ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਭਾਜਪਾ ਦੇ ਟਕਸਾਲੀ ਆਗੂ ਸਵ: ਰਾਜੇਸ਼ ਕੁਮਾਰ ਰਿਸ਼ੀ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਪੱਗੜੀ ਮੌਕੇ ਰਾਜਨੀਤਿਕ, ਸਮਾਜਿਕ, ਵਪਾਰਿਕ ਅਤੇ ਧਾਰਮਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਕਿਦਵਈ ਨਗਰ ਸਥਿਤ ਸ਼ਿਵ ਸ਼ਕਤੀ ਮੰਦਰ ਵਿਖੇ ਆਯੋਜਿਤ ਸ਼ੋਕ ਸਭਾ ਦੌਰਾਨ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟ ਕਰਨ ਲਈ ਪੰਜਾਬ ਭਾਜਪਾ ਦੇ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਵਿਧਾਇਕ
ਅਸ਼ੋਕ ਪਰਾਸ਼ਰ ਪੱਪੀ, ਦਿਨੇਸ਼ ਸਰਪਾਲ, ਚੌਧਰੀ ਯਸ਼ਪਾਲ, ਪਰਮਿੰਦਰ ਕਾਕਾ, ਗੁਰਦੀਪ ਸਿੰਘ ਨੀਟੂ, ਗੁਰਪ੍ਰੀਤ ਸਿੰਘ ਰਾਜੂ ਬਾਬਾ, ਦੀਪਕ ਜੌਹਰ, ਰਾਜੀਵ ਸ਼ਰਮਾ, ਹਿਮਾਂਸ਼ੂ ਕਾਲੜਾ, ਅਮਿਤ ਮਿੱਤਲ, ਸੰਜੇ ਖਟਕ, ਅਭਿਸ਼ੇਕ ਸ਼ਰਮਾ, ਅਸ਼ਵਨੀ ਟੰਡਨ, ਸੁਭਾਸ਼ ਭਾਟੀਆ, ਜਸਵੰਤ ਰਾਏ ਸਲਦੀ, ਰਵੀ ਬਾਹਰੀ, ਦੁਸ਼ਯੰਤ ਧਵਨ, ਨਿਤਿਨ ਬੱਤਰਾ, ਅੰਕਿਤ ਬੱਤਰਾ, ਰਵੀ ਬੱਤਰਾ, ਗੌਰਵਜੀਤ ਸਿੰਘ ਗੋਰਾ, ਸਿਮਰਨਜੀਤ ਸਿੰਘ ਸਿਮੂ, ਪੂਨਮ ਰਤੜਾ, ਮੁਕੇਸ਼ ਖੱਤਰੀ, ਅਮਿਤ ਗੋਸਾਈਂ, ਅਮਰਜੀਤ ਸਿੰਘ ਬਿੱਟੂ, ਗਰੀਬ ਦਾਸ, ਸਤਨਾਮ ਸੇਠੀ, ਗੁਰਮੀਤ ਗੀਤਾ, ਵਿਜੇ ਖਟਕ, ਲਾਜਵਿੰਦਰ ਸਿੰਘ ਲਾਡੀ, ਲਲਿਤ ਚੌਹਾਨ, ਅਸ਼ੋਕ ਚੌਹਾਨ, ਕੇਵਲ ਕਿਸ਼ਨ ਬਾਲੀ, ਰਜਤ ਗੋਸਾਈਂ, ਰਾਜਿੰਦਰ ਬਮਨੀਆ, ਸ਼ਾਹਿਦ ਸ਼ੈਫੀ, ਅਨਿਲ ਝਾਅ ਸਮੇਤ ਹੋਰਾਂ ਨੇ ਵੀ ਰਿਸ਼ੀ ਜੀ ਦੇ ਸਪੁੱਤਰ ਰੋਹਿਤ ਕੁਮਾਰ ਨਾਲ ਦੁੱਖ ਸਾਂਝਾ ਕੀਤਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



