(ਸਮਾਜ ਵੀਕਲੀ)
ਨਿੰਦਿਆ -ਨਿੰਦਣਯੋਗ ਹੁੰਦੀ ਹੈ,ਇਸ ਨੂੰ ਦੱਸ ਵਡਿਆਉਣਾ ਕੀ।
ਨਿੰਦਿਆ,ਦੁੱਖ, ਝਮੇਲੇ ਵੰਡੇ,ਇਸ ਨੂੰ ਹੋਰ ਵਧਾਉਣਾ ਕੀ।
ਨਿੰਦਿਆ,ਨੀਵੇਂ, ਥਾਂ ਬਿਠਾਵੇ,ਇਸਨੂੰ ਫਿਰ ਅਪਣਾਉਣਾ ਕੀ
ਨਿੰਦਿਆ, ਦੋਸ਼ੀ, ਦੋਖੀ ਕਰਦੀ ਇਸ ਨਾਲ ਅੱਗੇ ਆਉਣਾ।
ਨਿੰਦਿਆ, ਰੁਤਬੇ, ਅਹੁਦੇ ਰੋਲੇ,ਇਸ ਨਾਲ ਮਾਣ ਵਧਾਉਣਾ ਕੀ।
ਨਿੰਦਿਆ ਦਾ ਫ਼ਲ, ਨਿੰਦਿਆ ਮਿਲਦਾ, ਇਸਨੂੰ ਫਿਰ ਮੂੰਹ ਲਾਉਣਾ ਕੀ।
ਨਿੰਦਿਆ,ਨੇਕ ਰਾਹਾਂ ਦਾ ਰੋੜਾ,ਇਸ ਸੰਗ ਸਫ਼ਰ ਵਧਾਉਣਾ ਕੀ।
ਨਿੰਦਿਆ,ਪਿਆਰ,ਮੁਹੱਬਤ ਖੋਵੇ, ਇਸ ਨਾਲ ਪਿਆਰ ਵਧਾਉਣਾ ਕੀ।
ਨਿੰਦਿਆ, ਗੁਰੂ ਤੋਂ ਬੇਮੁੱਖ ਕਰਦੀ,ਇਸ ਨਾਲ ਰੱਬ ਮਨਾਉਣਾ ਕੀ।
ਸੰਦੀਪ ਇਹ ਨਿੰਦਕ ਬੋਝ ਨੇ ਜੱਗ ਤੇ
ਫਿਰ ਇਹ ਬੋਝ ਵਧਾਉਣਾ ਕੀ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-,9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly