HOME ਅੱਖੀਂ ਵੇਖਿਆ ਮਿਲਡੂਰੇ ਦਾ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ ਮਿਲਡੂਰੇ ਦਾ ਖੇਡ...

ਅੱਖੀਂ ਵੇਖਿਆ ਮਿਲਡੂਰੇ ਦਾ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ ਮਿਲਡੂਰੇ ਦਾ ਖੇਡ ਮੇਲਾ

3

 

ਆਸਟ੍ਰੇਲੀਆ ਨਕੋਦਰ ਮਹਿਤਪੁਰ    (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:-  ਆਸਟ੍ਰੇਲੀਆ ਮਿਲਡੂਰਾ ਤੋਂ ਜਗਰੂਪ ਸਿੰਘ ਜਰਖੜ ਦੇ ਵਿਸ਼ੇਸ਼ ਰਿਪੋਰਟ ਵਿਕਟੋਰੀਆ ਦਾ ਬਾਗਾਂ ਵਾਲਾ ਸ਼ਹਿਰ ਮਿਲਡੂਰਾ ਜਿੱਥੇ ਪੰਜਾਬੀਆਂ ਦੀ ਵਸੋ ਥੋੜੀ ਜਿਹੀ ਘੱਟ ਹੀ ਹੈ ਪਰ ਚਰਚਾ ਪੂਰੇ ਆਸਟ੍ਰੇਲੀਆ ਵਿੱਚ ਹੈ।ਪੰਜਾਬੀ ਵੱਡੇ ਵੱਡੇ ਖੇਤੀਬਾਰੀ ਫਾਰਮਾਂ ਹਾਊਸਾ ਦੇ ਮਾਲਕ ਹਨ ਅਤੇ ਹੋਰ ਵਪਾਰਾਂ ਵਿੱਚ ਆਪਣੀ ਦਸਾਂ ਨਹੁੰਆਂ ਦੀ ਕਿਰਤ ਸਦਕਾ ਅਮੀਰਜ਼ਾਦੇ ਹਨ। ਬੀਤੇ ਦਿਨੀ ਸ਼ਹੀਦ ਊਧਮ ਸਿੰਘ ਕਲੱਬ ਮਿਲਡੂਰਾ ਵੱਲੋਂ ਕਰਵਾਇਆ ਗਿਆ ਤੀਸਰਾ ਖੇਡ ਮੇਲਾ ਇੱਕ ਯਾਦਗਾਰੀ ਸਮਾਗਮ ਹੋ ਨਿਬੜਿਆ । ਮੈਨੂੰ ਪਹਿਲੀ ਵਾਰ ਮਿਲਡੂਰਾ ਦਾ ਖੇਡ ਮੇਲਾ ਵੇਖਣ ਨੂੰ ਮਿਲਿਆ। ਮਿਲਡੂਰਾ ਸਪੋਰਟਿੰਗ ਪਰੀਸੈਂਟ ਆਲੀਸ਼ਾਨ ਖੇਡ ਸਟੇਡੀਅਮ ਦੀਆਂ ਹਰੇ ਭਰੇ ਘਾਹ ਨਾਲ ਲਸ਼ਕਦੀਆਂ ਗਰਾਊਂਡਾਂ ਵਿੱਚ ਖੇਡਾਂ ਦੀ ਸ਼ੁਰੂਆਤ ਬੜੇ ਸੁਹਾਵਨੇ ਮਾਹੌਲ ਵਿੱਚ ਹੋਈ। ਜਿੱਥੇ ਇੱਕ ਪਾਸੇ ਗੁਰੂ ਘਰ ਦੇ ਲੰਗਰ ਦੀ ਪ੍ਰਥਾ ਚੱਲ ਰਹੀ ਸੀ ਦੂਜੇ ਪਾਸੇ ਐਡੀਲੇਡ ਤੋਂ ਆਏ ਕਰਨ ਬਰਾੜ ਦੀ ਸਿੱਖ ਇਤਿਹਾਸ ਨਾਲ ਪੁਰਾਤਨ ਪ੍ਰਦਰਸ਼ਨੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਸੀ । ਖੱਬੇ ਪਾਸੇ ਬੱਚਿਆਂ ਦੇ ਫੁੱਟਬਾਲ ਦੇ ਮੈਚ ਚੱਲ ਰਹੇ ਸਨ । ਦੂਜੇ ਪਾਸੇ ਰੱਸਾਕਸ਼ੀ ਵਾਲੇ ਆਪਣੀਆਂ ਤਿਆਰੀਆਂ ਵਿੱਚ ਜੁਟੇ ਹੋਏ ਸਨ ,ਪਰ ਕਬੱਡੀ ਦਾ ਰਾਮਰੌਲਾ ਉਹੀ ਸੀ ਕਿ ਕਿਸੇ ਵੀ ਟੂਰਨਾਮੈਂਟ ਵਿੱਚ ਕਬੱਡੀ ਦੇ ਮੈਚ 3 ਵਜੇ ਤੋਂ ਪਹਿਲਾਂ ਕਦੇ ਵੀ ਸਟਾਰਟ ਨਹੀਂ ਹੁੰਦੇ ,ਚਲੋ ਗੱਲ ਕਰੀਏ ਖੇਡ ਮੇਲੇ ਦੀ ਜੇਕਰ ਦੇਖਿਆ ਜਾਵੇ ਕਿ ਕਿ ਰੱਸਾਕਸ਼ੀ ਵਿੱਚ ਸ਼ੈਪਟਨ ਦੇ ਗੱਭਰੂ ਪਹਿਲੇ ਨੰਬਰ ਤੇ, ਕੋਬਰਿਮ ਦੇ ਨੌਜਵਾਨ ਦੂਜੇ ਨੰਬਰ ਤੇ ਰਹੇ। ਫੁੱਟਬਾਲ ਸੀਨੀਅਰ ਵਰਗ ਮੁੰਡਿਆਂ ਵਿੱਚ ਮਿਲਡੂਰਾ ਯੂਨਾਈਟਡ ਪਹਿਲੇ ਨੰਬਰ ਤੇ , ਸ਼ਹੀਦ ਊਧਮ ਸਿੰਘ ਕਲੱਬ ਮਿਲਦੂਰਾ ਦੂਜੇ ਨੰਬਰ ਤੇ ਰਹੀ। ਫੁੱਟਬਾਲ ਕੁੜੀਆਂ ਵਿੱਚ ਟੀਡਾਸ ਕਲੱਬ ਪਹਿਲੇ ਨੰਬਰ ਤੇ ਨਿਕਲਸ ਪੁਆਇੰਟ ਦੂਜਾ ਨੰਬਰ ਤੇ ਰਹੇ , ਫੁੱਟਬਾਲ ਅੰਡਰ 14 ਸਾਲ ਵਰਗ ਵਿੱਚ ਰਿੰਪਲ ਨਾਈਟ ਪਹਿਲੇ ਨੰਬਰ ਤੇ ਮਿਲਡੂਰਾ ਯੂਨਾਇਟੇਡ ਦੂਜੇ ਨੰਬਰ ਤੇ ਰਹੇ । ਅੰਡਰ 12 ਸਾਲ ਫੁੱਟਬਾਲ ਵਿੱਚ ਨਿਕਲਸ ਪੁਆਇੰਟ ਪਹਿਲੇ ਨੰਬਰ ਤੇ ਸ਼ਹੀਦ ਊਧਮ ਸਿੰਘ ਕਲੱਬ ਮਿੱਲਡੂਰਾ ਦੂਜੇ ਨੰਬਰ ਤੇ ਰਹੀ । ਕਬੱਡੀ ਵਿੱਚ ਯੰਗ ਕਬੱਡੀ ਕਲੱਬ ਨੇ ਸ਼ਹੀਦ ਊਧਮ ਸਿੰਘ ਕਲੱਬ ਮਲੂਰਾ ਨੂੰ 43 – 37 ਅੰਕਾਂ ਹਰਾ ਕੇ ਪਹਿਲਾਂ ਸਥਾਨ ਹਾਸਿਲ ਕੀਤਾ । ਮਿਲਡੂਰਾ ਦਾ ਮਹੈਸ਼ੀ ਹਰਖੋਵਾਲ 19 ਪੁਆਇੰਟਾਂ ਨਾਲ ਸਰਵੋਤਮ ਰੇਡਰ ਬਣਿਆ, ਜਦ ਕਿ ਮੈਲਬੌਰਨ ਦਾ ਗੁਰਵਿੰਦਰ ਘਾਗੇਂਵਾਲ ਵਧੀਆ ਜਾਫੀ ਚੁਣਿਆ ਗਿਆ। ਇਸ ਮੌਕੇ ਬੀਬੀਆਂ ਦੀ ਮਿਉਜੀਕਲ ਚੇਅਰ ਰੇਸ ਮੁੱਖ ਖਿੱਚ ਦਾ ਕੇਂਦਰ ਰਹੀ। ਬੱਚਿਆਂ ਦੀਆਂ ਦੌੜਾਂ ਵੀ ਕਾਬਲੇਤਰੀਫ ਸੀ। ਅੰਗਰੇਜ਼ਾਂ ਦੇ ਬੱਚਿਆਂ ਨੇ ਵੀ ਇਸ ਖੇਡ ਮੇਲੇ ਵਿੱਚ ਵੀ ਵੱਡੀ ਗਿਣਤੀ ਵਿੱਚ ਭਾਗ ਲਿਆ। ਟੂਰਨਾਮੈਂਟ ਦੌਰਾਨ ਜਿੱਥੇ ਮਿਲਡੂਰਾ ਦੀ ਮੇਅਰ ਹੈਲੀ ਹੈਲਨ ਨੇ ਹਾਜਰੀ ਭਰੀ ਉਥੇ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਵਿੱਚ ਤੇ ਮੈਂਬਰ ਪਾਰਲੀਮੈਂਟ “ਐਨ ਵੈਬਸਟਰ” ਨੇ ਖੇਡਾਂ ਦਾ ਉਦਘਾਟਨ ਕੀਤਾ ਅਤੇ ਉਦਘਾਟਨੀ ਮੈਚਾ ਦੀਆਂ ਫੁੱਟਬਾਲ ਅਤੇ ਕਬੱਡੀ ਦੀਆਂ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਦੇ ਦੱਸਿਆ ਕਿ ਮਿਲਡੂਰਾ ਦੇ ਵਿਕਾਸ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਪੰਜਾਬੀ ਹੁਣ ਖੇਡਾਂ ਦੇ ਖੇਤਰ ਵਿੱਚ ਵੀ ਵਿਲੱਖਣ ਪਹਿਚਾਣ ਬਣਾਉਣਗੇ ।ਉਸ ਤੋਂ ਬਾਅਦ ਸ਼ਾਮ ਦੇ ਟਾਈਮ ਖੇਡਾਂ ਦੇ ਫਾਈਨਲ ਦੌਰਾਨ ਮਿਲਡੂਰਾ ਦੀ ਐਮ ਐਲ ਏ “ਜੇਡ ਬੇਨਮ ” ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਹਨਾਂ ਨੇ ਕਬੱਡੀ ਟੀਮਾਂ ਨਾਲ ਜਾਣ ਪਹਿਚਾਣ ਕੀਤੀ । ਐਮ ਐਲ ਏ ਸਾਹਿਬਾ ਜੇਡ ਬੇਨਮ ਨੇ ਟੂਰਨਾਮੈਂਟ ਦੇ ਪ੍ਰਬੰਧਕਾਂ ਖਾਸ ਕਰਕੇ ਮੁੱਖ ਪ੍ਰਬੰਧਕ ਬੌਬੀ ਗਿੱਲ ਅਤੇ ਕਮਲਜੀਤ ਸਿੰਘ ਗਰੇਵਾਲ ਨੂੰ ਉਚੇਚੇ ਤੌਰ ਤੇ ਵਧਾਈ ਦਿੱਤੀ। ਇਸ ਮੌਕੇ ਖੇਡਾਂ ਦੇ ਗੋਲਡ ਸਪੋਂਸਰ ਮੇਜਰ ਸਿੰਘ, ਭਗਵੰਤ ਸਿੰਘ ਚੰਦੀ, ਸਨੀ ਗਰੇਵਾਲ ਨਾਰੰਗਵਾਲ,ਜਦਕਿ ਟੂਰਨਾਮੈਂਟ ਦੇ ਪਲਾਟੀਨਮ ਸਪਾਂਸਰ ਕਮਲਜੀਤ ਸਿੰਘ ਮਨਸ਼ੂਰਾ ਗਰੇਵਾਲ ਆਟਾ ਚੱਕੀ ਵਾਲੇ, ਮਨਜਿੰਦਰ ਸਿੰਘ ਗਰੇਵਾਲ, ਵਿਕਰਮ ਸਿੰਘ, ਹਰਮੇਸ਼ ਸਿੰਘ ਰੋਡਾ , ਚੈਰੀ ਗਰੇਵਾਲ ਗੁੱਜਰਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਿਲਵਰ ਸਪਾਂਸਰ ਤੇਜੀ ਗਰੇਵਾਲ, ਸਤਨਾਮ ਸਿੰਘ ਦਿਓਲ, ਮਾਝੇ ਵਾਲੇ ਭਾਓ , ਹਿਰਦੇਪ੍ਰੀਤ ਸਿੰਘ ਮਲਹਾਂਸ ਟਰਾਂਸਪੋਰਟ, ਰਘਬੀਰ ਸਿੰਘ ਕਰੀ ਐਂਡ ਤੰਦੂਰ ਰੈਸਟੋਰੈਂਟ , ਸਿਮਰਨਜੀਤ ਸਿੰਘ ਅਰਲੀ ਆਸਟਰੇਲੀਅਨ ਮੋਟਲ , ਹਰਵਿੰਦਰ ਸਿੰਘ ਚੌਧਰੀ, ਗੋਲਡੀ ਸਿੰਘ ਹੈਲੋ ਟੈਕਸੀ, ਨੂੰ ਵੀ ਉਨਾਂ ਦੀਆਂ ਤਨ ਮਨ ਧਨ ਦੀਆਂ ਵਧੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਖੇਡ ਮੈਦਾਨਾਂ ਵਿੱਚ ਮਨਿੰਦਰ ਬਰਾੜ ਅਤੇ ਨਿਉਜੀਲੈਂਡ ਤੋਂ ਅਮਨ ਰੰਧਾਵਾ ਨੇ ਆਪਣੀ ਖੇਡ ਕਮੈਂਟਰੀ ਦੇ ਰੰਗ ਬੰਨਿਆ। ਮੈਲਬਰਨ ਤੋਂ ਆਏ ਨਵਦੀਪ ਸਿੰਘ ਬੱਲ ਬਤਾਲਾ ਨੇ ਆਪਣੀ ਫੋਟੋ ਕਲਾਕਾਰੀ ਨਾਲ ਖੇਡ ਮੇਲੇ ਦਾ ਰੰਗ ਆਪਣੇ ਕੈਮਰੇ ਚ ਕੈਦ ਕੀਤਾ। ਅੰਤ ਵਿੱਚ ਬੌਬੀ ਗਿੱਲ ਨੇ ਆਏ ਮਹਿਮਾਨਾ ਖਿਡਾਰੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ, ਅਤੇ ਐਲਾਨ ਕੀਤਾ ਕਿ ਅਗਲੇ ਵਰ੍ਹੇ ਮਿਲਡੂਰੇ ਦਾ ਖੇਡ ਮੇਲਾ ਅਪਰੈਲ ਮਹੀਨੇ 18-19 ਅਪ੍ਰੈਲ 2026 ਦੇ ਆਖਰੀ ਹਫਤੇ ਹੋਵੇਗਾ। ਵੇਖਣ ਯੋਗ ਹੈ ਬਾਗਾਂ ਦਾ ਸ਼ਹਿਰ ਹੈ ਮਿਲਡੂਰਾ —————————- ਵਿਕਟੋਰੀਆ ਸਟੇਟ ਵਿੱਚ ਪੈਂਦਾ ਮੈਲਬੋਰਨ ਤੋਂ 550 ਕਿਲੋਮੀਟਰ ਦੂਰ ਮਿਲਡੂਰਾ ਸਿਟੀ, ਜਿਸ ਦੀ ਆਬਾਦੀ ਲਗਭਗ 35000 ਹਜ਼ਾਰ ਦੇ ਕਰੀਬ ਹੈ , ਇਹ 1934 ਵਿੱਚ ਸਥਾਪਿਤ ਹੋਇਆ। ਮਿਲਡੂਰਾ ਸ਼ਹਿਰ ਨੂੰ ਬਾਗਾਂ ਦਾ ਸ਼ਹਿਰ ਮੰਨਿਆ ਜਾਂਦਾ ਹੈ। ਜਿੱਥੇ ਵੱਡੀ ਗਿਣਤੀ ਵਿੱਚ ਅੰਗੂਰਾਂ ,ਬਦਾਮਾਂ ,ਸੰਗਤਰੇ ਅਤੇ ਖੇਤੀਬਾੜੀ ਦੇ ਨਾਲ ਸੰਬੰਧਿਤ ਫਾਰਮ ਹਾਊਸ ਹਨ । ਇਥੋਂ ਦਾ ਦੇ 2 ਚਰਚਿਤ ਦਰਿਆ ਆਸਟਰੇਲੀਆ ਦੀ ਸਭ ਤੋਂ ਲੰਬੀ ਰਿਵਰ ਮਰੀ , ਸਾਊਥ ਵੇਲਜ ਵੱਲੋਂ ਆ ਰਹੀ ਡਾਰਲਿੰਗ ਰਿਵਰ ਜੋ ਇੱਕ ਥਾਂ ਤੇ ਇਕੱਠੇ ਹੁੰਦੇ ਹਨ ,ਦੋ ਰੰਗਾਂ ਦਾ ਪਾਣੀ ਆਪਸ ਵਿੱਚ ਮਿਲਦਾ ਹੈ ।ਜਿਸ ਦਾ ਨਜ਼ਾਰਾ ਵੇਖਣ ਯੋਗ ਹੈ। ਮਿਲਡੂਰਾ ਸ਼ਹਿਰ ਦੇ ਆਲੇ ਦੁਆਲੇ ਨਿੱਕੇ ਨਿੱਕੇ ਕਸਬੇ ਨਿਕਲਿਸ ਪੁਆਇੰਟ, ਰਿੰਪਲ , ਮਰਬਿਨ, ਰੈੱਡਕਲਿਫ, ਕੇਬਾਰਿਟਾ ਆਦਿ ਵਿੱਚ ਘਿਰਿਆ ਹੋਇਆ ਹੈ। ਮਿਲਡੂਰਾ ਵਿੱਚ ਪੰਜਾਬੀਆਂ ਦੀ ਪਹਿਚਾਣ ਵੱਖਰੀ ————————– ਮਿਲਡੂਰਾ ਸ਼ਹਿਰ ਵਿੱਚ ਵੱਖ ਵੱਖ ਮੁਲਕਾਂ ਦੇ ਪ੍ਰਵਾਸੀ ਅਤੇ ਵੱਖ ਵੱਖ ਧਰਮਾਂ ਦੇ ਲੋਕ ਵਸਦੇ ਹਨ। ਉਥੇ ਇਸ ਸ਼ਹਿਰ ਵਿੱਚ ਪੰਜਾਬੀਆਂ ਦੀ ਪਹਿਚਾਣ ਵੱਖਰੀ ਹੀ ਹੈ। ਪੰਜਾਬੀਆਂ ਨੇ ਆਪਣੀ ਹੱਡ ਤੋੜਵੀਂ ਮਿਹਨਤ ਨਾਲ ਵੱਡੇ ਵੱਡੇ ਫਾਰਮ ਹਾਊਸ ਅਤੇ ਕਾਰੋਬਾਰ ਸਥਾਪਤ ਕੀਤੇ ਹਨ। ਮਨਸੂਰਾਂ ਵਾਲੇ ਕਮਲਜੀਤ ਸਿੰਘ ਗਰੇਵਾਲ ,ਮਨਜਿੰਦਰ ਸਿੰਘ ਗਰੇਵਾਲ ਭਰਾਵਾਂ ਨੇ ਖਾਣ ਪੀਣ ਦੀਆਂ ਵਸਤੂਆਂ ਤਿਆਰ ਕਰਨ ਵਿੱਚ ਆਪਣਾ ਵੱਖਰੀ ਪਹਿਚਾਣ ਬਣਾਈ ਹੈ। ਉਹ ਗਰੇਵਾਲ ਆਟਾ ਚੱਕੀ ਵਾਲੇ ਵਜੋਂ ਜਾਣੇ ਜਾਂਦੇ ਹਨ।ਇਸ ਤੋਂ ਇਲਾਵਾ ਭਗਵੰਤ ਸਿੰਘ ਚੰਦੀ ਅਤੇ ਮੇਜਰ ਸਿੰਘ ਸੰਤਰਿਆਂ ਦੇ ਬਾਗਾਂ ਦੇ ਬਾਦਸ਼ਾਹ ਹਨ। ਬਿਕਰਮ ਸਿੰਘ ਬਾਈ ਨੇ ਵੱਡੇ ਪੱਧਰ ਤੇ ਸਬ ਵੇਅ ਖੋਲ੍ਹੇ ਹਨ । ਸਾਡੇ ਪੱਤਰਕਾਰ ਭਾਈਚਾਰੇ ਦਾ ਸਾਥੀ, ਛੋਟਾ ਭਰਾ ਬੌਬੀ ਗਿੱਲ, ਚੈਰੀ ਗਰੇਵਾਲ 10 ਨੌਹਾਂ ਦੀ ਕਿਰਤ ਕਮਾਈ ਕਰਕੇ 200 ਏਕੜ ਦੇ ਮਾਲਕ ਬਣ ਗਏ ਹਨ, ਅਤੇ ਸਮਾਜ ਸੇਵੀ ਕੰਮਾਂ ਲਈ ਵਧੀਆ ਦਸੌਂਦ ਕੱਢਦੇ ਹਨ । ਮਿਲਡੂਰਾ ਦੇ ਪੰਜਾਬੀ ਭਾਈਚਾਰੇ ਅਤੇ ਸਿੱਖ ਸੰਗਤਾਂ ਵੱਲੋਂ 14 ਏਕੜ ਵਿੱਚ ਗੁਰੂ ਘਰ ਦੀ ਸਥਾਪਨਾ ਕੀਤੀ ਜਾ ਰਹੀ ਹੈ।

ਜਗਰੂਪ ਸਿੰਘ ਜਰਖੜ

ਖੇਡ ਲੇਖਕ +91-98143-00722

Previous articleਨੀਂਦ ਸੋਨੇ ਵਾਂਗ ਕੀਮਤੀ ਹੈ, ਜੇ ਤੁਸੀਂ ਕੁਝ ਨਿਯਮਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਸ਼ਾਂਤੀ ਨਾਲ ਸੌਂ ਜਾਓਗੇ।
Next articleGuru Teg Bahadur Gurdwara Leicester Supports Educate Punjab Project