ਮੰਗਾਂ ਨਾ ਮੰਨੀਆ ਤਾਂ 4161 ਮਾਸਟਰ ਕੇਡਰ 28 ਜੁਲਾਈ ਨੂੰ ਅਨੰਦਪੁਰ ਸਾਹਿਬ ਵਿਖੇ ਲਾਵੇਗਾ ਧਰਨਾ – ਸੂਬਾ ਪ੍ਰਧਾਨ ਗੁਰਮੇਲ ਸਿੰਘ ਕੁਲਰੀਆਂ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ) -4161 ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਕੁਲਰੀਆਂ, ਅਤੇ ਮੀਤ ਪ੍ਰਧਾਨ ਬੀਰਇੰਦਰ ਸਿੰਘ ਨੇ ਕਿਹਾ ਹੈ ਕੇ ਪੂਰਾ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਸਿੱਖਿਆ ਵਿਭਾਗ 4161 ਮਾਸਟਰ ਕੇਡਰ ਦੇ ਅਧਿਆਪਕ ਸਾਥੀਆਂ ਦੀ 9 ਮਈ 2023 ਤੋਂ ਸਕੂਲ ਜੋਆਇਨਿੰਗ ਕਰਨ ਤੱਕ ਦੇ ਕਾਰਜਕਾਲ ਦੀ ਬਣਦੀ ਤਨਖ਼ਾਹ ਨਹੀਂ ਜਾਰੀ ਕਰ ਪਾਇਆ। ਅੱਜ ਵੀ 4161 ਮਾਸਟਰ ਕੇਡਰ ਦੇ ਅਧਿਆਪਕ ਸਿੱਖਿਆ ਵਿਭਾਗ ਦੀਆਂ ਰਾਹਾਂ ਤੱਕ ਰਹੇ ਹਨ ਕਿ ਸਾਨੂੰ ਕਦ ਬਣਦੀ ਤਨਖਾਹ ਦਾ ਨੋਟੀਫਿਕੇਸ਼ਨ ਯਾਰੀ ਹੋਵੇਗਾ । ਸੂਬਾ ਪ੍ਰਧਾਨ ਨੇ ਇਹ ਵੀ ਦੱਸਿਆ ਕੇ ਮਾਸਟਰ ਕੇਡਰ ਦੇ ਬਹੁਤ ਸਾਰੇ ਅਧਿਆਪਕ ਸਾਥੀ ਜੋਆਇੰਨ ਕਰਨ ਤੋ ਪਹਿਲਾ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਆਏ ਸਨ ਕਿਉਕਿ ਸਿੱਖਿਆ ਵਿਭਾਗ ਨੇ ਜੋਆਇੰਨ ਕਰਵਉਣ ਤੋ ਪਹਿਲਾ ਅਧਿਆਪਕ ਸਾਥੀਆਂ ਤੋ ਕਿਸੇ ਹੋਰ ਵਿਭਾਗ, ਜਿੱਥੇ ਉਹ ਨੌਕਰੀ ਕਰ ਰਹੇ ਸੀ, ਤੇ ਉਹਨਾਂ ਤੋਂ ਅਸਤੀਫ਼ਾ ਮੰਗਿਆ ਸੀ ਅਤੇ ਨਾਲ ਹੀ ਕਿਹਾ ਸੀ ਕਿ ਤੁਹਾਡੀ ਤਨਖ਼ਾਹ 9 ਮਈ 2023 ਤੋ ਹੀ ਸ਼ੁਰੂ ਹੋ ਗਈ ਹੈ ਪਰ ਅਫ਼ਸੋਸ 4161 ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਦੁਆਰਾ ਵਾਰ ਵਾਰ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਨਾਲ ਕੀਤੀਆਂ ਮੀਟਿੰਗ ਅੱਜ ਤੱਕ ਬੇਸਿੱਟਾ ਰਹੀਆਂ ਅਤੇ ਸਿੱਖਿਆ ਮੰਤਰੀ ਅਤੇ ਸਿਖਿਆ ਵਿਭਾਗ ਦੇ  9 ਮਈ ਦੀ ਤਨਖ਼ਾਹ ਦੇਣ ਲਈ ਕੀਤੇ ਵਾਅਦੇ ਸਿਰਫ ਲਾਰੇ ਹੀ ਨਿਕਲੇ ਤੇ ਇਸ ਤੋਂ ਇਲਾਵਾ ਆਗੂਆਂ ਨੇ ਕਿਹਾ ਕਿ ਜਨਵਰੀ 2023 ਵਿਚ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਨਿਯੁਕਤੀ ਪੱਤਰ ਦਿੱਤੇ ਗਏ ਸਨ ਓਹਨਾ ਨੇ ਕਿਹਾ ਸੀ ਕਿ ਮਾਸਟਰ ਕੇਡਰ ਦੇ ਅਧਿਆਪਕਾਂ  ਨੂੰ ਘਰ ਤੋਂ ਬਹੁਤਾ ਦੂਰ ਸਟੇਸ਼ਨ ਨਹੀਂ ਦਿੱਤੇ ਜਾਣਗੇ ਪਰ ਜਦੋਂ ਸਕੂਲ ਦਿੱਤੇ ਗਏ ਤਾਂ ਬਹੁਤ ਸਾਰੇ ਅਧਿਆਪਕਾਂ ਨੂੰ ਓਹਨਾ ਦੇ ਘਰਾਂ ਤੋਂ ਤਕਰੀਬਨ 200 ਤੋ 300 ਕਿਲੋਮੀਟਰ ਦੂਰ ਸਟੇਸ਼ਨ ਦਿੱਤੇ ਗਏ ਤੇ ਨਾਲ ਹੀ ਯੂਨੀਅਨ ਦੇ ਆਗੂਆਂ ਨੇ ਸਿੱਖਿਆ ਮੰਤਰੀ  ਨੂੰ ਮੰਗ ਕੀਤੀ ਹੈ ਕਿ 4161 ਮਾਸਟਰ ਕੇਡਰ ਨੂੰ ਵੀ ਹੋ ਰਹੀਆਂ ਬਦਲੀਆਂ ਵਿਚ ਸਪੈਸ਼ਲ ਮੌਕਾ ਦਿੱਤਾ ਜਾਵੇ ਤਾਂ ਜੋ 4161 ਮਾਸਟਰ ਕੇਡਰ ਦੇ ਅਧਿਆਪਕ ਵੀ ਅਪਣੇ ਜਿਲਿਆਂ ਚ ਆ  ਸਕਣ ਤੇ ਆਗੂਆਂ ਨੇ ਸਿੱਖਿਆ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ 4161 ਕੇਡਰ ਨੂੰ 9 ਮਈ  ਦੀ ਤਨਖ਼ਾਹ ਅਤੇ ਬਦਲੀਆਂ ਦਾ ਮੌਕਾ ਦੇਣ ਲਈ ਸਿੱਖਿਆ ਵਿਭਾਗ ਵਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ 28 ਜੁਲਾਈ ਦਿਨ ਐਤਵਾਰ ਨੂੰ ਅਨੰਦਪੁਰ ਸਾਹਿਬ ਧਰਨਾ ਲਾਇਆ ਜਾਵੇਗਾ । ਇਸ ਸਮੇ ਯੂਨੀਅਨ ਦੇ ਆਗੂ ਭਾਰਤ ਭੂਸ਼ਨ,ਹਰਜਿੰਦਰ ਕੌਰ, ਮਨਿੰਦਰ   ਕੌਰ , ਹਰਦੀਪ ਕੌਰ , ਮਨਦੀਪ ਕੌਰ , ਤਜਿੰਦਰ ਕੌਰ , ਗੁਰਪ੍ਰੀਤ ਕੌਰ , ਸੰਤਰੋ ਦੇਵੀ, ਸੰਨੀ ਰਾਣਾ , ਹਰਪ੍ਰੀਤ ਸਿੰਘ , ਤਰਸੇਮ ਸਿੰਘ , ਰਵਿੰਦਰ ਸਿੰਘ , ਮਨਜੀਤ , ਮਨਜਿੰਦਰ ਮੋਗਾ ,ਜਤਿੰਦਰ ਸਿੰਘ ਪਟਿਆਲਾ , ਬਲਵਿੰਦਰ ਸਿੰਘ , ਰੋਹਿਤ, ਭੁਪਿੰਦਰ ਸਿੰਘ, ਮਾਨ ਮਾਨਸਾ, ਹਰਪ੍ਰੀਤ ਸਿੰਘ ,ਰੋਹਿਤ ਗਿਦੜਬਾਹਾ , ਜੌਂਟੀ , ਬਲਰਾਮ, ਸੁੱਖੀ , ਅਮਰਿੰਦਰ ਸਿੰਘ ਅਤੇ ਹੋਰ ਆਗੂ ਮੌਜੂਦ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਖੰਨਾ ਦੇ ਏਐਸ ਕਾਲਜ ਵਿੱਚ ਚੱਲੀਆਂ ਗੋਲੀਆਂ,ਕਾਲਜ ਦਾ ਇੱਕ ਮੁਲਾਜ਼ਮ ਜ਼ਖਮੀ, ਪੈਟਰੋਲ ਪੰਪ ਵੀ ਲੁੱਟਿਆ
Next articleਪੈਰਿਸ ਓਲੰਪਿਕ: ਭਾਰਤ ਨੂੰ ਅੱਜ ਮਿਲ ਸਕਦੇ ਹਨ 3 ਮੈਡਲ, ਜਾਣੋ ਕਿਵੇਂ ਰਹੇਗਾ ਪੂਰੇ ਦਿਨ ਦਾ ਸ਼ੈਡਿਊਲ