HOME ਬੀ.ਸੀ. ਦੇ ਸਕੀ ਕਲੱਬ ਵਲੋਂ ਓਲੰਪਿਕ ਟ੍ਰਾਇਲਜ਼ ਦੀ ਮੇਜ਼ਬਾਨੀ ਲਈ ਤਿਆਰੀਆਂ ਆਰੰਭ

ਬੀ.ਸੀ. ਦੇ ਸਕੀ ਕਲੱਬ ਵਲੋਂ ਓਲੰਪਿਕ ਟ੍ਰਾਇਲਜ਼ ਦੀ ਮੇਜ਼ਬਾਨੀ ਲਈ ਤਿਆਰੀਆਂ ਆਰੰਭ

3

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ)-ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਇੰਟੀਰੀਅਰ ਖੇਤਰ ਵਿੱਚ ਸਥਿਤ ਸਕੀ ਕਲੱਬ (ਸੋਵਰਨ ਲੇਕ ਨਾਰਡਿਕ ਕਲੱਬ)ਵਿੱਚ ਰਾਸ਼ਟਰੀ ਕ੍ਰਾਸ-ਕੰਟਰੀ ਸਕੀਇੰਗ ਓਲੰਪਿਕ ਟ੍ਰਾਇਲਜ਼ ਲਈ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਟ੍ਰਾਇਲਜ਼ ਤੋਂ ਕੇਵਲ 10 ਦਿਨ ਪਹਿਲਾਂ ਵੇਨਿਊ ਬਦਲੇ ਜਾਣ ਤੋਂ ਬਾਅਦ, ਕਲੱਬ ਦੇ ਵਲੰਟੀਅਰ ਦਿਨ-ਰਾਤ ਮਿਹਨਤ ਕਰ ਰਹੇ ਹਨ। ਵਰਨਨ ਸ਼ਹਿਰ ਤੋਂ ਪਹਾੜੀ ਇਲਾਕੇ ਵੱਲ ਸਥਿਤ ਇਸ ਕਲੱਬ ਵਿੱਚ ਟਰੈਕ ਤਿਆਰ ਕਰਨ, ਸੁਵਿਧਾਵਾਂ ਨੂੰ ਅਪਗ੍ਰੇਡ ਕਰਨ ਅਤੇ ਮੁਕਾਬਲਿਆਂ ਲਈ ਲੋੜੀਂਦੇ ਇੰਤਜ਼ਾਮ ਪੂਰੇ ਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਪ੍ਰਬੰਧਕਾਂ ਅਨੁਸਾਰ ਇਹਨੇ ਘੱਟ ਸਮੇਂ ਦੇ ਬਾਵਜੂਦ ਕੌਮੀ ਪੱਧਰ ਦੇ ਟ੍ਰਾਇਲਜ਼ ਦੀ ਮੇਜ਼ਬਾਨੀ ਯਕੀਨੀ ਬਣਾਉਣ ਲਈ ਸਾਰੀਆਂ ਟੀਮਾਂ ਪੂਰੀ ਲਗਨ ਅਤੇ ਉਤਸ਼ਾਹ ਨਾਲ ਨਾਲ ਜੁੱਟੀਆਂ ਹੋਈਆਂ ਹਨ। ਇਨ੍ਹਾਂ ਟ੍ਰਾਇਲਜ਼ ਰਾਹੀਂ ਕਨੇਡਾ ਦੀ ਓਲੰਪਿਕ ਟੀਮ ਲਈ ਖਿਡਾਰੀਆਂ ਦੀ ਚੋਣ ਹੋਣੀ ਹੈ, ਜਿਸ ਕਰਕੇ ਇਹ ਮੁਕਾਬਲੇ ਦੇਸ਼ ਭਰ ਦੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਬਹੁਤ ਅਹਿਮ ਮੰਨੇ ਜਾ ਰਹੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਓਲੰਪਿਕ ਟੀਮ ਦੀ ਚੋਣ ਲਈ ਪ੍ਰਾਈਮੇਰਾਨੋ ਤੇ ਲਾਰੋਕ ਵਿਚਾਲੇ ਫਸਵਾ ਮੁਕਾਬਲਾ
Next articleਫ੍ਰੇਜ਼ਰ ਵੈਲੀ ਵਿੱਚ ਹੋਰ ਮੀਂਹ ਦੀ ਸੰਭਾਵਨਾ, ਪਹਾੜੀ ਢਿਗਾਂ ਡਿੱਗਣ ਦਾ ਖ਼ਤਰਾ ਵਧਿਆ