HOME ਲੋੜ ਹੈ ਨੌਜਵਾਨੀ ਨੂੰ ਵਿਸ਼ਵ , ਦੇਸ਼ ,ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਪ੍ਰਤੀ...

ਲੋੜ ਹੈ ਨੌਜਵਾਨੀ ਨੂੰ ਵਿਸ਼ਵ , ਦੇਸ਼ ,ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋਣ ਦੀ

1
ਸੰਜੀਵ ਸਿੰਘ ਸੈਣੀ
  (ਸਮਾਜ ਵੀਕਲੀ)  ਜ਼ਿੰਦਗੀ ਖ਼ੂਬਸੂਰਤ ਹੈ। ਸਾਨੂੰ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਨਣਾ ਚਾਹੀਦਾ ਹੈ। ਮਾਂ-ਬਾਪ ਦੇ ਕਿੰਨੇ ਹੀ ਅਰਮਾਨ ਹੁੰਦੇ ਹਨ ਕਿ ਕੱਲ ਨੂੰ ਉਹਨਾਂ ਦੀ ਔਲਾਦ ਪੜ੍ਹ ਲਿਖ ਕੇ ਸਮਾਜ ਦਾ ਨਾਂਅ ਰੌਸ਼ਨ ਕਰੇ। ਸਮਾਜ ਲਈ ਵਧੀਆ ਕੰਮ ਕਰੇ ਤਾਂ ਜੋ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋਵੇ। ਵਿਚਾਰਨ ਵਾਲੀ ਗੱਲ ਹੈ ਤਕਰੀਬਨ ਕੁਝ ਸਮੇਂ ਤੋਂ ਨੌਜਵਾਨ ਪੀੜ੍ਹੀ ਕੁਰਾਹੇ ਪੈ ਗਈ ਹੈ । ਪੱਛਮੀ ਸੱਭਿਅਤਾ ਦਾ ਬਹੁਤ ਜ਼ਿਆਦਾ ਬੋਲ-ਬਾਲਾ ਹੈ। ਨੌਜ਼ਵਾਨੀ ਰਸਾਤਲ ਵੱਲ ਲਗਾਤਾਰ ਵੱਧ ਰਹੀ ਹੈ। ਨੌਜ਼ਵਨੀ ਭੈੜੀਆਂ ਆਦਤਾਂ ਦਾ ਸ਼ਿਕਾਰ ਹੋ ਚੁੱਕੀ ਹੈ। ਬੰਗਲਾਦੇਸ਼ ਵਿੱਚ ਉਥੋਂ ਦੇ ਨੌਜਵਾਨਾਂ ਨੇ ਆਪਣੇ ਦੇਸ਼ ਦੀ ਸੰਸਦ ਅਤੇ ਪ੍ਰਧਾਨ ਮੰਤਰੀ ਨਿਵਾਸ ਅੰਦਰ  ਜੋ ਸ਼ਰਮਨਾਕ ਕੰਮ ਕੀਤਾ, ਉਹ ਬਹੁਤ ਹੀ ਨਿੰਦਣਯੋਗ ਹੈ। ਕਾਨੂੰਨ ਆਪਣੇ ਹੱਥ ਵਿੱਚ ਲੈਣ ਦਾ ਕਿਸੇ ਵੀ ਦੇਸ਼ ਦੇ ਨੌਜਵਾਨ ਨੂੰ ਕੋਈ ਵੀ ਹੱਕ ਨਹੀਂ ਹੈ। ਇਸ ਸਮੇਂ ਵਿਸ਼ਵ ਵਿੱਚ ਹਿੰਸਕ ਅੰਦੋਲਨਾਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਬਹੁਤ ਜ਼ਿਆਦਾ ਹੋ ਗਈ ਹੈ। ਨੌਜਵਾਨ ਉਸ ਮੁਲਕ ਦਾ ਸਰਮਾਇਆ ਹੁੰਦੇ ਹਨ।
ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬੂਲਟ ਮੋਟਰਸਾਇਕਲ ਤੇ ਚਾਰ- ਚਾਰ ਬੰਦੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ, ਖੁੱਲ੍ਹੇ ਸਾਈਲੈਂਸਰ ਨਾਲ ਪਟਾਖੇ ਫੋੜਦੇ ਆਮ ਦੇਖੇ ਜਾ ਸਕਦੇ ਹਨ। ਜਦੋਂ ਰਾਹਗੀਰ ਕੋਈ ਜਾ ਰਿਹਾ ਹੁੰਦਾ ਹੈ ਤਾਂ ਅਜਿਹੇ ਸ਼ਰਾਰਤੀ ਨੌਜਵਾਨ ਬੁੱਲਟ ਤੇ ਪਟਾਖੇ ਫੋੜਦੇ ਹਨ ਤਾਂ ਇਹਨਾਂ ਦੀ ਤੇਜ਼ ਆਵਾਜ਼ ਕਰਕੇ ਉਹ ਘਬਰਾ ਜਾਂਦਾ ਹੈ। ਕਈ ਵਾਰ ਉਹ ਬੇਹੋਸ਼ ਹੋ ਕੇ ਡਿੱਗ ਜਾਂਦਾ ਹੈ। ਅਜਿਹੀਆਂ ਖ਼ਬਰਾਂ ਆਮ ਸੁਣਦੇ ਹਾਂ। ਕਈ ਵਾਰ ਤਾਂ ਅਜਿਹਾ ਦੇਖਣ ਨੂੰ ਵੀ  ਆਉਂਦਾ ਹੈ ਜਦੋਂ ਪੁਲਿਸ ਮੁਲਾਜ਼ਮ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਹੁੰਦੇ ਹਨ, ਤਾਂ ਅਜਿਹੇ ਸ਼ਰਾਰਤੀ ਨੌਜਵਾਨ ਜਿਨ੍ਹਾਂ ਕੋਲ ਗੱਡੀ ਦੇ ਪੇਪਰ ਜਾਂ ਡਰਾਈਵਿੰਗ ਲਾਇਸੰਸ ਬਿਲਕੁਲ ਵੀ ਨਹੀਂ ਹੁੰਦਾ। ਅਜਿਹੇ ਨੌਜਵਾਨ ਆਪਣਾ  ਵ੍ਹੀਕਲ ਬਿਲਕੁਲ  ਵੀ ਨਹੀਂ ਰੋਕਦੇ, ਸਗੋਂ ਪੁਲਿਸ ਆਲਿਆਂ ਦੇ ਉੱਪਰ ਹੀ ਚੜ੍ਹਾ ਕੇ ਉਨ੍ਹਾਂ ਨੂੰ ਜ਼ਖਮੀ ਕਰਨ ਦੀਆਂ ਖ਼ਬਰਾਂ ਅਸੀਂ ਆਮ ਸੁਣੀਆਂ ਹਨ । ਜਦੋਂ ਕਈ ਵਾਰ ਅਜਿਹੇ ਸ਼ਰਾਰਤੀ ਪੁਲੀਸ ਦੇ ਅੜਿੱਕੇ ਚੜ੍ਹ ਜਾਂਦੇ ਹਨ ਤਾਂ ਪੁਲਿਸ ਇਨ੍ਹਾਂ ਦਾ ਚਾਲਾਨ ਕੱਟਦੀ ਹੈ ਤੇ ਵਹੀਕਲਾਂ ਨੂੰ ਆਪਣੇ ਕਾਬੂ ਵਿੱਚ ਵੀ ਲੈ ਲੈਂਦੀ ਹੈ ।ਮਾਰਚ ਮਹੀਨੇ ਹੋਲੀ ਦਾ ਤਿਉਹਾਰ ਲੰਘ ਕੇ ਗਿਆ ਹੈ। ਪਤਾ ਨਹੀਂ
 ਪੁਲਿਸ ਨੇ ਕਿੰਨੇ ਹਜ਼ਾਰਾਂ ਚਲਾਨ ਕੱਟੇ ਹੋਣੇ, ਜਿਨ੍ਹਾਂ ਨੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ । ਫ਼ਿਰ ਵੀ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਅਕਲ ਨਹੀਂ ਆਈ ਹੋਣੀ।ਹਾਲ ਹੀ  ਵਿੱਚ ਫਗਵਾੜਾ ਵਿਖੇ ਟੋਚਨ ਮੁਕਾਬਲੇ ਵਿੱਚ ਕਈ ਲੋਕ ਜ਼ਖਮੀ ਹੋ ਗਏ। ਪਾਬੰਦੀ ਹੋਣ ਦੇ ਬਾਵਜੂਦ ਵੀ ਟਰੈਕਟਰਾਂ ਦੀਆਂ ਰੇਸਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ। ਇਹ ਕੋਈ ਪਹਿਲਾਂ ਕੇਸ ਨਹੀਂ ਹੈ। ਕੁੱਝ ਕੁ ਮਹੀਨੇ ਪਹਿਲਾਂ ਵੀ ਟਰੈਕਟਰ ਰੇਸ ਮੁਕਾਬਲੇ ਵਿੱਚ ਨੌਜਵਾਨ ਦੀ ਮੌਤ ਹੋ ਚੁੱਕੀ ਸੀ।ਪੰਜ ਕੁ ਮਹੀਨੇ ਪਹਿਲਾਂ  ਪੰਜਾਬ ਵਿੱਚ ਤਿੰਨ-ਚਾਰ ਅਜਿਹੀਆਂ ਵਾਰਦਾਤਾਂ ਹੋਈਆਂ, ਜਿਸ ਨੇ ਸਾਰਿਆਂ ਨੂੰ ਹੀ ਡਰਾ ਦਿੱਤਾ। ਅਜਨਾਲਾ ਥਾਣੇ ਤੇ ਪੁਲਿਸ ਨਾਲ ਕੀਤੀ ਗਈ ਮਾਰ ਕੁਟਾਈ, ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਸਾਹਿਬ ਵਿਖੇ ਸਥਾਨਕ ਵਸਨੀਕਾਂ ਨਾਲ ਪੱਥਰਬਾਜ਼ੀ, ਤੇ  ਖ਼ਾਲਸਾ ਦੀ ਧਰਤੀ ਸੀ਼੍ ਆਨੰਦਪੁਰ ਸਾਹਿਬ ਵਿਖੇ ਕਨੇਡਾ ਤੋਂ ਆਏ ਨੌਜਵਾਨ ਦਾ ਹੋਇਆ ਕਤਲ।  ਆਨੰਦਪੁਰ ਸਾਹਿਬ ਵਾਲੀ ਘਟਨਾ ਦਾ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਤੇ ਕੀ ਅਸਰ ਪਿਆ ਹੋਣਾ।ਸੋਚਣ ਵਾਲੀ ਗੱਲ ਹੈ।ਟਰੈਕਟਰਾਂ ਉੱਪਰ 15 ਤੋਂ 20 ਨੌਜਵਾਨ ਉੱਚੀ ਅਵਾਜ਼ ਵਿੱਚ ਭੜਕੀਲੇ ਗਾਣੇ ਲਗਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਆਮ ਦੇਖੇ ਜਾ ਸਕਦੇ ਹਨ। ਸੜਕਾਂ ਤੇ ਅਸੀਂ ਆਮ ਦੇਖਦੇ ਹਾਂ ਕਿ ਟਰੈਕਟਰਾਂ ਤੇ ਇੰਨੀ ਉੱਚੀ ਅਵਾਜ਼ ਵਿੱਚ ਗਾਣੇ ਚਲਾ ਕੇ ਆਪਣੀ ਮਸਤੀ ਕਰ ਰਹੇ ਹੁੰਦੇ ਹਨ । ਕਈ ਵਾਰ ਅਣਸੁਖਾਵੀਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਮਾਂ-ਬਾਪ ਆਪਣੀ ਔਲਾਦ ਨੂੰ ਕਹਿਣ ਤੋਂ ਡਰਦੇ ਹਨ। ਜੇ ਉਹ ਆਪਣੇ ਬੱਚਿਆ ਨੂੰ ਰੋਕਦੇ ਟੋਕਦੇ ਹਨ ਤਾਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਵਿੱਚ ਸ਼ਹਿਣਸ਼ੀਲਤਾ ਬਿਲਕੁਲ ਵੀ ਨਹੀ ਹੈ। ਗ਼ਲਤ ਕਦਮ ਚੁੱਕਦੇ ਨੇ। ਅਜਿਹੇ ਸ਼ਰਾਰਤੀ ਨੌਜਵਾਨ ਆਪਣੇ ਮਾਂ ਪਿਓ ਦਾ ਨਾਂ  ਬਦਨਾਮ ਕਰਨ ਤੇ ਲੱਗੇ ਹੋਏ ਹਨ। ਮਾਂ-ਬਾਪ ਦੇ ਅੱਗੇ ਬੋਲਦੇ ਹਨ।ਮਾਰ ਕੁਟਾਈ ਤੱਕ ਕਰਦੇ ਹਨ। ਕਈ ਮਾਂ-ਪਿਉ ਤਾਂ ਆਪ ਕਹਿੰਦੇ ਹਨ ਕਿ ਅਸੀਂ ਤਾਂ ਆਪਣੀ ਅਜਿਹੀ ਔਲਾਦ ਤੋਂ ਬੇਔਲਾਦ ਚੰਗੇ ਸਨ। ਪਿੱਛੇ ਜਿਹੇ ਮੇਰਾ ਦੋ ਕੁ ਮਹੀਨੇ ਪਹਿਲਾਂ ਲੇਖ ਬਜ਼ੁਰਗਾਂ ਸੰਬੰਧੀ ਛਪਿਆ ਸੀ, ਤਕਰੀਬਨ ਮੈਨੂੰ ਕਈ ਫ਼ੋਨ ਆਏ। ਮਾਂ ਬਾਪ ਕਹਿ ਰਹੇ ਸਨ ਕਿ ਸਾਡੀ ਔਲਾਦ  ਨੇ ਸਾਡਾ ਜਿਊਣਾ ਦੁੱਭਰ ਤੱਕ ਕਰ ਰੱਖਿਆ ਹੈ। ਨਸ਼ੇ ਕਰਦੇ ਹਨ। ਜੇ ਇਹਨਾਂ ਨੂੰ ਰੋਕਦੇ ਹਨ ਤਾਂ ਸਾਨੂੰ ਮਾਰ ਕਟਾਈ ਵੀ ਕਰਦੇ ਹਨ। ਨਸ਼ਿਆਂ ਦੀ ਭਰਪਾਈ ਲਈ ਘਰ ਦਾ ਸਮਾਨ ਤੱਕ ਵੇਚ ਦਿਤਾ ।ਇੱਕ ਮਾਂ ਨੇ ਇਹ ਦੱਸਿਆਂ। ਗੱਲਾਂ ਸੁਣ ਕੇ ਮੇਰਾ ਸਰੀਰ ਕੰਬ ਗਿਆ। ਸੋਚੋ ਜਿਹੜੇ ਮਾਂ-ਬਾਪ ਕਿੰਨੀਆਂ ਤੰਗੀਆਂ ਕੱਟ ਕੇ ਤੁਹਾਨੂੰ ਪੜ੍ਹਾਉਂਦੇ ਲਿਖਾਉਂਦੇ  ਹਨ, ਅੱਜ ਤੁਸੀਂ ਉਹਨਾਂ ਦੇ ਗੱਲ ਵਿੱਚ ਅਗੂਠਾ ਦੇ ਰਹੇ ਹੋ। ਘਰ ਵਿਚ ਕਿਸੇ ਦੀ ਇੱਜ਼ਤ ਨਹੀਂ ਕਰਦੇ। ਛੋਟੇ  ਵੱਡੇ ਦਾ ਖਿਆਲ ਨਹੀਂ ਰੱਖਦੇ  ਰੱਖਦੇ।
  ਹਾਲ ਹੀ ਵਿਚ ਖ਼ਬਰ ਪੜ੍ਹੀ ਕਿ ਇੱਕ ਹੀ ਪਿੰਡ ਦੇ 18 ਸਾਲ ਦੇ ਨੌਜਵਾਨਾਂ ਨੇ ਚਿੱਟੇ ਦਾ ਟੀਕਾ ਲਗਾਇਆ।  ਚਿੱਟੇ ਨੇ ਪੰਜਾਬ ਦੀ ਜਵਾਨੀ ਖ਼ਤਮ ਕਰ ਦਿੱਤੀ ਹੈ। ਨੌਜਵਾਨ ਭੈੜੀਆਂ ਆਦਤਾਂ ਦਾ ਸ਼ਿਕਾਰ ਹੋ ਰਹੇ ਹਨ। ਅਕਸਰ ਚੋਰੀ ਦੀਆਂ ਵਾਰਦਾਤਾਂ ਵਿਚ ਅਜਿਹੇ ਸ਼ਰਾਰਤੀ ਨੌਜਵਾਨ ਆਮ ਫੜੇ ਜਾਂਦੇ ਹਨ। ਪੜ੍ਹਾਈ ਲਿਖਾਈ ਦਾ ਇਨ੍ਹਾਂ ਤੇ ਬਿਲਕੁਲ ਵੀ ਅਸਰ ਨਹੀਂ ਹੁੰਦਾ।ਅਕਸਰ ਕਾਲਜਾਂ ,ਯੂਨੀਵਰਸਿਟੀਆਂ ਵਿੱਚ ਵੀ ਜਦੋਂ ਅਜਿਹੇ ਸ਼ਰਾਰਤੀ ਨੌਜਵਾਨ ਜਾਂਦੇ ਹਨ, ਤਾਂ ਉਥੇ ਵੀ ਅਜਿਹੇ ਨੌਜਵਾਨ ਲੜਾਈ ਦਾ ਕਾਰਨ ਬਣਦੇ ਹਨ। ਇਨ੍ਹਾਂ ਤੇ ਫ਼ਿਰ ਯੂਨੀਵਰਸਿਟੀ ਵੱਲੋਂ ਕੇਸ ਦਰਜ ਕਰਵਾਏ ਜਾਂਦੇ ਹਨ। ਹੁੱਲੜਬਾਜ਼ੀ ਕਰਦੇ ਹਨ। ਗਲਤ ਸ਼ਬਦਾਂ ਦੀ ਵਰਤੋਂ ਕਰਦੇ ਹਨ।ਅਜਿਹੇ ਸ਼ਰਾਰਤੀ ਨੌਜਵਾਨਾਂ ਨੂੰ ਆਪਣੇ ਧਾਰਮਿਕ ਇਤਿਹਾਸ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੁੰਦੀ ਹੈ। ਹੁੱਲੜਬਾਜ਼ੀ ਕਰਦੇ ਅਜਿਹੇ ਨੌਜਵਾਨ ਸਾਰਿਆਂ ਲਈ ਪਰੇਸ਼ਾਨੀ ਖੜੀ ਕਰ ਰਹੇ ਹਨ। ਹੇਮਕੁੰਟ ਸਾਹਿਬ ਦੀ ਜਦੋਂ ਤੀਰਥ ਯਾਤਰਾ ਸ਼ੁਰੂ ਹੁੰਦੀ ਹੈ ,ਤਾਂ ਮੋਟਰਸਾਈਕਲਾਂ ਤੇ ਹੁੱਲੜਬਾਜ਼ੀ ਕਰਦੇ ਅਜਿਹੇ ਸ਼ਰਾਰਤੀ ਨੌਜਵਾਨ ਆਮ ਦੇਖੇ ਜਾ ਸਕਦੇ ਹਨ। ਧਾਰਮਿਕ ਸਥਾਨਾਂ ਵੱਲ ਜਾ ਕੇ ਵੀ ਇਹ ਨੌਜਵਾਨ ਆਪਣੇ ਸੂਬੇ ਦਾ ਨਾਂ ਬਦਨਾਮ ਕਰਨ ਤੇ ਲੱਗੇ ਹੋਏ ਹਨ। ਗਲਤ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ।ਹਾਲਾਂਕਿ ਹੁੱਲੜਬਾਜ਼ਾਂ ਨੂੰ ਪੁਲਿਸ ਪ੍ਰਸ਼ਾਸ਼ਨ ਵੱਲੋਂ ਹਿਰਾਸਤ ਵਿੱਚ ਵੀ ਲਿਆ ਜਾਂਦਾ ਹੈ। ਪੁਲਿਸ ਪ੍ਰਸ਼ਾਸਨ ਆਪਣੀ ਜ਼ਿਮੇਵਾਰੀ ਬਹੁਤ ਇਮਾਨਦਾਰੀ ਨਾਲ ਨਿਭਾਅ ਰਿਹਾ ਹੈ। ਧਾਰਮਿਕ ਤੇ ਆਮ ਮੇਲਿਆਂ ਵਿੱਚ ਲੜਾਈ ਝਗੜਾ ,ਕਤਲ,ਲੁੱਟ ਖੋਹ ਜਿਹੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਧਾਰਮਿਕ ਸਥਾਨਾਂ ਵੱਲ ਜਾਂਦੇ ਅਜਿਹੇ ਨੌਜਵਾਨ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਕਈ ਵਾਰ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਕਿੰਨਾ ਚੰਗਾ ਹੋਵੇ ਜੇ ਅਜਿਹੀਆਂ ਭੈੜੀ ਹਰਕਤਾਂ ਨਾ ਕੀਤੀਆਂ ਜਾਣ । ਕਿਸੇ ਵੀ ਤਰ੍ਹਾਂ ਦੀ ਤਬਦੀਲੀ ਲਈ ਨੌਜਵਾਨਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਕਿਸੇ ਵੀ ਬੁਰਾਈ ਦੇ ਖ਼ਿਲਾਫ਼ ਜੇ ਨੌਜਵਾਨ ਡੱਟ ਕੇ ਖੜੇ ਹੋ ਜਾਣ ਤਾਂ ਦਹੇਜ ,ਭ੍ਰਿਸ਼ਟਾਚਾਰ, ਭਰੂਣ ਹੱਤਿਆ, ਵਾਤਾਵਰਣ ,ਜਬਰ ਜਨਾਹ  ਆਦਿ ਕੁਰੀਤੀਆਂ ਖ਼ਤਮ ਹੋ ਸਕਦੀਆਂ ਹਨ।ਨੌਜਵਾਨੀ ਨੂੰ ਅੱਜ ਬਚਾਉਣ ਦੀ ਲੋੜ ਹੈ। ਮਾਪਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ, ਵਧੀਆ ਸਿੱਖਿਆ ਜਰੂਰ ਦੇਣ।
ਸੰਜੀਵ ਸਿੰਘ ਸੈਣੀ, ਮੋਹਾਲੀ 7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਜੇ ਕੁਮਾਰ ਐਸ ਐਸ ਮਾਸਟਰ ਸੇਵਾ ਮੁਕਤੀ ਸੰਬੰਧੀ ਸਮਾਗਮ ਕਰਵਾਇਆ 
Next articleਜਲੰਧਰ, ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ਵਿੱਚ ਸਵੇਰੇ ਧਮਾਕੇ, ਘਰਾਂ ਦੇ ਸ਼ੀਸ਼ੇ ਟੁੱਟੇ, ਰੈੱਡ ਅਲਰਟ ਨਾਲ ਐਡਵਾਈਜ਼ਰੀ ਜਾਰੀ