HOME ਕਵਿਤਾ

ਕਵਿਤਾ

1
ਹਰੀ ਕ੍ਰਿਸ਼ਨ ਬੰਗਾ

 (ਸਮਾਜ ਵੀਕਲੀ)

ਤੁਰੇ ਜਾਂਦੇ ਨੂੰ ਰੋਕ ਕੇ ਪੁੱਛਦੇ ਜੋ ਲੋਗ,
ਕੋਲ ਹੁੰਦਿਆਂ ਉਹਨਾਂ ਕਦੇ ਪੁੱਛਿਆ ਨਹੀਂ ਸੀ।
ਕੱਫਨ ਚੁੱਕ ਕੇ ਮੂੰਹ ਜੋ ਦੇਖਦੇ ਲੋਗ,
ਓਦਾਂ ਮਿਲਣ ਤੋਂ ਕਤਰਾਂਦੇ ਸੀ ਉਹ ਲੋਗ।
ਕੀ ਹੋਇਆ, ਕਿਦਾਂ ਹੋਇਆ, ਕੀ ਇੱਹ ਬਿਮਾਰ ਸੀ,
ਪੁੱਛਣ ਵਾਲੇ ਇੱਹ ਲੋਗ,
ਜੀਂਦੇ ਜੀਅ ਖਬਰ ਪੁੱਛਣ ਨਾ ਆਏ ਇੱਹ ਲੋਗ।
ਭੱਜ ਕੇ ਅਰਥੀ ਨੂੰ ਮੋਢਾ ਦੇਣ ਵਾਲੇ,
ਜੀਂਦੇ ਜੀਅ ਮੋਢਾ ਥੱਪ ਥਾਮਾਣ ਨਾ ਆਏ ਇੱਹ ਲੋਗ।
ਮਰ ਗਿਆ ਉਹ, ਬਣ ਗਿਆ ਰਾਖ,
ਮਿੱਟੀ ਸੰਗ ਮਿੱਟੀ ਬਣਿਆ ਉਹ ਸ਼ਾਹੀ ਲੋਗ।
ਆਤਮਿਕ ਸ਼ਾਂਤੀ ਦੀ ਕਰਨ ਵਾਲੇ ਅਰਦਾਸ,
ਓਦਾਂ ਸ਼ਾਂਤ ਰਹਿਣ ਨਹੀਂ ਸੀ ਦਿੰਦੇ ਇੱਹ ਲੋਗ।
ਵਾਪਿਸ ਨਾ ਆ…ਜਾਏ ਉਹ,
ਡਰਦੇ ਮਾਰੇ ਸਵਰਗੀ ਵਾਸੇ ਕਰਾਂਦੇ ਇੱਹ ਲੋਗ।
ਜੀਂਦੇ ਜੀਅ ਰੋਟੀ ਪਾਣੀ ਪੁੱਛਿਆ ਨਹੀਂ,
ਮਰ ਗਏ ਤੇ ਪੁੜੀ ਕੜ੍ਹਾਹ ਖਲਾਂਦੇ ਇੱਹ ਲੋਗ।
ਹਰੀ *ਕੀ ਫਾਇਦਾ ਇੱਹ ਦੁਨਿਆਵੀ ਸਮਾਗਮਾਂ ਦਾ,
ਨੰਗੇ ਦੇ ਤਨ ਢੱਕਣ ਦਾ, ਭੁੱਖੇ ਦੇ ਪੇਟ ਭਰਨ ਦਾ
ਤੇ ਸਿਰ ਢੱਕਣ ਦਾ ਪ੍ਰਬੰਧ ਕਰਦੇ ਨਾ ਇੱਹ ਲੋਗ।

ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.ਪੱਤਰਕਾਰ ਚਰਨਜੀਤ ਸੱਲ੍ਹਾ

Previous articleਮਈ ਦਿਵਸ ਕਿਰਤੀਆਂ ਦਾ…
Next articleਜੇ ਜੰਗ ਹੋਣ ਲੱਗੀ ਤਾਂ…