ਮੇਰਾ ਜਿਗਰੀ ਦੋਸਤ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਸੁਭਾਅ ਦਾ ਬੜਾ ਖੁੱਲਾ, ਖ਼ਰਚ ਦਾ ਵੀ ਖੁੱਲ੍ਹਾ,
ਦੇਖ ਦੇਖ ਦੁਨੀਆਂ ਕਹੇ, ਅੱਲ੍ਹਾ ਸੁਭਾਨ ਅੱਲਾਹ।
ਮੈਨੂੰ ਵੀ ਹੱਲਾਸ਼ੇਰੀ ਦੇਵੇ, ਖਾਓ ਪੀਓ ਖੁੱਲਾ,
ਘਰ ਫੂਕ ਤਮਾਸ਼ਾ ਦੇਖਣ ਵਰਗਾ ਲੱਗੇ ਬੱਲਾ ਬੱਲਾ।

ਸਾਨੂੰ ਸਲਾਹਾਂ ਦੇਵੇ, ਜੋੜ ਜੋੜ ਕੇ ਨਾਲ ਨ੍ਹੀਂ ਜਾਣਾ,
ਸਾਨੂੰ ਖਵਾ ਕੇ ਖ਼ੁਸ਼ ਹੋਵੇ, ਆਪ ਰਹੇ ਭੁੱਖਣ ਭਾਣਾ
ਲੋਕੀਂ ਸਮਾਜ ਸੇਵਾ ਤੋਂ ਖ਼ੁਸ਼, ਬਾਜਵਾ ਹੋਇਆ ਫਿਰੇ ਨਿਮਾਣਾ।
ਕਮਾਇਆ ਸਾਰੀ ਜ਼ਿੰਦਗੀ,ਪਰ ਹੁਣ ਤਾਂ ਨਿਤਾਣਾ

ਰੱਬਾ ਤੇਰੀ ਕਾਇਨਾਤ ਨਿਆਰੀ,ਕੋਈ ਜੋੜੇ,ਕੋਈ ਉੜਾਵੇ,
ਯੋਜਨਾਬੱਧ ਤਰੀਕੇ ਨਾਲ ਹਰ ਕੋਈ ਸੁਖ ਪਾਵੇ।
ਕਈਆਂ ਦਾ ਚਾਲਾ ਲੋਟ ਆਉਂਦਾ ਬਿਨਾਂ ਯੋਜਨਾ ਤੋਂ,
ਅਜਿਹੀ ਕਰਾਮਾਤ ਕਿਸੇ ਦੇ ਹੀ ਕਰਮਾਂ ‘ਚ ਛਾਵੇ।

ਕਿਤੇ ਕਿਤੇ ਮੈਨੂੰ ਲੱਗੇ, ਦੁਨੀਆਂ ਸਾਰੀ ਉਮਰ ਹੀ ਤੜਫੇ,
ਜ਼ਿਆਦਾਤਰ ਲੋਕੀੰ ਤੜਫਦੇ ਦੇਖੇ, ਕੈਸੀ ਤੇਰੀ ਰਾਇਆ।
ਸੁਣਿਆ ਹੈ ਵਾਹਿਗੁਰੂ, ਤੇਰੇ ਦਰ ਤੇ ਖੁੱਲ੍ਹੇ ਗੱਫੇ,
ਫਿਰ ਕਿਓਂ ਇਨਸਾਨ ਲੱਗਦਾ ਪਰਾਇਆ ਪਰਾਇਆ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੂਜਾ
Next articleਉਹਨਾਂ ਸ਼ਰਮ ਦੀ ਲੋਈ ਲਾਹ ਦਿੱਤੀ! ਇਹਨਾਂ ਪੀਲ਼ੀ ਚੁੰਨੀ ਸਿਰ ਧਰ ਲਈ !!