HOME ਕਰਨਵੀਰ ਕਟਾਰੀਆ ਯੂਥ ਆਗੂ ਨੇ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਦਾ ਕੀਤਾ ਤਿੱਖਾ...

ਕਰਨਵੀਰ ਕਟਾਰੀਆ ਯੂਥ ਆਗੂ ਨੇ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਦਾ ਕੀਤਾ ਤਿੱਖਾ ਵਿਰੋਧ

5
ਬਲਾਚੌਰ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਾਬਕਾ ਗ੍ਰਹਿ ਮੰਤਰੀ ਸ. ਬੂਟਾ ਸਿੰਘ ਜੀ ਸਮੇਤ ਸਮੂਹ ਦਲਿਤ ਭਾਈਚਾਰੇ ਦੇ ਘੋਰ ਅਪਮਾਨ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੈਬਿਨੇਟ ਮੰਤਰੀ ਸ. ਹਰਪਾਲ ਸਿੰਘ ਚੀਮਾ ਜੀ ਦੀ ਅਗਵਾਈ ਹੇਠ ਕਾਂਗਰਸ ਦੇ ਤਰਨਤਾਰਨ ਦਫ਼ਤਰ ਦੇ ਬਾਹਰ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਰੋਸ ਪ੍ਰਦਰਸ਼ਨ ਵਿੱਚ ਯੂਥ ਆਗੂ ਕਰਨਵੀਰ ਕਟਾਰੀਆ ਆਪਣੀ ਟੀਮ ਸਮੇਤ ਸਰਗਰਮ ਹਿੱਸਾ ਲੈਂਦੇ ਹੋਏ ਮੌਜੂਦ ਰਹੇ ਅਤੇ ਕਾਂਗਰਸ ਪਾਰਟੀ ਵੱਲੋਂ ਦਲਿਤ ਭਾਈਚਾਰੇ ਨਾਲ ਕੀਤੇ ਅਪਮਾਨ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।ਸਮੂਹ ਆਗੂਆਂ ਨੇ ਕਾਂਗਰਸ ਪਾਰਟੀ ਤੋਂ ਇਸ ਘਿਨਾਉਣੀ ਹਰਕਤ ਲਈ ਜਨਤਕ ਮੁਆਫ਼ੀ ਮੰਗਣ ਅਤੇ ਰਾਜਾ ਵੜਿੰਗ ਨੂੰ ਤੁਰੰਤ ਪਾਰਟੀ ‘ਚੋਂ ਬਾਹਰ ਕੱਢਣ ਦੀ ਮੰਗ ਕੀਤੀ। ਸਵ. ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਦੇ ਖ਼ਿਲਾਫ਼ ਭੱਦੀ ਸ਼ਦਬਾਵਲੀ ਵਰਤਣ ਵਾਲੇ ਰਾਜਾ ਵੜਿੰਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।ਉਨ੍ਹਾਂ ਕਾਂਗਰਸ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੋਂ ਮੰਗ ਕੀਤੀ ਕਿ ਦਲਿਤਾਂ ਪ੍ਰਤੀ ਅਜਿਹੀ ਮਾੜੀ ਸੋਚ ਰੱਖਣ ਵਾਲੇ ਨੂੰ ਤੁਰੰਤ ਪਾਰਟੀ ਵਿਚੋਂ ਕੱਢਿਆ ਜਾਵੇ। ਨਾਲ ਹੀ ਉਨ੍ਹਾਂ ਦਲਿਤ ਭਾਇਚਾਰੇ ਨੂੰ ਆਉਂਦੀ 11 ਨਵੰਬਰ ਨੂੰ ਤਰਨਤਾਰਨ ਜ਼ਿਮਨੀ ਚੋਣਾਂ ‘ਚ ਕਾਂਗਰਸ ਨੂੰ ਉਸਦੀ ਅਸਲੀ ਜਗ੍ਹਾ ਦਿਖਾਉਣ ਦੀ ਅਪੀਲ ਕੀਤੀ।ਇਸ ਮੌਕੇ ਹਲਕਾ ਯੂਥ ਪ੍ਰਧਾਨ ਕਰਨਵੀਰ ਕਟਾਰੀਆ, ਸਤਨਾਮ ਸਿੰਘ ਸਰਪੰਚ, ਪਵਨ ਕੁਮਾਰ, ਕੁਲਦੀਪ ਕੁਮਾਰ  ਹਲਕਾ ਪ੍ਰਧਾਨ ਐੱਸ ਸੀ ਵਿੰਗ  , ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ,ਹਰਮਨ ਸਿੰਘ,ਮਨਜੀਤ ਬਾਬਾ ,ਭੁਪਿੰਦਰ ਸਿੰਘ ਲੱਕੀ, ਕਮਲਜੀਤ,ਆਦਿ ਹਾਜਰ ਸਨ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੀ ਜਨਮਦਿਨ ਤੇ ਪੌਧਾਰੋਪਣ ਮੁਹਿੰਮ ਤਹਿਤ ਲਗਾਏ ਬੂਟੇ*
Next articleਆਧੁਨਿਕ ਸਮਿਆਂ ਵਿੱਚ ਅਧਿਆਤਮਿਕਤਾ