HOME ਹਲਕਾ ਗਿੱਲ ਦੇ ਪਿੰਡ ਬਹਾਦਰਕੇ ਦੀ ਪੰਚਾਇਤ ਆਪ ‘ਚ ਹੋਈ ਸ਼ਾਮਲ

ਹਲਕਾ ਗਿੱਲ ਦੇ ਪਿੰਡ ਬਹਾਦਰਕੇ ਦੀ ਪੰਚਾਇਤ ਆਪ ‘ਚ ਹੋਈ ਸ਼ਾਮਲ

3

ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਰਵਾਇਆ ਜੁਆਇੰਨ 

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਹਲਕਾ ਗਿੱਲ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਪਿੰਡ ਬਹਾਦਰ ਕੇ ਦੀ ਗ੍ਰਾਮ ਪੰਚਾਇਤ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ । ਇਸ ਮੌਕੇ ਬਹਾਦਰਕੇ ਪਿੰਡ ਦੇ ਮੁੱਖ ਸਰਪ੍ਰਸਤ ਦਲਜੀਤ ਸਿੰਘ ਚੱਠਾ, ਪਿੰਡ ਬਹਾਦਰਕੇ ਦੇ ਸਰਪੰਚ ਬਲਜੀਤ ਸਿੰਘ, ਪੰਚਾਇਤ ਮੈਂਬਰ ਪਰਵੀਨ, ਪੰਚ ਕਿਰਨਜੀਤ ਕੌਰ, ਪੰਚ ਬਚਨ ਕੌਰ, ਪੰਚ ਰਜੇਸ਼ ਕੁਮਾਰ, ਪੰਚ ਜਸਪਾਲ ਸਿੰਘ, ਪੰਚ ਸਨੀ ਚੀਮਾ, ਪੰਚ ਰਤਨਜੀਤ ਸਿੰਘ, ਪੰਚ ਅਮਨਦੀਪ ਸਿੰਘ ਅਤੇ ਪਿੰਡ ਦੇ ਹੋਰ ਪਤਵੰਤਿਆਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਸਰਪ੍ਰਸਤ ਦਲਜੀਤ ਸਿੰਘ ਚੱਠਾ ਅਤੇ ਸਰਪੰਚ ਬਲਜੀਤ ਸਿੰਘ ਨੇ ਆਖਿਆ ਕਿ ਉਹ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀਆਂ ਵੱਖ-ਵੱਖ ਪਿੰਡਾਂ  ਪ੍ਰਤੀ ਉਸਾਰੂ ਨੀਤੀਆਂ ਅਤੇ ਕਰਵਾਏ ਜਾ ਰਹੇ  ਵਿਕਾਸ ਕੰਮਾਂ ਨੂੰ ਦੇਖਦਿਆਂ ਉਹਨਾਂ ਨੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਪਿੰਡ ਬਹਾਦਰਕੇ ਦੀ ਪੰਚਾਇਤ ਦੀ ਆਮਦ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਆਖਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਨੂੰ ਦੇਖਦਿਆਂ ਦਿਨੋਂ-ਦਿਨ ਆਮ ਆਦਮੀ ਪਾਰਟੀ ਵੱਲ ਆ ਰਹੇ ਹਨ। ਉਹਨਾਂ ਆਖਿਆ ਪਿੰਡ ਬਹਾਦਰਕੇ ਦੀ ਪੰਚਾਇਤ ਨੂੰ ਜਿੱਥੇ ਆਮ ਆਦਮੀ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ, ਉਥੇ ਵੱਡੇ ਪੱਧਰ ਤੇ ਪਿੰਡ ਬਹਾਦਰਕੇ ਦਾ ਵਿਕਾਸ ਵੀ ਕੀਤਾ ਜਾਵੇਗਾ । ਇਸ ਮੌਕੇ ਜਸਵਿੰਦਰ ਸਿੰਘ ਜੱਸੀ, ਰਵੀ ਝਮਟ , ਜਗਰੂਪ ਸਿੰਘ ਜਰਖੜ , ਦਵਿੰਦਰਪਾਲ ਸਿੰਘ ਲਾਡੀ, ਸੁਖਦੇਵ ਸਿੰਘ ਡੇਹਲੋਂ, ਬਲਰਾਜ ਸਿੰਘ ਗਿੱਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਾਹਿਬਜੀਤ ਸਿੰਘ ਸਾਬੀ ਜਰਖੜ ਚੇਅਰਮੈਨ ਬਲਾਕ ਸੰਮਤੀ, ਸੋਨੀ ਗਿੱਲ, ਗੁਰਦੀਪ ਸਿੰਘ ਪੱਦੀ, ਹਰਵਿੰਦਰ ਸਿੰਘ ਰਣੀਆ, ਗਗਨਦੀਪ ਸਿੰਘ ਕਾਲਖ, ਹਰਨੇਕ ਸਿੰਘ ਲਾਦੀਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਬੱਡੀ ਖਿਡਾਰੀ ਮਨਦੀਪ ਮੰਡਿਆਲਾ ਦੇ ਛਿੜੇ ਫਿਰ ਚਰਚੇ
Next articleਮਰਹੂਮ ਪ੍ਰਧਾਨ ਮੰਤਰੀ ਭਾਰਤ ਰਤਨ ਰਾਜੀਵ ਗਾਂਧੀ ਜੀ ਦੀ 35ਵੀਂ ਬਰਸੀ ਹਲਕਾ ਦੱਖਣੀ ਵਿੱਚ ਸ਼ਰਧਾ ਸਤਿਕਾਰ ਨਾਲ ਬਾਵਾ ਦੀ ਸਰਪ੍ਰਸਤੀ ਹੇਠ ਮਨਾਈ