ਵੈਦ ਬਲਵਿੰਦਰ ਸਿੰਘ ਢਿੱਲੋ
(ਸਮਾਜ ਵੀਕਲੀ) ਧਰਨੇ ਲਾਉਣਾ ਵੀ ਇਕ ਨਸ਼ੇ ਵਾਂਗੂ ਹੈ ਜਿਹਨੂੰ ਇਹ ਨਸ਼ਾ ਲਾਗਿਆ ਫੇਰ ਹੱਡਾ ਨਾਲ ਈ ਜਾਂਦਾ ! ਮੁੱਦਾ ਨਾ ਵੀ ਹੋਵੇ ਤਾਂ ਬਣਾ ਲੈਂਦੇ ਨੇ ਕਿਉਕੇ ਐਡੇ ਮੁਲਖ ਚ ਮੁੱਦੇ ਈ ਮੁੱਦੇ ਨੇ ।
ਇਕ ਦਿਨ ਇਕ ਦੋਸਤ ਨੇ ਗੱਲ ਸੁਣਾਈ ਕੇ ਓਹਨਾ ਦੇ ਪਿੰਡ ਚ ਇਕ ਨਾਮੀ ਯੂਨੀਅਨ ਦਾ ਚੰਗਾ ਖਾਸਾ ਜੋਰ ਐ । ਕੇਰਾਂ ਕਿਤੇ ਓਹਨਾ ਨੇ ਧਰਨਾ ਲਾਉਣ ਜਾਣਾ ਸੀ ਚੰਡੀਗੜ੍ਹ ਮਟਕਾ ਚੌਂਕ । ਬੰਦੇ ਪੂਰੇ ਨਾ ਆਉਣ ਸੋ ਕਰ ਕਰਾ ਕੇ ਬੁੜੀਆਂ ਨੂੰ ਵੀ ਲਗਪੇ ਇਕੱਠਾ ਕਰਨ । ਸਾਡੇ ਗੁਆਂਢ ਆਂਟੀ ਨੂੰ ਵੀ ਆਗੇ ਲੈਣ ਕਹਿੰਦੇ ਬਸ ਜਾਣ ਔਣ ਈ ਕਰਨਾ ਓਥੇ, ਨਾਲ ਚਾਰ ਮੁਰਦਾਬਾਦ ਜਿੰਦਾਬਾਦ ਦੇ ਨਾਅਰ ਲਾਉਣੇ ਨੇ, ਏਧਰੋਂ ਵਿਹਲੇ ਹੋ ਕੇ ਚੰਡੀਗੜ੍ਹ ਘੁੰਮਲਿਓ ਰੋਜ ਗਾਰਡਨ, ਰੌਕ ਗਾਰਡਨ ਤੇ ਛੱਤਬੀੜ ਜੇ ਸ਼ੌਪਿੰਗ ਕਰਨੀ ਹੋਈ ਸਤਾਰਾਂ, ਬਾਈ ਜਾ ਆਇਓ ।
ਚਲੀ ਗਈ ਆਂਟੀ । ਮਟਕਾ ਚੌਂਕ ਪਹੁੰਚ ਕੇ ਜਦੋਂ ਜਿੰਦਾਬਾਦ ਮੁਰਦਾਬਾਦ ਜਿਹੀ ਕੀਤੀ, ਪੁਲਸ ਨੇ ਡਾਂਗ ਫੇਰਨੀ ਸ਼ੁਰੂ ਕਰਤੀ ਨਾਲ ਜਲ ਤੋਪਾਂ ਚਲਾਤੀਆਂ । ਅੰਟੀ ਕਹਿੰਦੀ ਮੈਂ ਤਾਂ ਭੱਜੀ ਅਤੇ ਆ ਕੇ ਬੱਸ ਦੀ ਸੀਟ ਥੱਲੇ ਇਕੱਠੀ ਜਿਹੀ ਹੋ ਕੇ ਵੜ੍ਹਗੀ ।
ਏਨੇ ਨੂੰ ਇਕ ਬੇਲੜਾ ਪੁਲਸ ਵਾਲਾ ਆਇਆ ਤੇ ਕਹਿੰਦਾ ਬੇਬੇ ਬਾਹਰ ਨਿਕਲ ਤੇਰੇ ਨਾਲਦੀਆਂ ਬਾਹਰ ਸੱਦੀ ਜਾਂਦੀਆਂ ਨਾਅਰੇ ਲਾਉਣ ਨੂੰ ਬੰਦੇ ਘਟਗੇ !
ਅੰਟੀ ਕਹਿੰਦੀ “ਵੇ ਭਰਾਵਾ ਮੈਂ ਤਾਂ ਪੇਕੀ ਰੱਖੜੀ ਬੰਨਣ ਜਾਣਾ ਸੀ ਆਹ ਚੰਡੀਗੜ ਦੇ ਲਾਲਚ ਚ ਮੈਨੂੰ ਨਾਲ ਲੈ ਆਏ, ਮੈਨੂੰ ਜਾਣਦੇ ਵੀਰ ਬਣਕੇ”
ਪੁਲਸੀਆ ਕਹਿੰਦਾ “ਚੰਗਾ ਫੇਰ ਬੇਬੇ ਤੇਰੇ ਤੇ ਤਰਸ ਕਰ ਲੈਨਾ, ਬਾਹਰ ਨਿਕਲ ਅਤੇ ਧਰਨੇ ਤੋਂ ਉਲਟ ਦਿਸ਼ਾਂ ਨੂੰ ਤਿੱਤਰ ਹੋਜਾ ਦਿਸੀਂ ਨਾ”
ਅੰਟੀ ਕਹਿੰਦੀ ” ਮੈਂ ਤਾਂ ਭਾਈ ਗਿੱਧੇ ਚ ਭੂਟੋ ਪਾਉਣ ਅੰਗੂਂ ਮੂੰਹ ਤੇ ਚੁੰਨੀ ਲਵੇਟੀ ਤੇ ਭੱਜ ਪਈ, ਮੈਨੂੰ ਪਤਾ ਹੀ ਨਾ ਲੱਗਾ ਕਦੋਂ ਮੈਂ ਪੰਜ ਛੇ ਕਿਲੋਮੀਟਰ ਭੱਜ ਲਈ ਅਤੇ ਇਕ ਮੁੰਡਾ ਮੈਨੂੰ ਰੋਕ ਕੇ ਕਹਿੰਦਾ ਮਾਤਾ ਜੀ ਕਿਉ ਭੱਜੇ ਜਾ ਰਹੇ ਹੋ ? ਮੈਂ ਮੁੜਕੇ ਦੇਖਿਆ ਤਾਂ ਪਿਛੇ ਦੂਰ ਦੂਰ ਤਕ ਕੁਝ ਨਾ ਦਿਸੇ ! ਮੁੰਡੇ ਦੇ ਹੱਥ ਚ ਲੀਟਰ ਦੀ ਬਿਸਲਰੀ ਪਾਣੀ ਦੀ ਬੋਤਲ ਸੀ ਜਿਹੜੀ ਮੈਂ ਖੋਹੀ ਅਤੇ ਇਕੋ ਸਾਹ ਸਾਰੀ ਬੋਤਲ ਪੀ ਗਈ ਅਤੇ ਮੁੰਡੇ ਨੂੰ ਕਿਹਾ “ਕੁਸ਼ਨੀ ਭਾਈ ਸਾਡੇ ਪਿੰਡ ਬਜੁਰਗਾ ਦੀਆਂ ਦੌੜਾਂ ਹੁੰਦੀਆਂ ਹਰ ਸਾਲ ਮੇਲੇ ਤੇ ਉਸਦੇ ਲਈ ਪਰੈਕਟਿਸ ਕਰ ਰਹੀ ਸੀ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj


