HOME ਫ੍ਰੇਜ਼ਰ ਵੈਲੀ ਵਿੱਚ ਹੋਰ ਮੀਂਹ ਦੀ ਸੰਭਾਵਨਾ, ਪਹਾੜੀ ਢਿਗਾਂ ਡਿੱਗਣ ਦਾ ਖ਼ਤਰਾ...

ਫ੍ਰੇਜ਼ਰ ਵੈਲੀ ਵਿੱਚ ਹੋਰ ਮੀਂਹ ਦੀ ਸੰਭਾਵਨਾ, ਪਹਾੜੀ ਢਿਗਾਂ ਡਿੱਗਣ ਦਾ ਖ਼ਤਰਾ ਵਧਿਆ

ਹੜਾ ਨਾਲ ਪ੍ਰਭਾਵਿਤ ਇਲਾਕੇ ਦੀ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ)-ਕਨੇਡਾ ਦੇ ਮੌਸਮ ਵਿਭਾਗ ਵੱਲੋਂ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਖੇਤਰ ਫ੍ਰੇਜ਼ਰ ਵੈਲੀ ਚ ਇਸ ਹਫ਼ਤੇ ਦੇ ਅੰਤ ਅਤੇ ਅਗਲੇ ਹਫ਼ਤੇ ਦੀ ਸ਼ੁਰੂਆਤ ਤੱਕ ਹੋਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਭਾਰੀ ਵਰਖਾ ਕਾਰਨ ਐਬਟਸਫੋਰਡ ਦੇ ਕਈ ਇਲਾਕਿਆਂ ਵਿੱਚ ਪਿਛਲੇ ਦਿਨੀਂ ਭਰਿਆ ਹੜ੍ਹ ਦਾ ਪਾਣੀ ਹੁਣ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਲਗਾਤਾਰ ਮੀਂਹ ਪੈਣ ਨਾਲ ਪਹਾੜੀ ਢਲਾਣਾਂ ਅਸਥਿਰ ਹੋ ਸਕਦੀਆਂ ਹਨ, ਜਿਸ ਨਾਲ ਤਿੱਗਾਂ ਡਿੱਗਣ ਦਾ ਖ਼ਤਰਾ ਵਧਣ ਦੀ ਸੰਭਾਵਨਾ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ ਪ੍ਰਸ਼ਾਸਨ ਨੇ ਨੀਵੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਮੌਸਮੀ ਚੇਤਾਵਨੀਆਂ ’ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬੀ.ਸੀ. ਦੇ ਸਕੀ ਕਲੱਬ ਵਲੋਂ ਓਲੰਪਿਕ ਟ੍ਰਾਇਲਜ਼ ਦੀ ਮੇਜ਼ਬਾਨੀ ਲਈ ਤਿਆਰੀਆਂ ਆਰੰਭ
Next articleਸਤਿਗੁਰੂ ਰਵਿਦਾਸ ਅੰਮ੍ਰਿਤ ਬਾਣੀ ਭਵਨ ਨਵਾਂ ਸ਼ਹਿਰ ਦਾ ਉਦਘਾਟਨ 16 ਨੂੰ