜਮਾਂਖੋਰਾਂ ਦੀਆਂ ਲੱਗੀਆਂ ਲਾਈਨਾਂ 

4
ਮਹਿਤਪੁਰ ਵਿਚ ਡੀਜ਼ਲ ਖਤਮ , ਪਟਰੋਲ ਘੜੀ ਪਲ
ਮਹਿਤਪੁਰ ,  (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਜੋਕੇ ਹਲਾਤਾਂ ਨੂੰ ਦੇਖਦਿਆਂ ਜਮਾਂਖੋਰਾਂ ਨੂੰ ਕੀਤੀ ਸਖ਼ਤ ਤਾੜਨਾ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦਿੰਦਾ। ਸਗੋਂ ਇਸ ਦੇ ਉਲਟ ਸਾਰਾ ਦਿਨ ਲੋਕਾਂ ਵੱਲੋਂ ਡੀਜ਼ਲ ਤੇ ਪਟਰੋਲ ਲੈਣ ਲਈ ਲੰਮੀਆਂ ਕਤਾਰਾਂ ਤੇ ਹਫੜਾ ਦਫੜੀ ਦਾ ਮਾਹੋਲ ਦੇਖਣ ਨੂੰ ਮਿਲਿਆ। ਇਸ ਮੌਕੇ ਤੇਲ ਵਿਕਰੇਤਾ ਵੱਲੋਂ ਸਪਸ਼ਟੀਕਰਨ ਦਿੰਦਿਆਂ ਦੱਸਿਆ ਕਿਸਾਨਾ ਨੂੰ ਅਜੇ ਤੇਲ ਦੀ ਜ਼ਰੂਰਤ ਨਹੀਂ ਹੈ ਪਰ ਲੋਕਾਂ ਵੱਲੋਂ ਡੀਜ਼ਲ ਭਰਾ ਭਰਾ ਕੇ ਮਹਿਤਪੁਰ ਦੇ ਪਟਰੋਲ ਪੰਪਾਂ ਤੋਂ ਡੀਜ਼ਲ ਖਤਮ ਕਰ ਦਿੱਤਾ ਹੈ। ਅਤੇ ਪਟਰੋਲ ਵੀ ਖ਼ਤਮ ਹੋਣ ਦੀ ਕਗਾਰ ਤੇ ਹੈ। ਪੰਪ ਵਿਕਰੇਤਾ ਦਾ ਕਹਿਣਾ ਸੀ ਕਿ ਅਸੀਂ ਜਨਤਾ ਨੂੰ ਬਹੁਤ ਸਮਝਾਇਆ ਕਿ ਐਮਰਜੈਂਸੀ ਵਰਗੇ ਹਲਾਤ ਨਾ ਬਣਾਏ ਜਾਣ ਪਰ ਜਨਤਾ ਨਹੀਂ ਹਟ ਰਹੀ । ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੰਦੀਪ ਅਰੋੜਾ ਨੇ ਕਿਹਾ ਕਿ ਨਾਜ਼ੁਕ ਹਲਾਤਾਂ ਨਾਲ ਨਜਿੱਠਣ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਸਖ਼ਤ ਐਕਸ਼ਨ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਟਰੋਲ ਪੰਪ ਬੰਦ ਕਰਨ ਜਾ ਤੇਲ ਦੀ ਕਿਰਤ ਸਬੰਧੀ ਕੋਈ ਫੁਰਮਾਨ ਜਾਰੀ ਨਹੀਂ ਹੋਇਆ ਫਿਰ ਲੋਕਾਂ ਵੱਲੋਂ ਅਜਿਹੇ ਹਾਲਾਤ ਕਿਓਂ ਪੈਦਾ ਕੀਤੇ ਜਾ ਰਹੇ ਹਨ । ਇਸ ਮੌਕੇ ਬੀਕੇਯੂ ਪੰਜਾਬ ਦੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਜੇਕਰ ਕਿਸੇ ਨਾਗਰਿਕ ਨੂੰ ਤੇਲ ਦੀ ਐਮਰਜੈਂਸੀ ਪੈ ਜਾਵੇ ਤਾਂ ਉਸਦਾ ਕੀ ਬਣੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਹਲਾਤਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿਚ ਆਉਣਾ ਚਾਹੀਦਾ ਹੈ ਤੇ ਪਟਰੋਲ ਪੰਪਾਂ ਨੂੰ ਲੈ ਕੇ ਖਾਸ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਤਾਂ ਜੋਂ ਜਮਾਂਖੋਰਾਂ ਨੂੰ ਨਕੇਲ ਪਾਈ ਜਾ ਸਕੇ ਅਤੇ ਐਮਰਜੈਂਸੀ ਵਰਗੇ ਹਲਾਤ ਬਣਨ ਤੋਂ ਰੋਕਿਆ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੰਨਤਾਂ ਜੰਗ ਨਹੀਂ ਅਮਨ ਚਾਉਂਦੀ ਹੈ – ਤਰਸੇਮ ਪੀਟਰ
Next articleਪਿੰਡ ਖਾਨਪੁਰ ਦੀ ਲੜਕੀ ਦਾ ਘਰੈਲੂ ਕਲੇਸ਼ ਦੇ ਚਲਦਿਆਂ ਪਤੀ ਨੇ ਕੀਤਾ ਕਤਲ