ਨੀਲਮ
(ਸਮਾਜ ਵੀਕਲੀ)
*ਕਿਸੇ ਨੂੰ ਮੋਢੇ ਤੇ ਚੜ੍ਹਾ ਕੇ ਪਾਰ ਲੰਘਾਉਣ ਨਾਲੋਂ ਤਰਨ ਦੀ ਜਾਂਚ ਸਿਖਾ ਦੇਣਾ ਕਿਤੇ ਬਿਹਤਰ ਹੈ*
ਦੋਸਤੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਜੇਕਰ ਕਿਸੇ ਮਨੁੱਖ ਦੀ ਮਦਦ ਕਰਕੇ ਇੱਕ ਵਾਰ ਪਾਰ ਲਗਾਉਣ ਦੀ ਬਜਾਏ ਉਸਨੂੰ ਤੈਰਨਾ ਸਿਖਾ ਦਈਏ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਖੁਦ ਆਪਣੇ ਲਈ ਅਤੇ ਹੋਰਾਂ ਲਈ ਮਦਦਗਾਰ ਹੋ ਸਕਦਾ ਹੈ। ਜੇਕਰ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਇਸ ਨਾਲ ਉਸ ਦੀ ਲੋੜ ਤਾਂ ਤੁਰੰਤ ਪੂਰੀ ਹੋ ਜਾਂਦੀ ਹੈ ਪਰ ਉਹ ਹਮੇਸ਼ਾ ਲਈ ਦੂਜਿਆਂ ਤੇ ਨਿਰਭਰ ਹੋ ਜਾਂਦਾ ਹੈ। ਇਸ ਦੇ ਉਲਟ ਜੇ ਅਸੀਂ ਉਸ ਨੂੰ ਜੀਵਨ ਦੇ ਸਿਧਾਂਤ, ਹੁਨਰ ਅਤੇ ਸੂਝਬੂਝ ਦੇ ਦਿੱਤੀ ਤਾਂ ਉਹ ਹਮੇਸ਼ਾ ਲਈ ਆਪਣੇ ਪੈਰਾਂ ਤੇ ਖੜਾ ਰਹਿ ਸਕੇਗਾ। ਇਹ ਆਮ ਕਹਾਵਤ ਹੈ ਕਿ:
*ਮਛਲੀ ਦੇਣ ਨਾਲੋਂ ਮਛਲੀ ਫੜ੍ਹਨਾ ਸਿਖਾਓ*
ਭਾਵ ਜੇਕਰ ਤੁਸੀਂ ਕਿਸੇ ਦੀ ਭੁੱਖ ਮਿਟਾਉਣ ਲਈ ਉਸਨੂੰ ਖਾਣ ਲਈ ਮੱਛੀ ਦੇ ਦਿੰਦੇ ਹੋ ਤਾਂ ਇਸ ਨਾਲ ਉਹ ਇੱਕ ਵਾਰ ਆਪਣੀ ਭੁੱਖ ਮਿਟਾ ਸਕੇਗਾ ਪਰ ਜੇ ਤੁਸੀਂ ਉਸਨੂੰ ਮੱਛੀ ਫੜਨ ਦੀ ਕਲਾ ਸਿਖਾ ਦਿੱਤੀ ਤਾਂ ਉਹ ਉਮਰ ਭਰ ਲਈ ਆਤਮ ਨਿਰਭਰ ਹੋ ਜਾਵੇਗਾ ਅਤੇ ਜਿੰਦਗੀ ਭਰ ਆਪਣੇ ਲਈ ਖਾਣ-ਪੀਣ ਦੀ ਸੰਭਾਲ ਕਰ ਸਕੇਗਾ।
ਸਾਨੂੰ ਇੱਥੇ ਇਹ ਗੱਲ ਸਮਝਣੀ ਪਵੇਗੀ ਕਿ ਇਹ ਗੱਲ ਸਿਰਫ ਭੋਜਨ ਜਾਂ ਤੈਰਨ ਤੱਕ ਹੀ ਸੀਮਤ ਨਹੀਂ ਸਗੋਂ ਇਹ ਬਹੁਤ ਗਹਿਰੀ ਅਤੇ ਦੂਰਗਾਮੀ ਸੋਚ ਹੈ ਜੋ ਮਨੁੱਖ ਨੂੰ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਕਾਮਯਾਬ ਹੋਣ ਲਈ ਸਹਾਈ ਹੁੰਦੀ ਹੈ। ਫਿਰ ਚਾਹੇ ਉਹ ਕਿਸੇ ਨੂੰ ਪੈਸੇ ਦੇਣ ਦੀ ਬਜਾਏ ਕੰਮ-ਕਾਰ ਸਿਖਾ ਦੇਣਾ, ਵਿਦਿਆਰਥੀਆਂ ਨੂੰ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਬਜਾਏ ਖੁਦ ਪ੍ਰਸ਼ਨ ਹੱਲ ਕਰਨ ਦੀ ਆਦਤ ਪਾਉਣਾ, ਹੋ ਸਕਦਾ ਹੈ।
ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸੱਚੀ ਮਦਦ ਉਹੀ ਹੁੰਦੀ ਹੈ ਜੋ ਕਿ ਕਿਸੇ ਦੀ ਆਜ਼ਾਦੀ ਨੂੰ ਵਧਾਵੇ ਨਾ ਕਿ ਦੂਜਿਆਂ ਤੇ ਨਿਰਭਰਤਾ।ਇਸ ਗੁਣ ਸਦਕਾ ਉਹ ਆਪਣੇ ਨਾਲ-ਨਾਲ ਦੂਜਿਆਂ ਦੀ ਜ਼ਿੰਦਗੀ ਵੀ ਸਵਾਰ ਸਕੇ ਅਤੇ ਸਿਰਫ ਇੱਕ ਵਾਰ ਹੀ ਨਹੀਂ ਸਦੀਵੀ ਆਪਣੇ ਪੈਰਾਂ ਤੇ ਖੜਾ ਰਹਿ ਸਕੇ। ਅਖੀਰ ਵਿੱਚ ਆਪ ਮਿਹਨਤ ਨਾਲ ਉਹ ਇਹ ਗੱਲ ਸਮਝ ਜਾਵੇਗਾ ਕਿ
*ਮੰਜ਼ਿਲਾਂ ਚਾਹੇ ਕਿੰਨੀਆਂ ਵੀ ਉੱਚੀਆਂ ਹੋਣ ਪਰ ਰਾਸਤੇ ਹਮੇਸ਼ਾ ਪੈਰਾਂ ਦੇ ਹੇਠਾਂ ਹੀਂ ਹੁੰਦੇ ਨੇਂ*
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj