ਵਿਸ਼ਵ ਕਿਤਾਬ ਦਿਵਸ ‘ਤੇ

  (ਸਮਾਜ ਵੀਕਲੀ)    ਦੋਸਤੋ ਕੋਈ ਵੀ ਵਿਅਕਤੀ ਆਪਣੀ ਸੋਚ ਤੋਂ ਵੱਡਾ ਕੰਮ ਨਹੀਂ ਕਰ ਸਕਦਾ ਅਤੇ ਸੋਚ ਸਭ ਦੀ ਇੱਕੋ ਜਿਹੀ ਨਹੀਂ ਹੁੰਦੀ । ਮਨੁੱਖ ਦੀ ਸੋਚ ਵਿੱਚ ਮਾਤਾ, ਪਿਤਾ, ਪਰਿਵਾਰਕ ਮੈਂਬਰਾਂ, ਅਧਿਆਪਕਾਂ, ਯਾਰਾਂ ਦੋਸਤਾਂ ਅਤੇ ਆਲ਼ੇ ਦੁਆਲ਼ੇ ਦਾ ਵੱਡਾ ਯੋਗਦਾਨ ਹੁੰਦਾ ਹੈ । ਇਨ੍ਹਾਂ ਤੋਂ ਵੀ ਵੱਧ ਸਹਿਯੋਗ ਹੁੰਦਾ ਹੈ ਚੰਗੇ ਸਾਹਿਤ ਦਾ ।
ਇਸ ਲਈ ਆਪਣੀ ਸੋਚ ਨੂੰ ਉਸਾਰੂ ਬਣਾਉਂਣ ਲਈ ਕਿਸੇ ਲਾਇਬ੍ਰੇਰੀ ਦਾ ਰੋਜ਼ਾਨਾ ਇੱਕ ਚੱਕਰ ਜ਼ਰੂਰ ਲਗਾਓ , ਭਾਵੇਂ ਘੁੰਮ ਕੇ ਹੀ ਮੁੜ ਆਓ । ਹੌਲ਼ੀ ਹੌਲ਼ੀ ਕਿਤਾਬਾਂ ਤੁਹਾਡੇ ਨਾਲ਼ ਸਾਂਝ ਪਾ ਹੀ ਲੈਣਗੀਆਂ ।
ਆਖ਼ਰ ਇੱਕ ਨਾ ਇੱਕ ਦਿਨ ਉਹ ਤੁਹਾਡੇ ਘਰ ਤੱਕ ਵੀ ਪਹੁੰਚ ਜਾਣਗੀਆਂ , ਫ਼ਿਰ ਸਹਿਜੇ ਸਹਿਜੇ ਤੁਹਾਡੇ ਘਰ ਵਿੱਚ ਵੀ ਇੱਕ ਨਿੱਜੀ ਲਾਇਬਰੇਰੀ ਬਣ ਜਾਵੇਗੀ । ਉਸ ਲਾਇਬ੍ਰੇਰੀ ਦੀਆਂ ਕਿਤਾਬਾਂ ਦਾ ਤੁਹਾਨੂੰ ਕੋਈ ਫ਼ਾਇਦਾ ਹੋਵੇ ਭਾਵੇਂ ਨਾ ਪ੍ਰੰਤੂ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਜ਼ਰੂਰ ਕੁੱਝ ਲਾਭ ਹੋਵੇਗਾ । ਇਹ ਮੇਰਾ ਨਿੱਜੀ ਤਜ਼ਰਬਾ ਕਹਿੰਦਾ ਹੈ । ਧੰਨਵਾਦ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleHomage to Mr. Bhagwan Das (23 April, 1927- 18 November, 2010) on his 99th Birth Anniversary
Next articleਡਿਪਟੀ ਸਪੀਕਰ ਨੇ ਸਰਕਾਰੀ ਸਕੂਲਾਂ ‘ਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ