ਨੂਰਪੁਰ ਵਿਖੇ ਰਾਣਾ ਗੁਰਜੀਤ ਸਿੰਘ ਵੱਲੋਂ ਵਿਸ਼ਾਲ ਚੋਣ ਮੀਟਿੰਗ

ਹਲਕੇ ਦੇ ਲੋਕਾਂ ਨੂੰ ਝੂਠੇ ਪਰਚਿਆਂ ਤੋਂ ਨਿਜਾਤ ਮਿਲੇਗੀ-ਰਾਣਾ ਗੁਰਜੀਤ ਸਿੰਘ

ਕਪੂਰਥਲਾ-(ਕੌੜਾ)– ਹਲਕਾ ਸੁਲਤਾਨਪੁਰ ਲੋਧੀ ਦੇ ਅਹਿਮ ਪਿੰਡ ਨੂਰਪੁਰ ਵਿਖੇ ਸੀਨੀਅਰ ਆਗੂ ਜਸਵਿੰਦਰ ਸਿੰਘ ਦੇ ਗ੍ਰਹਿ ਵਿਖੇ ਰਾਣਾ ਇੰਦਰਪ੍ਰਤਾਪ ਸਿੰਘ ਦੇ ਹੱਕ ਵਿੱਚ ਵਿਸ਼ਾਲ ਚੋਣ ਮੀਟਿੰਗ ਕੀਤੀ ਗਈ, ਜਿਸ ਵਿੱਚ ਇਲਾਕ਼ਾ ਨਿਵਾਸੀਆਂ ਨੇ ਵੱਧ ਚੜ੍ਹ ਹਿੱਸਾ ਲੈਂਦਿਆਂ ਵੱਧ ਤੋਂ ਵੱਧ ਵੋਟਾਂ ਪਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਅੰਦਰ ਹੁਣ ਕਿਸੇ ਨਾਲ਼ ਜ਼ਿਆਦਤੀ ਨਹੀਂ ਹੋਵੇਗੀ ਅਤੇ ਨਾ ਹੀ ਕਿਸੇ ਵਿਰੁੱਧ ਝੂਠੇ ਪਰਚੇ ਦਰਜ ਹੋਣਗੇ। ਉਨ੍ਹਾਂ ਨੇ ਕਿਹਾ ਕਿ ਹੁਣ ਹਲਕੇ ਦੇ ਲੋਕਾਂ ਨੂੰ ਸੁੱਖ ਅਤੇ ਸਕੂਨ ਵਾਲਾ ਸ਼ਾਸਨ ਮਿਲੇਗਾ। ਉਨ੍ਹਾਂ ਨੇ ਇਸ ਮੌਕੇ ਐਲਾਨ ਕੀਤਾ ਕਿ ਹਲਕਾ ਵਿਧਾਇਕ ਵੱਲੋਂ ਜ਼ੋ ਝੂਠੇ ਪਰਚੇ ਦਰਜ ਕਰਵਾਏ ਗਏ ਹਨ, ਉਨ੍ਹਾਂ ਦੀ ਜਾਂਚ ਹੋਵੇਗੀ।

ਇਸ ਮੌਕੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ , ਬਖਸ਼ੀਸ਼ ਸਿੰਘ ਸਰਪੰਚ ਤਲਵੰਡੀ ਚੌਧਰੀਆਂ ,ਬਲਜੀਤ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਤਲਵੰਡੀ ਚੌਧਰੀਆਂ ,ਜਸਵਿੰਦਰ ਸਿੰਘ ਸਰਪੰਚ ਭੈਣੀ ਓੁਸੇ ਖਾਂ ,ਬਲਵਿੰਦਰ ਸਿੰਘ ਲੱਡੂ ਪ੍ਰਧਾਨ ,ਅਮਰੀਕ ਸਿੰਘ ਨੂਰਪੁਰ, ਬਖਸ਼ੀਸ਼ ਸਿੰਘ ਨੂਰਪੁਰ, ਸਰਬਜੀਤ ਸਿੰਘ ਨੂਰਪੁਰ, ਨਿਸ਼ਾਨ ਸਿੰਘ ਨੂਰ ਪੁਰ ,ਗੁਰਦਿਆਲ ਸਿੰਘ ਨੂਰਪੁਰ ,ਗੁਰਚਰਨ ਸਿੰਘ ਨੂਰਪੁਰ,ਕਮਲਜੀਤ ਸਿੰਘ ਨੂਰਪੁਰ , ਲਵ ਰਾਇਲ ਜਿੰਮ,ਐਡਵੋਕੇਟ ਗਗਨਦੀਪ ਸਿੰਘ,ਵਿਸ਼ਾਲ ਮੇਵਾ ਸਿੰਘ ਵਾਲਾ , ਏਕਸ ਪਾਲ, ਬਲਾਕ ਸੰਮਤੀ ਮੈਂਬਰ ਮੰਗਲ ਸਿੰਘ ਭੱਟੀ ਬੂੜੇ ਵਾਲ,ਸੰਦੀਪ ਸਿੰਘ ਸਿੰਧੂ ਪੰਜਾਬ ਚੇਅਰਮੈਨ ਵਾਲਮੀਕ ਸਮਾਜ ਦਲ ,ਸੁਖਜਿੰਦਰ ਸਿੰਘ ਦਰੀਏਵਾਲ ,ਰਾਜਵੰਤ ਸਿੰਘ ਤਲਵੰਡੀ , ਗੁਰਚਰਨ ਸਿੰਘ ਸ਼ਾਹੀ ਨੂਰਪੁਰ , ਸੁਖਜਿੰਦਰ ਸਿੰਘ ਲਾਡੀ ਤਲਵੰਡੀ ਚੌਧਰੀਆਂ ,ਗੁਰਦੀਪ ਸਿੰਘ ਭੱਟੀ ਤਲਵੰਡੀ ਚੌਧਰੀਆਂ ,ਆਦਿ ਹਾਜ਼ਰ ਸਨ ਫੋਟੋ ਕੈਪਸ਼ਨ :ਪਿੰਡ ਨੂੰ ਨੂਰਪੁਰ ਵਿਖੇ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਬੈਠੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ,ਬਲਾਕ ਸੰਮਤੀ ਮੈਂਬਰ ਮੰਗਲ ਸਿੰਘ ਭੱਟੀ, ਸਰਪੰਚ ਜਸਵਿੰਦਰ ਸਿੰਘ , ਸੁਖਵੰਤ ਸਿੰਘ ਪੱਡਾ ਤੇ ਹੋਰ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੰਮੀ ਤੁਸੀਂ ਰੋ ਕਿਉਂ ਰਹੇ ਹੋ !
Next articleਭਗਤ ਰਵਿਦਾਸ ਜੀ