ਨੇਤਾ ਜੀ – ਵਿਅੰਗ

ਦੀਪ ਸੰਧੂ
         (ਸਮਾਜ ਵੀਕਲੀ)
ਪਿੰਡ-ਪਿੰਡ, ਘਰ-ਘਰ ਜਾ ਰਹੇ ਆ ਨੇਤਾ ਜੀ
ਝੂਠਾ-ਸੱਚਾ ਕਰਕੇ ਸੌਂਹਾਂ ਖਾ ਰਹੇ ਆ ਨੇਤਾ ਜੀ
ਉਹ ਹੋਰ ਹੋਣਗੇ ਝੂਠੀ ਸੌਂਹ ਮੈਂ ਖਾਂਦਾ ਹੀ ਨਹੀਂ
ਘਰ ਰੱਬ ਦੇ ਮੁਕਰੀ ਜਾ ਰਹੇ ਆ     ਨੇਤਾ ਜੀ
ਪਿਛਲੀ ਪਾਰਟੀ  ਕਹਿੰਦੇ  ਸਾਨੂੰ  ਰਾਸ ਨਹੀਂ
ਨਿੱਤ ਨਵੀਂ ਦੇ ਸੋਹਲੇ ਗਾ ਰਹੇ ਆ    ਨੇਤਾ ਜੀ
ਖੁੱਲ੍ਹਾ  ਰਾਸ਼ਨ, ਬਿਜਲੀ ਚੁੱਕੋ   ਸਭ ਕੁਝ ਫ਼ਰੀ
ਬਿਨਾਂ ਨੌਕਰੀ  ਪੈਨਸ਼ਨ ਲਾ ਰਹੇ ਆ ਨੇਤਾ ਜੀ
ਛੱਤ ਚੋਂਦੀ ਜਾਂ ਛੱਤ ਨਹੀਂ    ਤੁਸੀਂ ਫ਼ਿਕਰ ਛੱਡੋ
ਚਾੜ੍ਹ ਚੰਦ ਤੇ ਲੈਂਟਰ ਪਾ ਰਹੇ ਆ     ਨੇਤਾ ਜੀ
ਘਰ ਘਰ ਦੇ ਵਿਚ ਗੱਡ ਕੇ  ਝੰਡਾ ਨਫ਼ਰਤ ਦਾ
ਪਿੰਡ ਸ਼ਾਂਤੀ ਭਵਨ ਬਣਾ ਰਹੇ ਆ     ਨੇਤਾ ਜੀ
ਹਾਈਕਮਾਂਡ ਵਿਚ ਐਤਕਾਂ     ਹੱਥ ਪੂਰਾ ਪੂਰਾ
ਸਭ ਸੰਕਟ ਹੱਲ ਕਰਵਾ ਰਹੇ ਆ      ਨੇਤਾ ਜੀ
ਪੂਰੇ ਕਰਨੇ ਵਾਅਦੇ  ਕਹਿਣ  ਅਗਲੇ ਪਿਛਲੇ
ਮੁੜ ਲੋਲੀਪੋਪ ਛਕਾ ਰਹੇ ਆ        ਨੇਤਾ ਜੀ
ਅਖ਼ੇ ਦੇਸ਼ ਨੂੰ ਖਤਰਾ ਅੰਦਰੋਂ ਬਾਹਰੋਂ ਸਭ ਪਾਸੋਂ
ਪਰ, ਆਪਣਾ ਨਾਮ ਲੁਕਾ   ਰਹੇ ਆ ਨੇਤਾ ਜੀ
ਅਕਲੋਂ ਅੰਨ੍ਹੇ, ਬੜੇ ਗੈਰਤਮੰਦ ਸੀ ਬਣੇ ਫਿਰਦੇ
ਤੈਨੂੰ ਵੇਚ ਕੇ    ਨਾਹਰਾ ਲਾ ਰਹੇ ਆ ਨੇਤਾ ਜੀ
ਦੀਪ ਸੰਧੂ
+61 459 966 392

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਯਾਦ ਮੇਰੀ ਦਾ ਪੱਲਾ*
Next articleWill you continue with INDIA-MVA post-polls: Prakash Ambedkar to Uddhav Thackeray