HOME ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਦਸਵੀਂ ਕਲਾਸ ਦਾ ਨਤੀਜਾ ਰਿਹਾ ਸੌ ਫੀਸਦੀ...

ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਦਸਵੀਂ ਕਲਾਸ ਦਾ ਨਤੀਜਾ ਰਿਹਾ ਸੌ ਫੀਸਦੀ ।

2

ਨਕੋਦਰ ਮਹਿਤਪੁਰ    (ਸਮਾਜ ਵੀਕਲੀ)    (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਏਕਮ ਪਬਲਿਕ ਸਕੂਲ ਮਹਿਤਪੁਰ ਦੇ 15 ਵਿਦਿਆਰਥੀਆਂ ਨੇ 90% ਤੋਂ ਉੱਪਰ ਅਤੇ 41 ਵਿਦਿਆਰਥੀਆਂ ਨੇ 80% ਤੋ ਉੱਪਰ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ । ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵੱਲੋਂ ਸਾਂਝੇ ਤੌਰ ਤੇ ਦਿੱਤੀ ਗਈ । ਉਹਨਾਂ ਦੱਸਿਆ ਕਿ ਸਕੂਲ ਦੀ ਬੇਟੀ ਸੁਸ਼ਮੀਤ ਕੌਰ ਨੇ 96.2%,ਸੁਮਿਤ ਅਰੋੜਾ 96.2%,ਗੁਰਪ੍ਰੀਤ ਸਿੰਘ 95.8%,ਹਿਤੇਸ਼ ਰਾਣਾ 95.6%,ਰੁਪਿੰਦਰ ਕੌਰ 94.6%, ਅੰਸ਼ਪ੍ਰੀਤ ਕੌਰ 94.4%,ਜਸਮੀਨ ਕੌਰ 94.0%, ਅਰਸ਼ਦੀਪ ਕੌਰ 93.2%,ਮਿਲਵੀਰ ਕੌਰ 93%, ਮਨਪ੍ਰੀਤ ਕੌਰ 92.2%, ਰਾਜਵਿੰਦਰ ਸਿੰਘ 91.4%,ਜਸਲੀਨ ਕੌਰ 91.2% ਜਸਵਿੰਦਰ ਕੌਰ 90.2%,ਰੁਕਮਨਜੀਤ ਕੌਰ 90.2% ਅਤੇ ਅਸ਼ਨੀਤ ਕੌਰ ਨੇ 89.6% ਅੰਕ ਪ੍ਰਾਪਤ ਕਰਕੇ ਆਪਣਾ ਨਾਮ ਮੈਰਿਟ ਵਿੱਚ ਦਰਜ ਕਰਵਾਇਆ ।ਉਹਨਾਂ ਅੱਗੇ ਦੱਸਿਆ ਕਿ ਪੰਜਾਬੀ ਵਿਸ਼ੇ ਵਿੱਚ ਛੇ ਬੱਚਿਆਂ, ਜਿਹਨਾਂ ਵਿੱਚ ਗੁਰਪ੍ਰੀਤ ਸਿੰਘ, ਜਸਵਿੰਦਰ ਕੌਰ ,ਸੁਮਿਤ ਅਰੋੜਾ ਅਨੁੁਰੀਤ ਕੌਰ, ਅਰਸ਼ਦੀਪ ਕੌਰ ਅਤੇ ਅਰਸ਼ਦੀਪ ਕੌਰ ਪੁੱਤਰੀ ਸੁਰਜੀਤ ਸਿੰਘ ਨੇ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਕੀਰਤੀਮਾਨ ਸਥਾਪਿਤ ਕੀਤਾ ਜਦਕਿ 58 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿੱਚੋਂ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਸੇ ਇਸੇ ਪ੍ਰਕਾਰ ਕੰਪਿਊਟਰ ਵਿਸ਼ੇ ਵਿੱਚੋਂ ਪੰਜ ਬੱਚਿਆਂ, ਜਿਨਾਂ ਵਿੱਚ ਗੁਰਸਾਜਨ ਸਿੰਘ, ਰੁਪਿੰਦਰ ਕੌਰ,ਸੁਸ਼ਮੀਤ, ਗੁਰਪ੍ਰੀਤ ਸਿੰਘ ਅਤੇ ਮਨਤੇਜ ਸਿੰਘ ਨੇ 100 ਵਿੱਚੋਂ 99 ਅੰਕ ਪ੍ਰਾਪਤ ਕੀਤੇ ਜਦਕਿ 23 ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਸਮਾਜਿਕ ਸਿੱਖਿਆ ਵਿਸ਼ੇ ਵਿੱਚੋਂ ਰੁਪਿੰਦਰ ਕੌਰ ਨੇ 99 ਅੰਕ ਪ੍ਰਾਪਤ ਕੀਤੇ ਜਦ ਕਿ 16 ਹੋਰ ਵਿਦਿਆਰਥੀਆਂ ਨੇ 90 ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਉਹਨਾਂ ਅੱਗੇ ਦੱਸਿਆ ਕਿ ਇੰਗਲਿਸ਼ ਦੇ ਵਿੱਚੋਂ ਅੰਸ਼ਪ੍ਰੀਤ ਕੌਰ ਨੇ 98 ਅੰਕ ਪ੍ਰਾਪਤ ਕੀਤੇ। ਇਸਦੇ ਨਾਲ ਹੀ 14 ਹੋਰ ਵਿਦਿਆਰਥੀਆਂ ਨੇ 90 ਤੋਂ ਵੱਧ ਅੰਕ ਹਾਸਿਲ ਕੀਤੇ। ਇਸੇ ਪ੍ਰਕਾਰ ਗਣਿਤ ਵਿਸ਼ੇ ਵਿੱਚੋਂ ਸੁਮਿਤ ਅਰੋੜਾ ਨੇ 97 ਅਤੇ 8 ਹੋਰ ਬੱਚਿਆਂ ਨੇ 90 ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਸਦੇ ਨਾਲ ਹੀ ਸੁਸ਼ਮੀਤ ਕੌਰ ਨੇ ਸਾਇੰਸ ਵਿਸ਼ੇ ਵਿੱਚੋਂ 97 ਅਤੇ 7 ਹੋਰ ਵਿਦਿਆਰਥੀਆਂ ਨੇ 90 ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ । ਇਸ ਦੇ ਨਾਲ ਹੀ ਉਹਨਾਂ ਆਪਣੇ ਮਿਹਨਤੀ ਤੇ ਤਜਰਬੇਕਾਰ ਅਧਿਆਪਕਾਂ ਦੀ ਸ਼ਲਾਂਘਾ ਕੀਤੀ। ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਸਰਦਾਰ ਦਲਜੀਤ ਸਿੰਘ ਵਾਈਸ ਪ੍ਰਿੰਸੀਪਲ ਸਮੀਕਸ਼ਾ ਸ਼ਰਮਾ , ਦਲਜੀਤ ਕੌਰ,ਸਵਪਨਦੀਪ ਕੌਰ, ਚੇਤਨਾ ਰਾਜਦੇਵ ਅਤੇ ਅਧਿਆਪਕਾਂ ਵਿੱਚੋਂ ਦਲਵੀਰ ਕੌਰ, ਦੀਪਤੀ ਕਵਾਤਰਾ ,ਰਣਜੋਤ ਸਿੰਘ, ਚੰਦਨ ਸਿੰਘ ,ਪੂਨਮ ਸ਼ਰਮਾ,ਰੇਖਾ ਸ਼ਰਮਾਂ, ਜਸਪ੍ਰੀਤ ਕੌਰ ਅਤੇ ਤਮੰਨਾ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਨੇ ਬਲਦੇਵ ਸਿੰਘ ਸਲਾਲਾ ਨੂੰ ਲਗਾਇਆ ਹਲਕਾ ਆਦਮਪੁਰ ਦਾ ਇੰਚਾਰਜ
Next article*ਪਲੂਟੋ ਬਾਰੇ ਸਮਝਣਾ ਕਿ ਕਿਉਂ ਸਾਡੇ ਨੌਵੇਂ ਗ੍ਰਹਿ ਨੇ ਆਪਣਾ ਦਰਜਾ ਗੁਆ ਦਿੱਤਾ*