(ਸਮਾਜ ਵੀਕਲੀ)
ਕੁਫ਼ਰ ਇਮਾਨ ਦੀਆਂ ਬਾਤਾਂ ਪਾਵਣ,
ਫਿਰਦੇ ਮਾਰੇ ਮਾਰੇ ਲੋਕ।
ਭੋਗ ਵਿਲਾਸ ਦੀ ਮੰਡੀ ਏ ਸੱਜੀ,
ਮਾਸ ਹੀ ਮਾਸ ਪੁਕਾਰਨ ਲੋਕ।
ਦੁਸ਼ਮਣਾਂ ਨਾਲ ਸੀ ਦੋ ਹੱਥ ਕਰਦੇ,
ਆਪਣਿਆਂ ਹੱਥੋਂ ਹਾਰੇ ਲੋਕ।
ਚਿੱਟੇ, ਨੀਲੇ ਭਗਵੇਂ ਬਾਣੇ,
ਵਿੱਚੋ ਇੱਕ ਨੇ ਸਾਰੇ ਲੋਕ।
ਜਾਨ ਵਾਰ ਸੀ ਲਈ ਅਜ਼ਾਦੀ,
ਹੱਕ ਲਈ ਫੇਰ ਪੁਕਾਰਨ ਲੋਕ।
ਧਨ-ਕੁਬੇਰਾਂ ਧਨ ਦੱਬ ਲਿਆ,
ਭੁੱਖੇ ਮਰਨ ਵਿਚਾਰੇ ਲੋਕ।
ਬਦਲ ਬਦਲ ਕੇ ਰਹਿਬਰ ਥੱਕੇ,
ਬੌਦਲੇ ਫਿਰਨ ਵਿਚਾਰੇ ਲੋਕ।
ਬਿਨ ਸਿਰ ਤੋਂ ਧੜ ਚੁੱਕੀ ਫਿਰਦੇ,
ਅਰਥੀ ਵਾਂਗ ਸ਼ਿੰਗਾਰੇ ਲੋਕ।
ਤਰਲੇ ਕੱਢਿਆਂ ਡੰਗ ਨਹੀ ਟੱਪਣਾ,
ਲਾਮਬੰਦ ਹੋ ਜਾਓ ਸਾਰੇ ਲੋਕ।
ਸਤਨਾਮ ਕੌਰ ਤੁਗਲਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly