ਭੂਟਾਨ ਵਿੱਚ ਰੋਮੀ ਨੇ ਜਿੱਤੇ ਦੋ ਸੋਨੇ ਤੇ ਇੱਕ ਚਾਂਦੀ ਦਾ ਤਮਗਾ

400 ਤੇ 800 ਮੀਟਰ ਦੌੜਾਂ ਵਿੱਚ ਪਹਿਲੇ ਅਤੇ 4×400 ਰਿਲੇਅ ਵਿੱਚ ਮੱਲਿਆ ਦੂਜਾ ਸਥਾਨ
ਫੂੰਸਿਲਿੰਗ (ਭੂਟਾਨ), 28 ਅਗਸਤ (ਰਮੇਸ਼ਵਰ ਸਿੰਘ)ਇੱਥੇ ਫੂੰਸਿਲਿੰਗ ਸਪੋਰਟਸ ਐਸ਼ੋਸੀਏਸ਼ਨ ਖੇਡ ਗਰਾਊਂਡ ਵਿਖੇ ਸਾਊਥ ਏਸ਼ੀਅਨ ਫਾਊਂਡੇਸ਼ਨ ਫਾਰ ਆਲ ਸਪੋਰਟਸ ਅਤੇ ਵੰਨ ਨੇਸ਼ਨ ਵੰਨ ਫਲੈਗ ਵੰਨ ਸਓਲ ਸਪੋਰਟਸ ਇੰਡੀਆ ਵੱਲੋਂ ਕਰਵਾਈਆਂ ਗਈਆਂ ਅੰਤਰ-ਰਾਸ਼ਟਰੀ ਖੇਡਾਂ ਵਿੱਚ ਭਾਰਤ ਵੱਲੋਂ 55 (ਜੂਨੀਅਰ/ਸੀਨੀਅਰ/ਮਾਸਟਰ) ਖਿਡਾਰੀਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚੋ 40+ ਉਮਰ ਵਰਗ ਦੇ ਗੁਰਬਿੰਦਰ ਸਿੰਘ (ਰੋਮੀ ਘੜਾਮੇਂ ਵਾਲ਼ਾ) ਨੇ 400 ਤੇ 800 ਮੀਟਰ ਦੌੜਾਂ ਵਿੱਚ ਪਹਿਲੇ ਅਤੇ 4×400 ਰਿਲੇਅ ਦੌੜ ਵਿੱਚ ਦੂਜਾ ਸਥਾਨ ਮੱਲਦਿਆਂ ਦੋ ਸੋਨੇ ਤੇ ਇੱਕ ਚਾਂਦੀ ਦੇ ਕੁੱਲ ਤਿੰਨ ਤਮਗੇ ਆਪਣੇ ਨਾਂ ਕੀਤੇ। ਇਸ ਮੌਕੇ ਮੁੱਖ ਮਹਿਮਾਨ ਕੇਲਜ਼ੋਂਗ ਸ਼ਿਹਿੰਗ ਮੈਨੇਜਿੰਗ ਡਾਇਰੈਕਟਰ ਤਾਸ਼ੀ ਨਾਮਗੇ ਗ੍ਰੈਂਡ (ਹੋਟਲ ਚੇਨ) ਤੇ ਰਾਜਬਾਲਾ ਸਮਾਜ ਸੇਵਿਕਾ, ਆਰਤੀ ਲਾਂਬਾ ਚੇਅਰਪਰਸਨ ਸਾਊਥ ਏਸ਼ੀਅਨ ਫਾਊਂਡੇਸ਼ਨ ਫਾਰ ਆਲ ਸਪੋਰਟਸ, ਅਰਪਣ ਸਿੰਘ ਆਰਗੇਨਾਈਜਰ, ਅਨੂਰੀਤ ਕੌਰ ਪੰਜਾਬ ਟੀਮ ਲੀਡਰ, ਰਾਮਭਜ ਟੀਮ ਲੀਡਰ ਹਰਿਆਣਾ, ਸੀ.ਏ. ਮੁਹੰਮਦ ਕਰਨਾਟਕਾ ਟੀਮ ਲੀਡਰ, ਸ਼ਮਸ਼ੇਰ ਸਿੰਘ ਕ੍ਰਿਕਟ ਟੀਮ ਕੋਚ, ਅਰਸ਼ਦ ਛਤੀਸਗੜ੍ਹ ਟੀਮ ਲੀਡਰ, ਸੂ ਲਤਾ ਬੰਗਾਲ ਟੀਮ ਲੀਡਰ ਅਤੇ ਹੋਰ ਰਾਜਾਂ ਦੀਆਂ ਟੀਮਾਂ ਦੇ ਮੁਖੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -372
Next articleਸੰਤ ਨਿਰੰਕਾਰੀ ਭਵਨ ਵਿਖ਼ੇ “ਮਾਨਵ ਏਕਤਾ ਦਿਵਸ” ਮਨਾਇਆ