“ਹਰਿ ਦਾ ਜਾਪ” ਵੀ ਰਿਲੀਜ਼ ਕੀਤਾ ਜਾਵੇਗਾ
ਨਵਾਂ ਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ): ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ. ਨਵਾਂ ਸ਼ਹਿਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਉਸਾਰੇ ਗਏ “ਸਤਿਗੁਰੂ ਰਵਿਦਾਸ ਅੰਮ੍ਰਿਤ ਬਾਣੀ ਭਵਨ” ਦਾ ਉਦਘਾਟਨ 16 ਦਸੰਬਰ 2025 ਨੂੰ ਸ੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਆਪਣੇ ਕਰ ਕਮਲਾਂ ਨਾਲ ਕਰਨਗੇ। ਇਬਰਾਹੀਮ ਬਸਤੀ ਕਰਿਆਮ ਰੋਡ ਤੇ ਉਸਾਰੇ ਗਏ ਭਵਨ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਟਰੱਸਟ ਦੀ ਇਕ ਵਿਸ਼ੇਸ਼ ਮੀਟਿੰਗ ਵਿੱਚ ਕੀਤਾ ਗਿਆ ਜਿਸ ਵਿੱਚ ਸਰਵਸ਼੍ਰੀ ਸੱਤ ਪਾਲ ਸਾਹਲੋਂ, ਪਰਮਜੀਤ ਮਹਾਲੋਂ, ਹਰਮੇਸ਼ ਥਾਦੀਆਂ, ਦਰਸ਼ਨ ਰਾਮ ਪੱਲੀ ਉੱਚੀ, ਰੇਸ਼ਮ ਸਿੰਘ ਐਡਵੋਕੇਟ, ਪਿਆਰਾ ਲਾਲ ਰਾਹੋਂ, ਝਲਮਣ ਹੰਸਰੋਂ, ਰਾਮ ਆਸਰਾ, ਸੱਤ ਪਾਲ ਬੇਲੀ, ਹਰਮੇਸ਼ ਮੇਸ਼ੀ, ਜਗਦੀਪ ਸਿੰਘ ਸਕੋਹਪੁਰ, ਅਮਨਦੀਪ ਸਿੰਘ ਸੱਲ੍ਹਣ ਆਦਿ ਹਾਜ਼ਰ ਸਨ। ਇਸ ਮੌਕੇ ਤੇ “ਹਰਿ ਦਾ ਜਾਪ” ਵੀ ਰਿਲੀਜ਼ ਕਰਨ ਦਾ ਵੀ ਫੈਸਲਾ ਲਿਆ ਗਿਆ ਜਿਸ ਨੂੰ ਪੇਸ਼ ਕੀਤਾ ਹੈ ਆਰ. ਜੇ. ਬੀਟਸ ਤੇ ਰਾਮ ਭੋਗਪੁਰੀਆ ਨੇ। ਇਸ ਜਾਪ ਦਾ ਗਾਇਨ ਕੀਤਾ ਹੈ ਨਾਮਵਰ ਗਾਇਕਾ ਅਨੁਰਾਧਾ ਪੌਡਵਾਲ ਨੇ, ਇਸ ਜਾਪ ਨੂੰ ਲਿਖਿਆ ਹੈ ਸੱਤ ਪਾਲ ਸਾਹਲੋਂ ਨੇ, ਇਸ ਨੂੰ ਸੰਗੀਤ ਦਿੱਤਾ ਹੈ ਰੋਹਿਤ ਕੁਮਾਰ ਬੌਬੀ ਨੇ ਤੇ ਇਸ ਦੇ ਵੀਡੀਓ ਡਾਇਰੈਕਟਰ ਹਨ ਬਾਬਾ ਕਮਲ ਜੀ।
https://play.google.com/store/apps/details?id=in.yourhost.samajweekly



