ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਹਿਆਲਾ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਨਵਾਂ ਸ਼ਹਿਰ ਦੇ ਹਲਕਾ ਵਿਧਾਇਕ ਡਾਕਟਰਾਂ ਨਛੱਤਰਪਾਲ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਅਤੇ ਸਮੂਹ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਡਾਕਟਰ ਅੰਬੇਡਕਰ ਵੈਲਫੇਅਰ ਸੋਸਾਇਟੀ ਸਮੂਹ ਗ੍ਰਾਮ ਪੰਚਾਇਤੀ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਹੈ ਦਿਨ ਦੀ ਵਧਾਈ ਦਿੱਤੀ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ ਯਾਦ ਕਰਦਿਆਂ ਆਖਿਆ ਕਿ ਬਾਬਾ ਸਾਹਿਬ ਨੇ ਬਹੁਤ ਦੁੱਖ ਤਕਲੀਫਾਂ ਕੱਟ ਕੇ ਆਪਣੀ ਮੁੰਢਲੀ ਪੜ੍ਹਾਈ ਕੀਤੀ ਅਤੇ ਵਿਦੇਸ਼ ਵਿੱਚ ਜਾ ਕੇ ਆਪਣੀ ਉੱਚ ਪੜਾਈ ਕੀਤੀ ਜਿਸ ਦੀ ਬਦੌਲਤ ਉਹਨਾਂ ਨੂੰ ਭਾਰਤ ਦੇਸ਼ ਦਾ ਸੰਵਿਧਾਨ ਲਿਖਣ ਦਾ ਮੌਕਾ ਮਿਲਿਆ ਜੋ ਵੀ ਅਸੀਂ ਅੱਜ ਸੁੱਖ ਸਹੂਲਤਾਂ ਮਾਣ ਰਹੇ ਹਾਂ ਉਹ ਸਭ ਸੰਵਿਧਾਨ ਦੀ ਬਦੌਲਤ ਹੈ ਜਿਹੜੇ ਲੋਕ ਉਸ ਸਮੇਂ ਬਾਬਾ ਸਾਹਿਬ ਦਾ ਵਿਰੋਧ ਕਰਦੇ ਸਨ ਅੱਜ ਉਹ ਲੋਕ ਬਾਬਾ ਸਾਹਿਬ ਦਾ ਦਿਨ ਰਾਤ ਨਾਮ ਜਪ ਰਹੇ ਹਨ ਇਹ ਸਾਡੇ ਲੋਕਾਂ ਨੂੰ ਸਮਝ ਚਾਹੀਦੀ ਹੈ ਕਿ ਉਹ ਸਿਰਫ ਮਗਰਮੱਛ ਦੇ ਹੰਜੂ ਵਹਾਂਉਂਦੇ ਹਨ।ਮੈਂ ਇਸ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨਾਂ ਨੇ ਮੈਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਜਿਸ ਕਰਕੇ ਮੈਨੂੰ ਆਪਣੇ ਹਲਕੇ ਅਤੇ ਪੰਜਾਬ ਦੇ ਲੋਕਾਂ ਕਿਸਾਨ ਮਜ਼ਦੂਰ ਮੁਲਾਜ਼ਮਾਂ ਕੱਚੇ ਪੱਕੇ ਮੁਲਾਜ਼ਮਾਂ ਆਂਗੜਵਾਲੀ ਵਰਕਰਾਂ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਬੋਲਣ ਦਾ ਮੌਕਾ ਮਿਲਿਆ ਇਸੇ ਤਰ੍ਹਾਂ ਹੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਐਂਡ ਜਸਟਿਸ ਵਿੱਚ ਪਹਿਲੀ ਵਾਰ ਬਹੁਜਨ ਸਮਾਜ ਪਾਰਟੀ ਦੇ ਦੋ ਸਾਲ ਦੇ ਸੰਘਰਸ਼ ਸਦਕਾ 58 ਲਾਅ ਅਫਸਰ ਰੱਖੇ ਗਏ ਜਿਸ ਵਿੱਚ ਇੱਕ ਇਸ ਪਿੰਡ ਤੋਂ ਐਡਵੋਕੇਟ ਬਲਵੀਰ ਸਿੰਘ ਬਾਲੀ ਵੀ ਲਾa ਅਫਸਰ ਰੱਖਿਆ ਗਿਆ ਜੋ ਕਿ ਸਾਡੇ ਜਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ ਹੈ ਇਸੇ ਤਰ੍ਹਾਂ ਹੀ ਉੱਚਾ ਪਿੰਡ ਸੰਘੋਲ ਜੋ ਕਿ ਬੁੱਧ ਧਰਮ ਨਾਲ ਸੰਬੰਧਿਤ ਹੈ ਜਿਸ ਬਾਰੇ ਵਿਧਾਨ ਸਭਾ ਵਿੱਚ ਮੇਰੇ ਵੱਲੋਂ ਉਸ ਪਿੰਡ ਨੂੰ ਟੂਰਿਸਟ ਹ ਬਣਾਉਣ ਲਈ ਆਖਿਆ ਗਿਆ ਜਿਸ ਨਾਲ ਰੇਨੇਵਿਓ ਵਿੱਚ ਵਾਧਾ ਹੋਵੇਗਾ ਇਸੇ ਤਰ੍ਹਾਂ ਹੀ ਵਿਧਾਨ ਸਭਾ ਵਿੱਚ ਮੇਰੇ ਵੱਲੋਂ ਮੈਡੀਕਲ ਕਾਲਜ ਦੀ ਮੰਗ ਰੱਖੇ ਜਾਣ ਤੇ ਨਵਾਂ ਸ਼ਹਿਰ ਵਿੱਚ ਮੈਡੀਕਲ ਕਾਲਜ ਦਾ ਨੀਵ ਪੱਥਰ ਰੱਖਿਆ ਗਿਆ ਅਤੇ ਇਸ ਬਜਟ ਵਿੱਚ ਪੈਸੇ ਵੀ ਰੱਖੇ ਗਏ ਅਤੇ ਸਕੂਲ ਆਫ ਐਮੀਨਸ ਆ ਸਕਿਆ ਜਿਸ ਨਾਲ ਨੇੜੇ ਦੇ ਪਿੰਡਾਂ ਦੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਵਧੀਆ ਅਤੇ ਸਸਤੀ ਪੜਾਈ ਮਿਲ ਰਹੀ ਹੈ ਅੱਗੇ ਤੋਂ ਵੀ ਮੈਂ ਇਸੇ ਤਰ੍ਹਾਂ ਆਪਣੇ ਹਲਕੇ ਲਈ ਮਿਹਨਤ ਕਰਦਾ ਰਹਾਂਗਾ ਇਸ ਮੌਕੇ ਤੇ ਸਰਬਜੀਤ ਜਾਫਰਪੁਰ, ਪਲਵਿੰਦਰ ਸੂਦ, ਹਰਮੇਸ਼ ਜਾਫਰਪੁਰ ਸਰਪੰਚ ਪ੍ਰਦੀਪ ਸਿੰਘ ਮਨੋਹਰ ਬੋਧ ਜਸਵੀਰ ਬੇਗਮਪੁਰ ਲੱਕੀ ਹਿਆਲਾ ਰਾਣਾ ਭੰਗਲ ਕਲਾਂ ਆਦ ਹਾਜ਼ਰ ਸਨ।



