ਮਾਨਸਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਜਿਲਾ ਬਠਿੰਡਾ ਅਤੇ ਜ਼ਿਲਾ ਮਾਨਸਾ ਦੀ ਲੀਡਰਸ਼ਿਪ ਨਾਲ ਸੰਗਠਨ ਨੂੰ ਚੁਸਤ ਦਰੁਸਤ ਕਰਨ ਲਈ ਮੰਥਨ ਮੀਟਿੰਗ ਕੀਤੀ ਗਈ। ਜਿਸ ਤਹਿਤ ਜ਼ਿਲਾ ਬਠਿੰਡਾ ਦਾ ਪ੍ਰਧਾਨ ਡਾਕਟਰ ਜੋਗਿੰਦਰ ਸਿੰਘ ਅਤੇ ਮਾਨਸਾ ਦਾ ਪ੍ਰਧਾਨ ਬਾਮਸੇਫ ਦੇ ਪੁਰਾਣੇ ਮਿਸ਼ਨਰੀ ਸਾਥੀ ਮਾਸਟਰ ਗੁਰਮੇਲ ਸਿੰਘ ਬੋੜਾਵਾਲ ਜੀ ਨੂੰ ਨਿਯੁਕਤ ਕੀਤਾ ਗਿਆ। ਜ਼ਿਲ੍ਹੇ ਦੇ ਸੰਗਠਨ ਢਾਂਚੇ ਨੂੰ ਮਜਬੂਤ ਕਰਨ ਲਈ 10 ਅਗਸਤ ਤੱਕ ਵਿਧਾਨ ਸਭਾ ਪੱਧਰ ਤੱਕ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਨਿੱਕਾ ਸਿੰਘ, ਸੂਬਾ ਕਮੇਟੀ ਮੈਂਬਰ ਸ਼੍ਰੀ ਰਜਿੰਦਰ ਭੀਖੀ ਪ੍ਰਮੁੱਖ ਤੌਰ ਤੇ ਹਾਜ਼ਰ। ਵਿਸ਼ੇਸ਼ ਤੌਰ ਤੇ ਦੱਸਿਆ ਜਾਂਦਾ ਹੈ ਕਿ ਸ੍ਰੀ ਨਿੱਕਾ ਸਿੰਘ ਮਜਬੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਹਨ ਜਿਨਾਂ ਨੇ 2024 ਲੋਕ ਸਭਾ ਚੋਣ ਬਸਪਾ ਉਮੀਦਵਾਰ ਵਜੋਂ ਵੀ ਲੜੀ ਸੀ, ਜੋ ਕਿ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਹਨ। ਪਿਛਲੇ ਤਿੰਨ ਸਾਲ ਉਹ ਬਠਿੰਡਾ ਦੇ ਜਿਲ੍ਹਾ ਪ੍ਰਧਾਨ ਵੀ ਰਹੇ ਹਨ। ਸੂਬਾ ਜਨਰਲ ਸਕੱਤਰ ਸ਼੍ਰੀ ਨਿੱਕਾ ਸਿੰਘ ਨੇ ਤਲਵੰਡੀ ਸਾਬੋ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਦਾ ਜਮੀਨ ਦਾ ਵਿਵਾਦ ਦੀ ਲੜਾਈ ਵਿੱਚ ਸਮੁੱਚੀ ਪਾਰਲੀਮੈਂਟ ਦੇ ਬਸਪਾ ਵਰਕਰਾਂ ਦੇ ਨਾਲ ਮੋਹਰਲੀ ਕਤਾਰ ਵਿੱਚ ਖੜੇ ਹੋਕੇ ਲੜਾਈ ਲੜੀ ਸੀ। ਇਸ ਮੌਕੇ ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਦੀ ਪੂਰੀ ਟੀਮ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly