ਭਗਤ ਰਵਿਦਾਸ ਜੀ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਭਗਤ ਰਵਿਦਾਸ ਬਨਾਰਸ ਵਿੱਚ ਆਏ,
ਜਗ ਤਾਰਨ ਰਵਿਦਾਸ ਜੀ ਆਏ,
ਪ੍ਰਭੂ ਭਗਤੀ ਦਾ ਰੰਗ ਸੀ ਚੜ੍ਹਿਆ,
ਕਰ ਕੇ ਭਗਤੀ ਪ੍ਰਭੂ ਨੂੰ ਪਾਇਆ,
ਰੋਮ ਰੋਮ ਵਿੱਚ ਨਾਮ ਸਮਾਇਆ,
ਭਗਤੀ ਕਰਕੇ ਸਭ ਤੋਂ ਉੱਚ ਬਣੇ,
ਵੱਡੇ ਲੋਕਾਂ ਦੇ ਵੀ ਗੁਰੂ ਬਣੇ,
ਉੱਚ ਕਹਾਉਣ ਵਾਲਿਆਂ ਨੇ ਸੀਸ ਝੁਕਾਏ,
ਇਸ ਤਰਾਂ ਭਗਤ ਰਵਿਦਾਸ ਗੁਰੂ ਕਹਾਏ,
ਦੁਨੀਆਂ ਨੂੰ ਮਨੁੱਖਤਾ ਦਾ ਪਾਠ ਪੜ੍ਹਾ ਕੇ,
ਰਾਜਿਆਂ ਨੂੰ ਵੀ ਚਰਨੀ ਲਾ ਕੇ,
ਪ੍ਰਭੂ ਭਗਤੀ ਦੇ ਵਿੱਚ ਸਮਾ ਕੇ ,
ਸਭ ਤੋਂ ਉੱਚ ਰਵਿਦਾਸ ਜੀ ਕਹਾਏ,
ਲੋਕਾਂ ਦੇ ਜੀਵਨ ਦੀ ਹਾਲਤ ਸੁਧਾਰੀ,
ਓਹ ਵੀ ਚਰਨੀ ਲੱਗੇ ਜੋ ਵੱਡੇ ਹੰਕਾਰੀ,
ਏਨੀ ਭਗਤੀ ਉੱਚੀ ਓਹਨਾਂ ਦੀ ਸੀ,
ਪ੍ਰਭੂ ਬੈਠੇ ਕੁਟੀਆ ਓਹਨਾਂ ਦੀ ਸੀ,
ਗੰਗਾ ਮਾਤਾ ਖੁਦ ਪਰਗਟ ਹੋ ਗਏ,
ਭਗਤ ਰਵਿਦਾਸ ਜੀ ਦੇ ਸਨਮੁੱਖ ਹੋਗੇ,
ਲੋਕਾਂ ਦਾ ਜੀਵਨ ਸੁਧਾਰਨ,
ਭਗਤ ਰਵਿਦਾਸ ਜੀ ਆਏ ਕੁਲ ਤਾਰਨ,
ਏਨੀ ਭਗਤੀ ਰਵਿਦਾਸ ਜੀ ਕਰਗੇ,
ਵਿੱਚ ਪਾਣੀ ਦੇ ਓਹਨਾਂ ਦੇ ਪੱਥਰ ਤਰਗੇ,
ਜਦ ਤੱਕ ਦੁਨੀਆਂ ਰਹਿਣੀ ਏਥੇ,
ਭਗਤ ਰਵਿਦਾਸ ਦਾ ਨਾਮ ਸਦਾ ਰਹਿਣਾ,
ਅਸੀਂ ਓਹਨਾਂ ਦਾ ਨਾਮ ਜਪਦੇ ਰਹਿਣਾ,
ਬਾਬਾ ਜੀ ਸਾਨੂੰ ਵਿਸ਼ਵਾਸ਼ ਹੈ ਪੂਰਾ,
ਤੁਸੀਂ ਸ਼ਹਿਰ ਵਸਾ ਤਾ ਬੇਗਮ ਪੁਰਾ,
ਬੇਗ਼ਮ ਪੁਰੇ ਦੇ ਵਾਸੀ ਬਣਾ ਲਓ ,
ਉਸ ਤੋਂ ਉੱਪਰ ਕੁਛ ਨੀ ਲੈਣਾ,
ਸਾਡੇ ਕੋਲ ਮੱਤ ਹੈ ਥੋੜੀ ਹੌਲ਼ੀ,
ਗੁਰੂ ਰਵਿਦਾਸ ਜੀ ਸਾਡੀ ਝੋਲੀ,
ਤੁਸੀਂ ਨਾਮ ਦੀ ਬਖਸ਼ਿਸ਼ ਕਰਦੋ,
ਜੀਵਨ ਨਾਮ ਖੁਸ਼ੀਆਂ ਨਾਲ ਭਰਦੋ।
ਧਰਮਿੰਦਰ ਤੇ ਵੀ ਕਿਰਪਾ ਕਰਦੋ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੂਰਪੁਰ ਵਿਖੇ ਰਾਣਾ ਗੁਰਜੀਤ ਸਿੰਘ ਵੱਲੋਂ ਵਿਸ਼ਾਲ ਚੋਣ ਮੀਟਿੰਗ
Next articleਦਲ-ਬਦਲੂ