*ਪੰਜ ਸਾਲ ਪਹਿਲਾਂ ਹੋਇਆ ਸੀ ਵਿਆਹ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਖਾਨਪੁਰ ਦੀ ਵਸਨੀਕ ਰਜਨੀ ਬਾਲਾ (24) ਪੁੱਤਰੀ ਮੇਵਾ ਲਾਲ ਜਿਸਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ, ਦਾ ਘਰੈਲੂ ਹਿੰਸਾ ਦੇ ਚਲਦਿਆਂ ਉਸਦੇ ਪਤੀ ਵਲੋਂ ਕਤਲ ਕਰ ਦਿੱਤਾ ਗਿਆ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਮੇਵਾ ਲਾਲ ਵਾਸੀ ਪਿੰਡ ਖਾਨਪੁਰ ਨੇ ਦੱਸਿਆ ਕਿ ਉਸਦੀ ਲੜਕੀ ਰਜਨੀ ਬਾਲਾ ਦਾ ਵਿਆਹ ਸੂਰਜ ਵਾਸੀ ਮੁਹੱਲਾ ਮਲਾਹ ਫਿਲੌਰ ਨਾਲ ਲਗਭਗ 5 ਸਾਲ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਹੋਇਆ ਸੀ | ਸੂਰਜ ਨਸ਼ੇ ਕਰਨ ਦਾ ਆਦੀ ਸੀ ਤੇ ਵਿਆਹ ਤੋਂ ਬਾਅਦ ਮੇਰੀ ਲੜਕੀ ਨਾਲ ਅਕਸਰ ਲੜਕੀ ਝਗੜਾ ਕਰਦਾ ਰਹਿੰਦਾ ਸੀ | ਬੀਤੀ ਰਾਤ ਲਗਭਗ 12 ਵਜੇ ਸੂਰਜ ਨੇ ਮੇਰੀ ਲੜਕੀ ਦੀ ਬੁਰੀ ਤਰਾਂ ਕੁੱਟਮਾਰ ਕਰਕੇ ਉਸਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਣ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਸਿਵਲ ਹਸਪਤਾਲ ਫਿਲੌਰ ਵਿਖੇ ਮਿ੍ਤਕ ਲੜਕੀ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ, ਉਪਰੰਤ ਮਿ੍ਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ‘ਤੇ ਮਿ੍ਤਕਾ ਦੇ ਪਤੀ ਸੂਰਜ ਦੇ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਉਨਾਂ ਅੱਗੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਹੋਰ ਕੋਈ ਵੀ ਦੇਸ਼ੀ ਪਾਇਆ ਦਿਆ ਤਾਂ ਉਸ ਨੂੰ ਬਖਸ਼ਿਆਂ ਨਹੀਂ ਜਾਵੇਗਾ |



