HOME ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੇ ਸੰਤਾਂ ਮਹਾਂਪੁਰਸ਼ਾਂ ਨੇ ਪੰਜ...

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੇ ਸੰਤਾਂ ਮਹਾਂਪੁਰਸ਼ਾਂ ਨੇ ਪੰਜ ਏਕੜ ਜਮੀਨ ਦੀ ਨਿਸ਼ਾਨ ਦੇਹੀ ਕਰਵਾਈ : ਸੰਤ ਨਿਰਮਲ ਦਾਸ ਜੀ

ਕੈਪਸ਼ਨ--ਖੁਰਾਲਗੜ ਵਿਖੇ ਸੰਤ ਮਹਾਂਪੁਰਸ਼ ਅਤੇ ਸੰਗਤਾਂ ਜਮੀਨ ਦੀ ਨਿਸ਼ਾਨ ਦੇਹੀ ਕਰਵਾਉੰਣ ਦੋਰਾਨ ਸੰਤ ਮਹਾਪੁਰਸ਼ ਦਿਖਾਈ ਦੇ ਰਹੇ । ਫੋਟੋ ਅਜਮੇਰ ਦੀਵਾਨਾ 
ਸਾਡੀ ਪੰਜ ਏਕੜ ਜਮੀਨ ਪੂਰੀ ਕਰਕੇ ਦਿੱਤੀ ਜਾਵੇ : ਸੁਸਾਇਟੀ
   ਹੁਸ਼ਿਆਰਪੁਰ / ਸ਼੍ਰੀ ਖੁਰਾਲਗ੍ਹੜ ਸਾਹਿਬ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਦੇ ਸੰਤਾਂ ਮਹਾਂਪੁਰਸ਼ਾਂ ਦੇ ਵਲੋਂ ਸੰਤ ਸਰਵਣ ਦਾਸ ਜੀ ਬੋਹਣ ਵਾਲਿਆਂ ਦੇ ਆਸ਼ੀਰਵਾਦ ਸਦਕਾ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ.ਪੰਜਾਬ ਉਨ੍ਹਾਂ ਨਾਲ ਜਨਰਲ ਸਕੱਤਰ ਸੰਤ ਇੰਦਰ ਦਾਸ ਜੀ ਸ਼ੇਖੇ ,ਸੰਤ ਬਾਬਾ ਜਗੀਰ ਸਿੰਘ ,ਸੰਤ ਬਾਬਾ ਧਰਮਪਾਲ ਸ਼ੇਰਗੜ ,ਸੰਤ ਬਾਬਾ ਗੁਰਮੀਤ ਸਿੰਘ ,ਸੰਤ ਬਲਕਾਰ ਸਿੰਘ,ਸੰਤ ਸੰਤੋਖ ਦਾਸ ਜੀ ,ਭੈਣ ਸੰਤੋਸ਼ ਕੁਮਾਰੀ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਦੀ ਪ੍ਰਧਾਨ  ਅਤੇ ਸੰਤਾਂ ਮਹਾਂਪੁਰਸ਼ ਅਤੇ ਗੁਰੂ ਨਾਮ ਲੇਵਾ ਸੰਗਤਾਂ ਦੀ ਮੋਜੂਦਗੀ ਵਿੱਚ ਅੱਜ ਖੁਰਾਲਗੜ ਵਿਖੇ ਖਰੀਦੀ ਗਈ 36 ਏਕੜ ਜਮੀਨ ਵਿੱਚ ਹੋਣ ਵਾਲੇ 13 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਸੰਬੰਧ ਵਿੱਚ ਸਾਫ ਸਫਾਈ ਕਰਨ  ਅਤੇ ਬਾਕੀ ਰਹਿੰਦੀ 36 ਏਕੜ ਜਮੀਨ ਵਿੱਚੋਂ  5 ਏਕੜ ਜਮੀਨ ਨੂੰ ਪੁਰਾ ਕਰਨ ਅਤੇ  ਨਿਸ਼ਾਨ ਦੇਹੀ ਕਰਵਾਉਣ ਲਈ ਨੰਗਲ ਜਿਲ੍ਹਾ ਰੋਪੜ ਅਤੇ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਦੇ ਕਾਨੰਗੋ ਅਤੇ  ਪਟਵਾਰੀਆਂ  ਨੂੰ  ਸੱਦਿਆ  ਗਿਆ ਸੀ।  ਤਾਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੀ ਜਮੀਨ ਖਰੀਦੀ ਗਈ ਨੂੰ ਪੁਰਾ ਕੀਤਾ ਜਾ ਸਕੇ। ਸੰਤਾਂ ਮਹਾਂਪੁਰਸ਼ਾਂ ਨੂੰ  ਦੋਵੇਂ ਜਿਲ੍ਹਿਆਂ ਦੇ ਸਰਕਾਰੀ ਪਟਵਾਰੀਆਂ ਅਤੇ ਸਰਕਾਰੀ ਕਾਨੰਗੋਆਂ ਦੀ ਮਦਦ ਨਾਲ ਪਤਾ ਚਲ ਗਿਆ ਹੈ  ਕਿ ਪੰਜ ਏਕੜ ਜਮੀਨ ਤੇ ਕਿਸੇ ਨੇ ਕਬਜ਼ਾ ਕੀਤਾ ਹੋਇਆ ਹੈ  ਉਹ ਹੀ ਜਮੀਨ  ਰੋਪੜ ਜਿਲ੍ਹੇ ਵਿੱਚ ਹੀ ਆ ਰਹੀ ਹੇ। ਅਤੇ ਸਰਕਾਰ ਨੂੰ ਚਾਹੀਦਾ ਹੈ  ਕਿ ਸਾਨੂੰ ਸਾਡੀ ਜਮੀਨ ਕਬਜ਼ਾ ਧਾਰੀਆਂ ਤੋਂ ਛੁਡਵਾਕੇ ਦਿੱਤੀ ਜਾਵੇ ਤਾਂ ਕਿ ਅਸੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ  ਇੱਥੇ ਭਵਨ ਬਣਾਕੇ ਸੰਗਤਾਂ ਦੇ ਹਵਾਲੇ ਕਰ ਸਕੀਏ। ਸੰਤ ਇੰਦਰਦਾਸ ਜੀ ਸ਼ੇਖੇ ਵਾਲਿਆਂ  ਨੇ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਡਾ ਕਿਸੇ ਵੀ ਸੰਤਾਂ ਮਹਾਂਪੁਰਸ਼ਾਂ ਅਤੇ ਸੰਗਤਾਂ ਨਾਲ ਕੋਈ ਵਾਦ ਵਿਵਾਦ ਨਹੀਂ ਹੈ। ਅਸੀਂ ਸਾਰੇ ਇਕਜੁੱਟ ਹੋਕੇ ਗੁਰੂ ਮਹਾਰਾਜ ਜੀ ਦੀ ਘੱਟਦੀ ਜਮੀਨ ਨੂੰ ਕਾਨੂੰਨ ਦੇ ਅੰਦਰ ਰਹਿਕੇ ਅਮਨ ਅਮਾਨ ਤੇ ਸਾਤੀ ਪੁਰਬਕ ਇਸਨੂੰ ਪੁਰਾ ਕਰਨ ਵਿੱਚ ਸਰਕਾਰ ਦੇ ਸਹਿਯੋਗ ਨਾਲ ਇਸਨੂੰ ਪੁਰਾ ਕਰੀਏ।ਅੰਤ ਵਿੱਚ ਸੰਤ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ.ਪੰਜਾਬ ਨੇ ਗੁਰੂ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀਕਿ  ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ । ਇਸ ਸੰਬੰਧੀ  ਸੰਤਾਂ ਮਹਾਂਪੁਰਸ਼ਾਂ ਅਤੇ ਗੁਰੂਰਵਿਦਾਸ ਜੀ  ਨਾਮਲੇਵਾ  ਸੰਗਤਾਂ  ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੇ ਕਿ ਜਿਹੜੀ ਪੰਜ ਏਕੜ ਜਮੀਨ ਘੱਟਦੀ ਹੈ  ਉਸਦਾ ਕਬਜ਼ਾ ਛੁਡਵਾਕੇ ਸਾਡੀ ਜਮੀਨ ਪੁਰੀ ਕੀਤੀ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਥਾਣਾ ਗੜਦੀਵਾਲਾ ਦੀ ਪੁਲਿਸ ਨੇ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ ।
Next articleਸਿਵਲ ਸਰਜਨ ਦਫ਼ਤਰ ਵਿਖੇ ਅਧਿਕਾਰੀਆਂ ਕਰਮਚਾਰੀਆਂ ਨੂੰ ਸੜਕ ਸੁਰੱਖਿਆ ਸਹੁੰ ਚੁਕਾਈ ਗਈ