ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ )-ਕੈਨੇਡਾ ਫੈਡਰਲ ਚੋਣਾਂ ਦੇ ਤਾਜ਼ਾ ਨਤੀਜੇ ਜਾਨਣ ਲਈ ਸਿਆਸਤ ਦਾ ‘ਚਸਕਾ’ ਰੱਖਣ ਦੇ ਚਾਹਵਾਨਾ ਚ ਅੱਜ ਲਗਾਤਾਰ ਉਤਸੁਕਤਾ ਬਣੀ ਨਜ਼ਰੀਆ ਆਈ| ਸਥਾਨਕ ਮੀਡੀਆ ਦਫਤਰਾਂ ਤੋਂ ਇਲਾਵਾ ਵੱਖ-ਵੱਖ ਅਖਬਾਰਾਂ ਅਤੇ ਚੈਨਲਾਂ ਦੇ ਪੱਤਰਕਾਰਾਂ ਨੂੰ ਕੈਨੇਡਾ ਦੇ ਵੱਖ ਵੱਖ ਇਲਾਕਿਆਂ ਸਮੇਤ ਭਾਰਤ ਤੋਂ ਵੀ ‘ ਸਿਆਸੀ ਚਸਕਾ ‘ ਰੱਖਣ ਵਾਲਿਆਂ ਦੇ ਫੋਨਾਂ ਦੀਆਂ ਘੰਟੀਆਂ ਸਾਰੀ ਰਾਤ ਖੜਕਦੀਆਂ ਰਹੀਆਂ| ਇੱਥੇ ਵਰਨਣਯੋਗ ਹੈ ਕਿ ਕੈਨੇਡਾ ਦੇ ਵੱਖ-ਵੱਖ ਹਲਕਿਆਂ ਤੋਂ ਚੋਣ ਪਿੰੜ ਚ ਨਿਤਰੇ ਬਹੁਗਿਣਤੀ ਉਮੀਦਵਾਰਾਂ ਵੱਲੋਂ ਆਪਣੇ ਪੱਧਰ ਤੇ ਆਪਣੇ ਸਮਰਥਕਾਂ ਦੀ ਸੰਭਾਵੀ ਇਕੱਤਰਤਾ ਦੇ ਮੱਦੇ ਨਜ਼ਰ ਵੱਡ ਅਕਾਰੀ ਹਾਲ ਬੁਕ ਕੀਤੇ ਗਏ ਸਨ| ਸਰੀ ਸਥਿਤ ਰਾਇਲ ਕਿੰਗ ਹਾਲ ਚ ਸਰੀ ਨਿਊਟਨ ਹਲਕੇ ਤੋਂ ਮੁੜ ਜੇਤੂ ਰਹੇ ਲਿਬਰਲ ਉਮੀਦਵਾਰ ਸੁਖ ਧਾਲੀਵਾਲ ਦੇ ਸੈਂਕੜੇ ਸਮਰਥਕਾਂ ਦਾ ਅੱਧੀ ਰਾਤ ਤਕ ਜਮਾਵੜਾ ਲਗਾ ਨਜਰੀ ਆਇਆ| ਜਿੱਥੇ ਲੱਗੀਆਂ ਵਡ ਆਕਾਰੀ ਟੀਵੀ ਸਕਰੀਨਾਂ ਰਾਹੀਂ ਉੱਥੇ ਮੌਜੂਦ ਲੋਕ ਚੋਣ ਨਤੀਜਿਆਂ ਦੇ ਸਿੱਧੇ ਪ੍ਰਸਾਰਨ ਦਾ ਆਨੰਦ ਮਾਣਦੇ ਨਜ਼ਰੀਂ ਆਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



