ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਸ਼੍ਰੀ ਚਰਨ ਦਾਸ ਥਿੰਦ ਯੂ.ਕੇ. ਅਤੇ ਉਨਾ ਦੇ ਪਰਿਵਾਰ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਹੀਉਂ ਵਿਖੇ ਸਕੂਲੀ ਬੱਚਿਆਂ ਨੂੰ 110 ਨਵੇਂ ਬੈਗ ਵੰਡੇ ਗਏ। ਇਸ ਮੌਕੇ ਸੋਮ ਨਾਥ ਥਿੰਦ ਯੂ. ਕੇ ਵਲੋਂ ਆਂਗਨਵਾੜੀ ਸੈਟਰ ਪਿੰਡ ਹੀਉਂ ਦੇ ਬਾਥਰੂਮ ਦੀ ਸੇਵਾ ਕਰਨ ਲਈ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਜਲਦੀ ਅਨੁਮਾਨ ਲਗਾ ਕੇ ਤਿਆਰ ਕਰ ਦਿੱਤਾ ਜਾਵੇਗਾ । ਪਿੰਡ ਦੇ ਵਿਕਾਸ ਲਈ ਐਨ.ਆਰ.ਆਈਜ ਹਮੇਸ਼ਾ ਤੱਤਪਰ ਰਹਿੰਦੇ ਹਨ ਅਤੇ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਇਸ ਮੌਕੇ ਤਰਸੇਮ ਸਿੰਘ ਝੱਲੀ ਸਾਬਕਾ ਸਰਪੰਚ, ਹਰਨੇਕ ਸਿੰਘ ਨੇਕੀ ਪੰਚ, ਰਣਜੀਤ ਸਿੰਘ ਬਾਲੀ ਪੰਚ,ਸੋਹਣ ਸਿੰਘ ਝੱਲੀ ਸਾਬਕਾ ਸੈਕਟਰੀ ਹੱਪੋਵਾਲ, ਸੱਤਿਆ ਝੱਲੀ ਨੰਬਰਦਾਰ/ਸੈਕਟਰੀ ਹੱਪੋਵਾਲ/ਸਾਬਕਾ ਸਰਪੰਚ , ਕਿਰਪਾਲ ਸਿੰਘ ਝੱਲੀ ਸੇਵਾਮੁਕਤ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਮਨਜੀਤ ਕੌਰ ਥਿੰਦ ਯ.ਕੇ, ਗੁਰਦਿਆਲ ਬਾਬਾ ਬੈਲਜੀਅਮ, ਜੀਤ ਬਾਬਾ ਬੈਲਜੀਅਮ,ਗੁਰਪ੍ਰੀਤ ਕੌਰ ਝੱਲੀ ਐਮ.ਐਸ.ਸੀ.(ਫੈਸ਼ਨ ਡੀਜਾਈਨਿੰਗ) , ਭੁਪਿੰਦਰ ਥਿੰਦ ਯੂ.ਕੇ, ਕਰਨ ਥਿੰਦ ਯੂ.ਕੇ, ਹਰਦੀਪ ਸਿੰਘ ਬਾਬਾ, ਸ਼ਾਲਿਨੀ ਪੁੰਨ ਸੈਂਟਰ ਹੈਡ ਟੀਚਰ, ਹਰਜਿੰਦਰ ਕੌਰ, ਨਰਿੰਦਰ ਕੌਰ, ਰਾਜਵਿੰਦਰ ਕੌਰ, ਗੁਰਦੀਪ ਕੌਰ, ਕੁਲਵਿੰਦਰ ਕੌਰ, ਮੀਨਾ (ਸਾਰੇ ਟੀਚਰ) ਮਨਜੀਤ ਰਾਣੀ , ਅੰਜੂ (ਦੋਵੇਂ ਆਂਗਨਵਾੜੀ ਵਰਕਰ), ਆਰਤੀ ,ਮਿਡ ਡੇ ਮੀਲ ਵਰਕਰਜ ਅਤੇ ਸਕੂਲੀ ਬੱਚੇ ਹਾਜਰ ਸਨ।ਇਸ ਮੌਕੇ ਬੱਚਿਆਂ ਨੂੰ ਫਰੂਟ ਵੀ ਤਕਸੀਮ ਕੀਤਾ ਗਿਆ। ਮੈਡਮ ਸ਼ਾਲਿਨੀ ਪੁੰਨ ਵਲੋਂ ਆਏ ਮੁੱਖ ਮਹਿਮਾਨਾ ਵਲੋਂ ਸਕੂਲੀ ਬੱਚਿਆਂ ਲਈ ਚੰਗੇ ਕੰਮ ਕਰਨ ਲਈ ਧੰਨਵਾਦ ਕੀਤਾ ਅਤੇ ਉਨਾ ਨੂੰ ਸਨਮਾਨ ਚਿੰਨ/ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
HOME ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਹੀਉ ਸਕੂਲੀ ਬੱਚਿਆਂ ਨੂੰ 110 ਬੈਂਗ ਵੰਡੇ...



