ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਦੁਆਬੇ ਦੀ ਪ੍ਰਸਿੱਧ ਗਾਇਕਾ ਰਾਜ ਗੁਲਜ਼ਾਰ ਆਪਣੇ ਨਵੇਂ ਸਿੰਗਲ ਟਰੈਕ ‘ਇੱਜਤਾਂ’ ਨਾਲ ਸਰੋਤਿਆਂ ਦੇ ਇੱਕ ਵਾਰ ਫੇਰ ਜੋਬਨ ਕਵੀਨ ਰਿਕਾਰਡਸ ਅਤੇ ਹਰਬੰਸ ਰਸੀਲਾ ਦੀ ਪੇਸ਼ਕਸ਼ ਵਿੱਚ ਹਾਜ਼ਰ ਹੋਈ ਹੈ। ਗਾਇਕਾ ਰਾਜ ਗੁਲਜ਼ਾਰ ਨੇ ਇਸ ਟਰੈਕ ਦਾ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਮੇਜਰ ਸਿੱਧੂ ਕਨੇਡਾ ਦਾ ਇਸ ਟਰੈਕ ਲਈ ਵਿਸ਼ੇਸ਼ ਤੌਰ ਤੇ ਧੰਨਵਾਦੀ ਹੈ, ਇਸ ਨੂੰ ਚੰਦ ਕੋਟਲੇ ਵਾਲਾ ਨੇ ਕਲਮਬੱਧ ਕੀਤਾ ਹੈ। ਹਰਬੰਸ ਰਸੀਲਾ ਇਸ ਦੇ ਪੇਸ਼ਕਾਰ ਹਨ । ਗਾਇਕਾ ਰਾਜ ਗੁਲਜ਼ਾਰ ਲੰਬੇ ਸਮੇਂ ਤੋਂ ਦੋਗਾਣਾ ਗੀਤਾਂ ਨਾਲ ਪੰਜਾਬ ਦੇ ਵੱਖ-ਵੱਖ ਸੁਪਰਸਿੱਧ ਗਾਇਕਾਂ ਨਾਲ ਸਟੇਜਾਂ ਤੇ ਪ੍ਰੋਗਰਾਮਾਂ ਦੀ ਚੰਗੀ ਮੁਹਾਰਤ ਹਾਸਲ ਕਰਨ ਵਾਲੀ ਗਾਇਕਾ ਹੈ ਜਿਸ ਨੂੰ ਗਾਇਕੀ ਦੇ ਹਰ ਰੰਗ ਦੀ ਸੂਝ ਬੂਝ ਹੈ। ਲੋਕ ਤੱਥ ਇੱਜਤਾਂ ਨਾਲ ਉਸਨੇ ਆਪਣੀ ਦਮਦਾਰ ਹਾਜ਼ਰੀ ਭਰਨ ਦਾ ਤਹੱਈਆ ਕੀਤਾ। ਚੰਦ ਕੋਟਲੇ ਵਾਲਾ ਨੇ ਇਸ ਟਰੈਕ ਨੂੰ ਖੂਬਸੂਰਤ ਸ਼ਬਦਾਂ ਦੀ ਬਣਤਰ ਦਿੱਤੀ । ਦਵਿੰਦਰ ਕੈਂਥ ਨੇ ਇਸ ਦਾ ਸੰਗੀਤ । ਬਲਵਿੰਦਰ ਸਿੰਘ ਉੱਪਲ ਇਸ ਟਰੈਕ ਦੇ ਪ੍ਰੋਡਿਊਸਰ ਹਨ ਜੋ ਇਸ ਟਰੈਕ ਦੀ ਮਕਬੂਲੀਅਤ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਗਾਇਕਾ ਰਾਜ ਗੁਲਜ਼ਾਰ ਇਸ ਟਰੈਕ ‘ਇੱਜਤਾਂ’ ਰਾਹੀਂ ਆਪਣਾ ਗਾਇਕੀ ਵੱਲ ਸਰੋਤਿਆਂ ਵਿੱਚ ਹੋਰ ਵੀ ਵਧਾਏਗੀ ਇਹੀ ਆਸ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



