
ਮਹਿਤਪੁਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਪੰਜਾਬ ਦੀ ਧਰਤੀ ਦਾ ਜੰਮਪਲ ਅਤੇ ਪੰਜਾਬ ਰਾਜ ਬਿਜਲੀ ਬੋਰਡ ਦਾ ਧਾਕੜ ਕਬੱਡੀ ਖਿਡਾਰੀ ਮਨਦੀਪ ਸਿੰਘ ਮੰਡਿਆਲਾ ਇਕ ਵਾਰ ਫਿਰ ਸੁਰਖੀਆਂ ਬਟੋਰਦਾ ਨਜ਼ਰ ਆਇਆ। ਸਬ ਆਫਿਸ ਪਰਜੀਆ ਕਲਾ ਵਿਖੇ ਬਤੌਰ ਕਲੈਰੀਕਲ ਯੋਬ ਕਰਨ ਵਾਲਾ ਇਹ ਨੋਜਵਾਨ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਮਹਿਤਪੁਰ ਨਜ਼ਦੀਕ ਪਿੰਡ ਮੰਡਿਆਲਾ ਦਾ ਜੰਮਪਲ ਅਤੇ ਮਾਤਾ ਮਨਜੀਤ ਕੌਰ ਅਤੇ ਪਿਤਾ ਅਜੈਬ ਸਿੰਘ ਦਾ ਫਰਜ਼ੰਦ ਪੰਜਾਬ ਰਾਜ ਬਿਜਲੀ ਬੋਰਡ ਦਾ ਹੋਣਹਾਰ ਕਰਮਚਾਰੀ ਅਤੇ ਉਘਾ ਕਬੱਡੀ ਖਿਡਾਰੀ ਮਨਦੀਪ ਸਿੰਘ (ਪੂਨੇ ) ਮਹਾਰਾਸ਼ਟਰ ਵਿਖੇ 47 ਵੇ ਆਲ ਇੰਡੀਆ ਕਬੱਡੀ ਟੂਰਨਾਮੈਂਟ ਦੀ ਟਰਾਫ਼ੀ ਫਸਟ ਜਿੱਤ ਕੇ ਪੰਜਾਬ ਰਾਜ ਬਿਜਲੀ ਬੋਰਡ ਦੇ ਨਾਮ ਕੀਤੀ। ਯਾਦ ਰਹੇ ਕਿ ਇਹ ਕਬੱਡੀ ਟੂਰਨਾਮੈਂਟ ਮਹਾਰਾਸ਼ਟਰ (ਪੂਨਾ) ਵਿਚ 6,7,8 ਮਈ 2026 ਵਿਚ ਹੋਈਆਂ। ਇਸ ਮੌਕੇ ਜਿਥੇ ਉਘੇ ਕਬੱਡੀ ਖਿਡਾਰੀ ਮਨਦੀਪ ਸਿੰਘ ਅਤੇ ਟੂਰਨਾਮੈਂਟ ਵਿਚ ਭਾਗ ਲੈਣ ਵਾਲੀ ਸਮੁਚੀ ਟੀਮ ਨੂੰ ਪੰਜਾਬ ਰਾਜ ਬਿਜਲੀ ਬੋਰਡ ਸਮੂਹ ਕਮੇਟੀ ਵੱਲੋਂ ਮੁਬਾਰਕਬਾਦ ਦਿੱਤੀ ਗਈ ਉਥੇ ਪੰਜਾਬ ਰਾਜ ਬਿਜਲੀ ਬੋਰਡ ਦੇ ਐਕਸੀਅਨ ਇੰਦਰਜੀਤ ਅਤੇ ਪਰਜੀਆ ਕਲਾ ਦੇ ਜੇ ਈ ਦਵਿੰਦਰ ਸਿੰਘ ਵੱਲੋਂ ਵੀ ਵਿਸ਼ੇਸ਼ ਤੌਰ ਤੇ ਮੁਬਾਰਕਾਂ ਦਿੱਤੀਆਂ ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਮਨਦੀਪ ਸਿੰਘ ਸਾਡੇ ਮਹਿਕਮੇ ਦਾ ਹੋਣਹਾਰ ਕਰਮਚਾਰੀ ਹੀ ਨਹੀਂ ਕਬੱਡੀ ਦਾ ਬਹੁਤ ਵੱਡਾ ਖਿਡਾਰੀ ਹੈ ਮਨਦੀਪ ਸਿੰਘ ਨੇ ਆਪਣੇ ਮਾਤਾ ਦੇ ਨਾਲ ਸਾਡੇ ਮਹਿਕਮੇ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਉਚੇਚੇ ਤੌਰ ਤੇ ਮਨਦੀਪ ਸਿੰਘ ਦੇ ਦੋਸਤਾਂ ਮਿੱਤਰਾਂ ਅਤੇ ਪ੍ਰਸ਼ੰਸਕਾਂ ਵੱਲੋਂ ਵੀ ਵਧਈਆ ਦਿੱਤੀਆਂ ਗਈਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



