ਮਾਂ ਦਿਵਸ ਤੇ ਵਿਸ਼ੇਸ਼
ਮਾਂ ਦਾ ਰਿਸ਼ਤਾ ਨਿਰਸਵਾਰਥ
ਹਰ ਦੁੱਖ ਸਹਿੰਦੀ
ਕਿਸੇ ਨੂੰ ਕੁਝ ਨਹੀਂ ਕਹਿੰਦੀ
ਬੱਚਿਆਂ ਦੀ ਮੁਸਕਾਨ ਹੀ
ਵੱਡਾ ਖਜ਼ਾਨਾ ਮਾਂ ਲਈ
ਬੱਚਿਆਂ ਦੇ ਪਿਆਰ ਵਿੱਚ
ਕੋਈ ਦਵੈਤ ਨਹੀਂ
ਭਾਵੇਂ ਧੀ ਹੋਵੇ ਜਾਂ ਪੁੱਤ
ਹਮੇਸ਼ਾ ਇੱਕ ਨਜ਼ਰ ਨਾਲ ਵੇਖਦੀ
ਸਿੰਜਦੀ,ਪਾਲਦੀ ਵੱਧਦਿਆਂ – ਫੁਲਦਿਆ ਤੱਕਦੀ
ਸੱਤ ਸਮੁੰਦਰੋਂ ਪਾਰ ਵੀ
ਫੋਨ ਉਡੀਕਦੀ ਤੇ ਕੰਨਾਂ ਵਿੱਚ ਰਸ ਘੋਲਦੀ
ਧੀਆਂ -ਪੁੱਤਰਾਂ ਦੀ ਸ਼ਾਇਦ
ਉਸਨੂੰ ਇਹ ਆਵਾਜ਼ ਤ੍ਰਿਪਤੀ ਦਿੰਦੀ ਦੂਰੀਆਂ ਦਾ
ਦਰਦ ਮੇਟਦੀ
ਕਹਿੰਦੀ ਧੀਏ ਬਸ ਤੇਰੀ
ਆਵਾਜ਼ ਹੀ ਸੁਣਨੀ ਸੀ
ਮੈਂ ਇੱਥੇ ਵੀ ਬਹੁਤ ਖੁਸ਼ ਹਾਂ ਇੱਕ ਆਸ
ਬੱਝਦੀ ਮਾਂ ਦੇ ਮਨ ਵਿੱਚ
ਜੋ ਵੇਖ -ਵੇਖ ਜਿਉਂਦੀ ਸੀ
ਹੁਣ ਸਿਰਫ਼ ਤੇ ਸਿਰਫ਼
ਆਵਾਜ਼ ਹੀ ਉਸਦਾ
ਸਹਾਰਾ
ਅੰਤਾਂ ਦਾ ਸਕੂਨ ਮਿਲਦਾ
ਮਾਂ ਦੀ ਆਵਾਜ਼ ਸੁਣ ਕੇ
ਮੈਨੂੰ ਵੀ
ਸਾਰਾ ਦਿਨ ਮਨ ਗ਼ੁਲਾਬ ਦੇ
ਫੁੱਲ ਵਾਂਗ ਮਹਿਕਦਾ ਰਹਿੰਦਾ।
ਨਰਿੰਦਰ ਕੌਰ ਬਰਨਾਲਾ


