(ਸਮਾਜ ਵੀਕਲੀ)
ਬਦਲ ਰਹੀ ਫ਼ਿਤਰਤ
———————–
ਕਿਸੇ ਨੂੰ ਅੱਗੇ ਵਧਦਾ ਵੇਖ ,
ਗੁਆਂਢੀ ਜਰਦਾ ਨਈਂ ।
ਐਪਰ ਉੱਪਰੋਂ ਕਹਿੰਦਾ ਏ ,
ਤੇਰੇ ਬਿਨ ਸਰਦਾ ਨਈਂ ।
ਤਕੜਿਆਂ ਦਾ ਸ਼ਾਮ ਸਵੇਰੇ ,
ਪਾਣੀ ਭਰਦਾ ਰਹਿੰਦਾ ਏ ;
ਐਪਰ ਮਾੜੂ ਨਾਲ਼ ਖਲੋ ਕੇ ,
ਗੱਲ ਵੀ ਕਰਦਾ ਨਈਂ ।
ਤੇਰਾ ਪਿਆਰ
—————
ਬਿਨ ਡਰ ਤੋਂ ਸ਼ਰੇ ਬਾਜਾਰ
ਕੋਈ ‘ਨੀਂ ਕਰ ਸਕਦਾ ।
ਜਿਵੇਂ ਤੂੰ ਕੀਤੈ ਇਜ਼ਹਾਰ
ਕੋਈ ‘ਨੀਂ ਕਰ ਸਕਦਾ ।
ਭਾਵੇਂ ਜੱਗ ਵਿੱਚ ਸੋਹਣਿਆਂ
ਦੀ ਕੋਈ ਘਾਟ ਨਹੀਂ ;
ਸੱਜਣਾ ਤੇਰੇ ਵਾਂਗੂੰ ਪਿਆਰ
ਕੋਈ ‘ਨੀਂ ਕਰ ਸਕਦਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



