ਥਾਣਾ ਗੜਦੀਵਾਲਾ ਦੀ ਪੁਲਿਸ ਨੇ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ ।

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸੁਰਿੰਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ, ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਕਪਤਾਨ ਪੁਲਿਸ/ ਤਫਤੀਸ਼ ਹੁਸ਼ਿਆਰਪੁਰ, ਦਵਿੰਦਰ ਸਿੰਘ ਬਾਜਵਾ ਪੀਪੀਐਸ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਟਾਂਡਾ  ਦੀ ਯੋਗ ਨਿਗਰਾਨੀ ਹੇਠ ਥਾਣਾ ਗੜ੍ਹਦੀਵਾਲਾ ਦੇ ਮੁੱਖੀ ਸਬ- ਇੰਸਪੈਕਟਰ ਗੁਰਸਾਹਿਬ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਤਿੰਨ ਵਿਅਕਤੀ ਪੰਜ ਚੋਰੀ ਦੇ ਮੋਟਰਸਾਈਕਲਾਂ ਸਮੇਤ ਗਿ੍ਫਤਾਰ ਕਰਨ ਕਾਮਯਾਬੀ ਹਾਸਲ ਕੀਤੀ।ਇਸ ਸਬੰਧੀ ਐਸ.ਐਚ.ਓ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਐਸ ਆਈ ਸਤਪਾਲ ਸਿੰਘ ਨੇ ਖਾਸ ਇਤਲਾਹ ਤੇ ਪਿੰਡ ਚੋਹਕਾ ਵੱਲੋਂ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦਾ ਉਸਨੇ ਆਪਣਾ ਨਾਮ ਸੁਰਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਖੁਣ ਖੁਣ ਸਰਕੀ ਥਾਣਾ ਦਸੂਹਾ ਹਾਲ ਵਾਸੀ ਪਿੰਡ ਡੱਫਰ ਦੱਸਿਆ ਅਤੇ ਉਸਦੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਸਰਵਣ ਸਿੰਘ ਪੁੱਤਰ ਪ੍ਰਕਾਸ ਸਿੰਘ ਵਾਸੀ ਪਿੰਡ ਖੁਣ ਖੁਣ ਸਰਕੀ  ਅਤੇ  ਤੀਜੇ ਨੇ ਆਪਣਾ ਨਾਮ ਮਨਜੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਖੁਣ ਖੁਣ ਸਰਕੀ ਥਾਣਾ ਦਸੂਹਾ ਹਾਲ ਵਾਸੀ ਪਿੰਡ ਡੱਫਰ  ਦੱਸਿਆ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋ ਉੱਕਤ ਵਿਅਕਤੀਆਂ ਕੋਲੋਂ ਪੁਲੀਸ ਵਲੋਂ ਸਖਤੀ ਨਾਲ ਪੁੱਛਗਿੱਛ ਕਰਨ ਤੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਪੰਜ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ  ਕੀਤੇ ਗਏ।ਪੁਲਿਸ ਵਲੋਂ ਤਿੰਨਾਂ ਵਿਅਕਤੀਆਂ ਨੂੰ ਪੰਜ ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਕਾਬੂ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਸਾਹਿਬ ਜੀ ਦੀ ਮੂਰਤੀ ਨੂੰ ਤੋੜਨ ਵਾਲੇ ਵਿਅਕਤੀ ਤੇ ਐਨਐਸਏ ਲਗਾਕੇ ਸਖਤ ਤੋ ਸਖ਼ਤ ਸਜ਼ਾ ਦਿੱਤੀ ਜਾਵੇ : ਡਾ ਐਮ ਜਮੀਲ ਬਾਲੀ
Next articleਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੇ ਸੰਤਾਂ ਮਹਾਂਪੁਰਸ਼ਾਂ ਨੇ ਪੰਜ ਏਕੜ ਜਮੀਨ ਦੀ ਨਿਸ਼ਾਨ ਦੇਹੀ ਕਰਵਾਈ : ਸੰਤ ਨਿਰਮਲ ਦਾਸ ਜੀ