ਰਹਿਬਰਾਂ ਦੇ ਮਿਸ਼ਨ ਲਈ ਹਮੇਸ਼ਾ ਰਹਾਂਗਾ ਤੱਤਪਰ- ਬਿੱਲ ਬਸਰਾ
ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਵੈਨਕੂਵਰ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਰਹਿਬਰਾਂ ਦੇ ਮਿਸ਼ਨ ਦੀ ਪਹਿਰੇਦਾਰੀ ਕਰਨ ਵਾਲੇ ਸ੍ਰੀ ਗੁਰੂ ਰਵਿਦਾਸ ਸਭਾ ਬਰਨਵੀ ਦੇ ਸਾਬਕਾ ਪ੍ਰਧਾਨ ਅਤੇ ਮੇਲਾ ਇੰਟਰਟੇਨਮੈਂਟ ਕੰਪਨੀ ਦੇ ਪ੍ਰੋਡਿਊਸਰ ਸ੍ਰੀਮਾਨ ਬਿੱਲ ਬਸਰਾ ਜੀ ਦਾ ਹਾਲ ਹੀ ਵਿੱਚ ਉਹਨਾਂ ਦੀਆਂ ਸਮਾਜਿਕ ਸੇਵਾਵਾਂ ਨੂੰ ਦੇਖਦਿਆਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਲੈਕਸ਼ਨ ਤੋਂ ਪਹਿਲਾਂ ਹੋਏ ਇਸ ਸਨਮਾਨ ਵਿੱਚ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਨੇ ਉਹਨਾਂ ਨੂੰ ਐਪਰੀਸੀਏਸ਼ਨ ਅਐਵਾਰਡ ਦੇ ਕੇ ਨਿਵਾਜਿਆ ਅਤੇ ਕਿਹਾ ਕਿ ਜੋ ਵੀ ਇਨਸਾਨ ਆਪਣੇ ਤਨ ਮਨ ਨਾਲ ਮਿਸ਼ਨ ਦੀ ਸੇਵਾ ਕਰਦਾ ਹੈ ਉਸ ਦਾ ਮਾਣ ਸਤਿਕਾਰ ਹਮੇਸ਼ਾ ਸਮਾਜ ਵਲੋਂ ਕੀਤਾ ਜਾਂਦਾ ਹੈ । ਉਹਨਾਂ ਨੂੰ ਦਿੱਤੇ ਗਏ ਸਨਮਾਨ ਵਿੱਚ ਸਪੱਸ਼ਟ ਤੌਰ ਤੇ ਜੋ ਲਿਖਿਆ ਉਹ ਆਪ ਦੀ ਨਜ਼ਰ ਹੈ ………
ਇਹ ਮੈਡਲ, ਜੋ ਕਿ ਕੈਨੇਡੀਅਨ ਸਨਮਾਨ ਪ੍ਰਣਾਲੀ ਦਾ ਇੱਕ ਅਧਿਕਾਰਤ ਹਿੱਸਾ ਹੈ, ਉਨ੍ਹਾਂ ਵਿਅਕਤੀਆਂ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੇ ਆਪਣੇ ਭਾਈਚਾਰੇ ਵਿੱਚ ਅਸਾਧਾਰਨ ਯੋਗਦਾਨ ਪਾਇਆ ਹੈ ਅਤੇ ਸੇਵਾ ਅਤੇ ਸਮਰਪਣ ਦੇ ਮੁੱਲਾਂ ਨੂੰ ਮੂਰਤੀਮਾਨ ਕੀਤਾ ਹੈ। ਇਹ ਪੁਰਸਕਾਰ ਰਾਜਾ ਚਾਰਲਸ । ਦੇ ਤਾਜਪੋਸ਼ੀ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਸੀ, ਜੋ ਕਿ 6 ਮਈ, 2023 ਨੂੰ ਹੋਇਆ ਸੀ। ਪ੍ਰਾਪਤਕਰਤਾਵਾਂ ਨੂੰ ਉਨ੍ਹਾਂ ਦੀ ਅਗਵਾਈ, ਸਵੈ-ਸੇਵਕ ਵਚਨਬੱਧਤਾ ਅਤੇ ਖੇਤਰ, ਸੂਬੇ ਅਤੇ ਦੇਸ਼ ਦੀ ਭਲਾਈ ਲਈ ਸਮਰਪਣ ਲਈ ਚੁਣਿਆ ਗਿਆ ਸੀ। “ਉਨ੍ਹਾਂ ਦੇ ਯੋਗਦਾਨ ਨੂੰ ਸਿਰਫ਼ ਉਨ੍ਹਾਂ ਦੁਆਰਾ ਪੂਰੇ ਕੀਤੇ ਗਏ ਪ੍ਰੋਜੈਕਟਾਂ ਦੁਆਰਾ ਹੀ ਨਹੀਂ ਮਾਪਿਆ ਜਾਂਦਾ, ਸਗੋਂ ਉਨ੍ਹਾਂ ਦੇ ਆਲੇ ਦੁਆਲੇ ਦੇ ਲੋਕਾਂ ਵਿੱਚ ਉਨ੍ਹਾਂ ਦੁਆਰਾ ਪੈਦਾ ਕੀਤੀ ਗਈ ਪ੍ਰੇਰਨਾ ਦੁਆਰਾ ਵੀ ਮਾਪਿਆ ਜਾਂਦਾ ਹੈ,” ਸਰਰਾਜ਼ਿਨ ਨੇ ਕਿਹਾ। ਸਤਿਕਾਰਯੋਗ ਬਿੱਲ ਬਸਰਾ ਜੀ ਨੂੰ ਮਿਲੇ ਇਸ ਸਨਮਾਨ ਲਈ ਸਮੁੱਚੇ ਭਾਈਚਾਰੇ ਵਲੋਂ ਉਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ । ਜਿਕਰਯੋਗ ਹੈ ਕਿ ਹਾਲ ਹੀ ਵਿੱਚ ਉਹਨਾਂ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਵਿਸਾਖੀ ਪੁਰਬ ਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕਰਕੇ ਵਿਸ਼ੇਸ਼ ਤੌਰ ਤੇ ਸੰਗਤ ਨੂੰ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਆਸ ਕਰਦੇ ਹਾਂ ਕਿ ਬਿੱਲ ਬਸਰਾ ਜੀ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਦੀ ਸੇਵਾ ਲਈ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ ।



