HOME *ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੀ ਜਨਮਦਿਨ ਤੇ ਪੌਧਾਰੋਪਣ ਮੁਹਿੰਮ ਤਹਿਤ ਲਗਾਏ ਬੂਟੇ*

*ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੀ ਜਨਮਦਿਨ ਤੇ ਪੌਧਾਰੋਪਣ ਮੁਹਿੰਮ ਤਹਿਤ ਲਗਾਏ ਬੂਟੇ*

ਨਵਾਂਸ਼ਹਿਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) *ਹਰ ਜਨਮਦਿਨ ’ਤੇ ਇਕ ਬੂਟਾ*, ਇਸ ਸੰਕਲਪ ਨਾਲ ਐਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਜਨਮਦਿਨ ’ਤੇ ਪੌਧਾਰੋਪਣ” ਦੇ ਤਹਿਤ ਫੋਕਲ ਪੌਇੰਟ ਨਿਵਾਸੀ ਵਿਜੇ ਨੇ ਆਪਣੇ ਜਨਮਦਿਨ ਮੌਕੇ ਚੰਡੀਗੜ੍ਹ ਰੋਡ ਵਿਖੇ ਸਥਿਤ ਪਾਰਕ ਵਿੱਚ ਬੂਟੇ ਲਗਾ ਕੇ ਜਨਮਦਿਨ ਮਨਾਇਆ। ਇਸ ਰਾਹੀਂ ਓਹਨਾਂ ਨੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੰਦਿਆਂ ਸਮਾਜ ਨੂੰ ਪ੍ਰੇਰਿਤ ਕੀਤਾ ਕਿ ਹਰ ਖੁਸ਼ੀ ਨੂੰ ਹਰਿਆਲੀ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਨੇ ਕਿਹਾ ਕਿ ਰੁੱਖ  ਸਾਡੇ ਜੀਵਨ ਦੇ ਸੱਚੇ ਆਧਾਰ ਹਨ। ਬਿਨਾਂ ਇਨ੍ਹਾਂ ਦੇ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਅੱਜ ਲਗਾਇਆ ਹਰ ਬੂਟਾ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਕੀਮਤੀ ਤੋਹਫ਼ਾ ਹੈ, ਜੋ ਸਾਲਾਂ ਤੱਕ ਆਕਸੀਜਨ ਦੇ ਕੇ ਜੀਵਨ ਨੂੰ ਸੰਜੀਵਨੀ ਦਿੰਦਾ ਰਹੇਗਾ। ਉਹਨਾਂ ਸਭ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਆਪਣੇ ਜਨਮਦਿਨ, ਵਰੇਗੰਢ ਜਾਂ ਹੋਰ ਖਾਸ ਮੌਕਿਆਂ ’ਤੇ ਘੱਟੋ-ਘੱਟ ਇਕ ਬੂਟਾ ਜ਼ਰੂਰ ਲਗਾਇਆ ਜਾਵੇ ਤੇ ਉਸਦੀ ਸੰਭਾਲ ਵੀ ਕੀਤੀ ਜਾਵੇ। ਵਿਜੇ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਬੂਟੇ ਸਾਡੇ ਸੱਚੇ ਮਿੱਤਰ ਹਨ, ਜੋ ਵੱਡੇ ਹੋ ਕੇ ਸਾਨੂੰ ਸ਼ੁੱਧ ਹਵਾ, ਛਾਂ ਤੇ ਜੀਵਨ ਦਿੰਦੇ ਹਨ। ਉਹਨਾਂ ਕਿਹਾ ਕਿ ਜੇ ਹਰ ਵਿਅਕਤੀ ਸਾਲ ਵਿੱਚ ਸਿਰਫ਼ ਇਕ ਬੂਟਾ ਵੀ ਲਗਾ ਕੇ ਉਸਦੀ ਦੇਖਭਾਲ ਕਰੇ, ਤਾਂ ਧਰਤੀ ਦਾ ਵਾਤਾਵਰਣ ਸਾਫ਼ ਤੇ ਸੁੰਦਰ ਬਣਾਇਆ ਜਾ ਸਕਦਾ ਹੈ। ਵਾਤਵਾਰਨ ਦੀ ਸੰਭਾਲ ਹੀ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਉਹਨਾਂ ਐਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਚਲਾਈ ਜਾ ਰਹੀ “ਜਨਮਦਿਨ ’ਤੇ ਪੌਧਾਰੋਪਣ” ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਨਾ ਸਿਰਫ਼ ਹਰਿਆਲੀ ਵਧਾਉਣ ਵੱਲ ਕਦਮ ਹੈ, ਸਗੋਂ ਸਮਾਜ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਇਕ ਮਜ਼ਬੂਤ ਸਾਧਨ ਵੀ ਬਣ ਰਹੀ ਹੈ। ਇਸ ਮੌਕੇ ਟੀਮ ਦੇ ਗ੍ਰੀਨ ਮੋਟੀਵੇਟਰ ਹਰਪ੍ਰੀਤ, ਕੁਲਵਿੰਦਰ ਸਿੰਘ, ਪਰਵਿੰਦਰ, ਸ਼ਮਸ਼ੇਰ, ਰਾਮ ਵਿਹਰ ਅਤੇ ਟੀਮ ਦੇ ਹੋਰ ਮੈਂਬਰ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਅਸੀਂ ਸਿਧਾਂਤਾਂ ਨਾਲ ਕਿੰਨਾ ਚੱਲੇ
Next articleਕਰਨਵੀਰ ਕਟਾਰੀਆ ਯੂਥ ਆਗੂ ਨੇ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਦਾ ਕੀਤਾ ਤਿੱਖਾ ਵਿਰੋਧ