ਐਨਡੀਪੀ ਨੇਤਾ ਜਗਮੀਤ ਸਿੰਘ ਨੇ ਹਾਰ ਮਗਰੋਂ ਦਿੱਤਾ ਪ੍ਰਧਾਨਗੀ ਤੋਂ ਅਸਤੀਫਾ
ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ )– ਕਨੇਡਾ ਦੀਆਂ ਫੈਡਰਲ ਚੋਣਾਂ ਦੇ ਦੇਰ ਰਾਤ ਪ੍ਰਾਪਤ ਹੋਏ ਨਤੀਜਿਆਂ ਅਨੁਸਾਰ ਭਾਵੇਂ ਕਿ ਚੋਣ ਪਿੜ ਚ ਨਿਤਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਸਪਸ਼ਟ ਬਹੁਮਤ ਨਹੀਂ ਮਿਲ ਸਕਿਆ ਪ੍ਰੰਤੂ ਫਿਰ ਵੀ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ 168 ਸੀਟਾਂ ਤੇ ਜੇਤੂ ਰਹੀ ਜਦੋਂ ਕਿ ਉਸ ਦੀ ਪ੍ਰਮੁੱਖ ਵਿਰੋਧੀ ਪਾਰਟੀ ਕੰਸਰਵੇਟਿਵ 144 ਸੀਟਾਂ ਤੱਕ ਸਿਮਟ ਕੇ ਰਹਿ ਗਈ| ਇਸੇ ਤਰ੍ਹਾਂ ਬਲੋਕ ਕਿਊਬਿਕ ਪਾਰਟੀ ਨੂੰ 23 ਸੀਟਾਂ, ਐਨਡੀਪੀ ਨੂੰ 7 ਸੀਟਾਂ ਅਤੇ ਗਰੀਨ ਪਾਰਟੀ ਨੂੰ ਇੱਕ ਸੀਟ ਮਿਲੀ ਹੈ। ਵਰਣਨ ਯੋਗ ਹੈ ਕਿ ਸਰਕਾਰ ਬਣਾਉਣ ਲਈ ਸਬੰਧਿਤ ਸਿਆਸੀ ਧਿਰ ਨੂੰ 172 ਸੀਟਾਂ ਦੀ ਲੋੜ ਹੈ।| ਕੰਜ਼ਰਵੇਟਿਵ ਨੇਤਾ ਪੀਆਰ ਪੋਲੀਵਅਰ ਅਤੇ ਐਨਡੀਪੀ ਨੇਤਾ ਜਗਮੀਤ ਸਿੰਘ ਆਪਣੇ ਸੀਟ ਨਹੀਂ ਬਚਾ ਸਕੇ ਐਨਡੀਪੀ ਨੇਤਾ ਜਗਮੀਤ ਸਿੰਘ ਵੱਲੋਂ ਪਾਰਟੀ ਦੀ ਹਾਰ ਮਗਰੋਂ ਪਾਰਟੀ ਦੀ ਪ੍ਰਧਾਨਗੀ ਤੋਂ ਉਸਤੀਫਾ ਦੇ ਦਿੱਤਾ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



