ਬੁੱਢੀਆਂ ਅੱਖਾਂ

ਦੀਪਕ ਸ਼ੇਰਗੜ੍ਹ 
(ਸਮਾਜ ਵੀਕਲੀ)
ਬੁੱਢੀਆਂ  ਅੱਖਾਂ  ਮਾਂ   ਦੀਆਂ   ਕੀ – ਕੀ  ਜਰ  ਗਈਆਂ।
ਦੋ   ਪੁੱਤਾਂ   ਦੀਆਂ   ਲਾਸ਼ਾਂ ਵਿੱਚ ਸਮੁੰਦਰ ਖਰ ਗਈਆਂ।
ਖੋਰੇ   ਕੀ     ਲੇਖਾ – ਜੋਖਾ  ਇਨ੍ਹਾਂ  ਚੰਦਰੇ  ਕਰਮਾਂ   ਦਾ।
ਢਹਿੰਦੀ   ਉਮਰੇ   ਦੇਹਾਂ    ਦੁੱਖਾਂ   ਨਾ   ਭਰ   ਗਈਆਂ।
ਮਰਹੱਮ  ਵੀ  ਨਾਂ   ਸੀ  ਲੱਗੀ, ਹਾਲੇ  ਅੱਲ਼ੇ  ਜਖ਼ਮਾਂ  ਨੂੰ।
ਦੁੱਖਾਂ ਦੀ ਸਤਾਈਆਂ ਧੀਆਂ ਖੁਦਕੁਸ਼ੀਆਂ ਕਰ ਗਈਆਂ।
ਇਸ ਤੋ ਵੱਧ ਕੇ ਤਾਂ ਰੱਬਾ ਕਹਿਰ ਕੋਈ  ਹੋ ਨਹੀਂ ਸਕਦਾ।
ਸੀਵੇ  ਸੇਕ – ਸੇਕ  ‘ਮਾਂ’  ਦੀਆਂ  ਅੱਖਾਂ   ਠਰ  ਗਈਆਂ।
ਬੁੱਢੀਆਂ  ਅੱਖਾਂ  ਮਾਂ   ਦੀਆਂ   ਕੀ – ਕੀ  ਜਰ  ਗਈਆਂ।
ਦੋ   ਪੁੱਤਾਂ   ਦੀਆਂ   ਲਾਸ਼ਾਂ ਵਿੱਚ ਸਮੁੰਦਰ ਖਰ ਗਈਆਂ।
ਦੀਪਕ ਸ਼ੇਰਗੜ੍ਹ  (9646106530)
Previous articleਥੋੜਾ ਥੋੜਾ ਥੋੜਾ ਹੱਸਣਾ*** (ਚਲੋ ਧਰਨੇ ਤੇ ਚੱਲੀਏ)
Next articleਸਿਆਣਾ ਕਾਂ