
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਸ਼੍ਰੀ ਈਲਮ ਚੰਦ ਸਰਵਹਿੱਤਕਾਰੀ ਵਿਦਿਆ ਮੰਦਰ ਛੋਕਰਾਂ ਵਿੱਚ ਲਵਲੀ ਪ੍ਰੋਫੇਸ਼ਨਲ ਯੂਨਿਵਰਸਿਟੀ ਦੇ ਵਿਦਿਆਰਥੀਆਂ ਵਲੋਂ ਵਾਤਾਵਰਨ ਨਾਲ ਸਬੰਧਿਤ ਆਰਟ ਐਂਡ ਕ੍ਰਾਫਟ ਦਾ ਇਕ ਰੋਜ਼ਾ ਸੈਮੀਨਾਰ ਲਗਾਇਆ ਗਿਆ । ਪ੍ਰੋਗਰਾਮ ਦਾ ਆਰੰਭ ਦੀਪ ਜੋਤੀ ਮੰਤਰ ਦੇ ਨਾਲ ਕੀਤਾ ਗਿਆ। ਜਾਣਕਾਰੀ ਦਿੰਦੇ ਸਕੂਲ ਮੁਖੀ ਸ਼੍ਰੀ ਗੁਰਜੀਤ ਸਿੰਘ ਨੇ ਦਸਿਆ ਕਿ ਇਸ ਤਰਾਂ ਦੇ ਪ੍ਰੋਗਰਾਮ ਦਾ ਮੁੱਖ ਟੀਚਾ ਬੱਚਿਆਂ ਨੂੰ ਵਾਤਾਵਰਨ ਨਾਲ ਜੋੜਨਾ ਅਤੇ ਉਹਨਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ । ਇਸ ਸੈਮੀਨਾਰ ਵਿੱਚ ਬਚਿਆ ਨੂੰ ਪਲਾਸਟਿਕ ਬੋਤਲ ਤੋਂ ਵੱਖ ਵੱਖ ਸਜਾਵਟੀ ਵਸਤਾਂ , ਕੰਧ ਤੇ ਚਿੱਤਰ ਬਣਾਉਣਾ , ਗੀਤ , ਨਚਣਾ , ਚਿੱਤਰਕਲਾ ਆਦਿ ਕਈ ਪ੍ਰਕਾਰ ਦੇ ਹੋਰ ਵੀ ਮੁਕਲਬੇ ਕਰਵਾਏ ਗਏ । ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ । ਸਕੂਲ ਮੁਖੀ ਵਲੋਂ ਵਿਸ਼ਾਲੀ ਪ੍ਰਭਾਕਰ ਜੀ ਅਤੇ ਉਹਨਾਂ ਦੀ ਪੂਰੀ ਟੀਮ ਦਾ ਪ੍ਰਸ਼ੰਸ਼ਾ ਪਤੱਰ ਦੇ ਕੇ ਸਨਮਾਨ ਕੀਤਾ ਗਿਆ ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



