(ਸਮਾਜ ਵੀਕਲੀ)
ਜਲੰਧਰ (ਮਹਿੰਦਰ ਰਾਮ ਫੁੱਗਲਾਣਾ)- ਬੁੱਧ ਵਿਹਾਰ ਸੋਫ਼ੀ ਪਿੰਡ, ਜਲੰਧਰ ਵਿਖੇ ਪੂਨਮ ਡੌਲੀ ਬੈਡਫੋਰਡ, ਇੰਗਲੈਂਡ ਤੋਂ ਮੱਥਾ ਟੇਕਣ ਤੇ ਦਰਸ਼ਨ ਕਰਨ ਲਈ ਆਏ, ਤਥਾਗਤ ਬੁੱਧ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਪੂਨਮ ਨੇ ਇਸ ਮੌਕੇ ਆਖਿਆ ਕਿ ਉਹ ਆਪਣੀ ਬੇਟੀ ਪਰੀਸਾ ਨਾਲ ਬੁੱਧ ਵਿਹਾਰ ਸੋਫੀ ਪਿੰਡ ਵਿਖੇ ਪਹੁੰਚ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ। ਬੁੱਧ ਵਿਹਾਰ ਟਰੱਸਟ ਸੋਫੀਪਿੰਡ ਦੇ ਅਹੁਦੇਦਾਰਾਂ ਵੱਲੋਂ ਬੁੱਧ ਵਿਹਾਰ ਵਿਚ ਚੈਰੀਟੇਬਲ ਡਿਸਪੈਂਸਰੀ ਅਤੇ ਡਾਕਟਰ ਅੰਬੇਡਕਰ ਮੈਮੋਰੀਅਲ ਲਾਇਬ੍ਰੇਰੀ ਨੂੰ ਲਾਇਬ੍ਰੇਰੀ ਦਾ ਸੰਚਾਲਨ ਬਹੁਤ ਵਧੀਆ ਤਰੀਕੇ ਨਾਲ ਚਲਾਉਣ ਲਈ ਟਰੱਸਟ ਦੇ ਮੈਂਬਰਾਂ ਦਾ ਡਾਕਟਰ ਅਵਿਨਾਸ਼ ਤੇ ਡਾਕਟਰ ਗੁਰਪਾਲ ਦੇ ਧੰਨਵਾਦੀ ਹਾਂ।
ਪੂਨਮ ਨੇ ਬੁੱਧ ਵਿਹਾਰ ਦੇ ਚੱਲ ਰਹੇ ਵਿਕਾਸ ਕਾਰਜਾਂ ਲਈ 15 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਅਤੇ ਹਜ਼ਾਰ ਰੁਪਏ ਦੀਆਂ ਦਵਾਈਆਂ ਦੀ ਖਰੀਦ ਲਈ ਭੇਟ ਕੀਤੇ। ਇਸ ਮੌਕੇ ਬੁੱਧ ਵਿਹਾਰ ਟਰੱਸਟ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਹਰਭਜਨ ਦਾਸ ਸਾਂਪਲਾ ਸਕੱਤਰ, ਰੂਪ ਲਾਲ ਨੰਬਰਦਾਰ ਪ੍ਰਧਾਨ, ਚਮਨ ਦਾਸ ਸਾਂਪਲਾ, ਮਾਸਟਰ ਰਾਮ ਲਾਲ, ਲਹਿੰਬਰ ਚੰਦ ਬੰਗੜ, ਚਰਨ ਦਾਸ ਸਾਂਪਲਾ, ਸ਼ਰਨਜੀਤ ਕੌਰ, ਕਮਲੇਸ਼, ਮਨਜੀਤ ਕੌਰ, ਸ਼ਕੁੰਤਲਾ ਰਾਣੀ ਤੇ ਹੋਰ ਵੀ ਸ਼ਰਧਾਲੂ ਹਾਜ਼ਰ ਸਨ।
- ਜਾਰੀ ਕਰਤਾ
ਹਰਭਜਨ ਸਾਂਪਲਾ
ਸਕੱਤਰ
ਮੋਬਾਇਲ – 9872667084